ਲੋਹੀਆਂ ਖਾਸ, 10 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਐੱਨ.ਐੱਸ ਕਾਨਵੈਂਟ ਹਾਈ ਸਕੂਲ ਲੋਹੀਆਂ ਖਾਸ ਵਿਖੇ ਮਾਂ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ¢ | ਸਕੂਲ ਦੇ ਪਿ੍ੰਸੀਪਲ ਮੈਡਮ ਚਰਨਜੀਤ ਕÏਰ ਨੇ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਮਾਪਿਆਂ ਦਾ ਕਰਜ਼ਾ ਸਾਰੀ ਉਮਰ ਨਹੀਂ ਉਤਾਰ ਸਕਦੇ ਅਤੇ ਨਾ ਹੀ ਕੋਈ ਮਾਂ ਦਾ ਦਰਜਾ ਲੈ ਸਕਦਾ ਹੈ, ਕਿਉਂਕਿ ਜਨਮ ਤੋਂ ਬਾਅਦ ਮਾਂ ਹੀ ਬੱਚੇ ਦਾ ਪਹਿਲਾ ਅਧਿਆਪਕ ਹੁੰਦੀ ਹੈ, ਮਾਂ ਹੀ ਬੱਚੇ ਨੂੰ ਬੋਲਣਾ ਸਿਖਾਉਂਦੀ ਹੈ ਅਤੇ ਬੱਚਾ ਸਭ ਤੋਂ ਪਹਿਲਾਂ ਮਾਂ ਦੀ ਹੀ ਭਾਸ਼ਾ ਬੋਲਣੀ ਸਿੱਖਦਾ ਹੈ | ਇਸ ਮÏਕੇ ਸਕੂਲ ਦੇ ਵਿਦਿਆਰਥੀਆਂ ਨੇ ਆਪਣੀਆਂ ਮਾਤਾਵਾਂ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ¢ | ਜਮਾਤ ਨÏਵੀਂ ਦੇ ਵਿਦਿਆਰਥੀਆਂ ਨੇ ਮਾਂ ਨੂੰ ਸਮਰਪਿਤ ਨਾਟਕ ਪੇਸ਼ ਕੀਤਾ, ਜੋ ਕਿ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣਿਆ¢ | ਛੋਟੇ ਬੱਚਿਆਂ ਨੇ ਆਪਣੇ ਹੱਥੀਂ ਬਣਾ ਕੇ ਆਪਣੇ ਮਾਪਿਆਂ ਨੂੰ ਸਮਾਈਲੀ ਅਤੇ ਗ੍ਰੀਟਿੰਗ ਕਾਰਡ ਪੇਸ਼ ਕੀਤੇ¢ | ਹਰ ਇੱਕ ਜਮਾਤ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਮਦਰਜ਼ ਡੇ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮÏਕੇ ਵਾਈਸ ਮੈਨੇਜਿੰਗ ਡਾਇਰੈਕਟਰ ਸ੍ਰੀ ਸੁਖਦੇਵ ਪਾਲ, ਜੋਧਬੀਰ ਸਿੰਘ, ਮੈਡਮ ਰੇਨੂੰ, ਅੰਜਨਾ ਰਾਣੀ, ਗੁਰਜੀਤ ਕÏਰ ਅਤੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |