15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗੁਰੂ ਨਾਨਕਪੁਰਾ ਮਾਰਕੀਟ ਤੇ ਨਾਲ ਲੱਗਦੇ ਖੇਤਰ 'ਚ ਚੋਰਾਂ-ਲੁਟੇਰਿਆਂ ਦੀ ਦਹਿਸ਼ਤ ਲੋਕਾਂ ਵਲੋਂ ਪੁਲਿਸ ਗਸ਼ਤ ਵਧਾਉਣ ਦੀ ਮੰਗ <br/>

ਅਜੀਤ ਡੈਸਕ 12-05-2026
ਚੁਗਿੱਟੀ/ਜੰਡੂਸਿੰਘਾ, 11 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੀ ਗੁਰੂ ਨਾਨਕਪੁਰਾ ਮਾਰਕੀਟ ਤੇ ਇਸਦੇ ਨੇੜਲੇ ਖੇਤਰ 'ਚ ਚੋਰਾਂ-ਲੁਟੇਰਿਆਂ ਦੀ ਬਣੀ ਹੋਈ ਦਹਿਸ਼ਤ ਕਾਰਨ ਲੋਕ ਡਰ ਦੇ ਮਾਹੌਲ 'ਚ ਰਹਿਣ ਲਈ ਮਜਬੂਰ ਹਨ | ਚੋਰਾਂ-ਲੁਟੇਰਿਆਂ ਦਾ ਸ਼ਿਕਾਰ ਹੋਏ ਪੀੜਤਾਂ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦਿਵਾਉਣ ਦੇ ਨਾਲ-ਨਾਲ ਇਸ ਖੇਤਰ 'ਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਗਈ ਹੈ | ਜੋਗਿੰਦਰ ਸਿੰਘ ਅਜੈਬ ਪ੍ਰਧਾਨ, ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫੇਅਰ ਸੁਸਾਇਟੀ, ਜਸਵੀਰ ਸਿੰਘ, ਗਿਆਨ ਚੰਦ, ਵੀਰ ਚੰਦ, ਰਾਜ ਰਾਣੀ, ਪ੍ਰਭਸਿਮਰਨ ਸਿੰਘ, ਵਿਧੀ ਚੰਦ, ਦਲਵੀਰ ਸਿੰਘ, ਵਿਜੈ ਕੁਮਾਰ, ਪਿਆਰਾ ਲਾਲ, ਸਵਿਤਾ ਰਾਣੀ, ਪ੍ਰੀਤਮ ਸਿੰਘ ਤੇ ਨਸੀਬ ਚੰਦ ਸਮੇਤ ਕਈ ਹੋਰ ਲੋਕਾਂ ਨੇ ਦੱਸਿਆ ਕਿ ਉਕਤ ਮਾਰਕੀਟ 'ਚ ਹੁਣ ਤੱਕ ਅੱਧੀ ਦਰਜਨ ਦੇ ਕਰੀਬ ਲੁੱਟ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ | ਜਿਨ੍ਹਾਂ 'ਚ ਡਾਕਟਰ ਦੀ ਪਤਨੀ ਕੋਲੋਂ ਪਰਸ ਖੋਹ ਲਏ ਜਾਣ ਸੰਬੰਧੀ ਵਾਰਦਾਤ ਤੋਂ ਇਲਾਵਾ ਰਾਹ ਜਾਂਦੇ ਲੋਕਾਂ ਤੋਂ ਮੋਬਾਈਲ ਖੋਹ ਲਏ ਜਾਣ ਸੰਬੰਧੀ ਵਾਰਦਾਤਾਂ ਸ਼ਾਮਿਲ ਹਨ | ਇਸ ਤੋਂ ਇਲਾਵਾ ਸਥਾਨਕ ਸੂਰੀਆ ਇਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ, ਮਹਾਰਾਜਾ ਰਣਜੀਤ ਸਿੰਘ ਐਵੇਨਿਊ ਤੇ ਸਤਨਾਮ ਨਗਰ ਖੇਤਰ 'ਚ ਚੋਰਾਂ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਨ੍ਹਾਂ ਵਾਰਦਾਤਾਂ ਕਾਰਨ ਲੋਕਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ, ਜਿਸ ਸੰਬੰਧੀ ਮੀਡੀਆ ਰਾਹੀਂ ਚਰਚਾ ਹੋਈ ਤੇ ਪੀੜਤਾਂ ਵਲੋਂ ਪੁਲਿਸ ਦੇ ਧਿਆਨ 'ਚ ਵੀ ਲਿਆਂਦਾ ਗਿਆ | ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਮਸਲੇ ਨੂੰ ਲੈ ਕੇ ਪੁਲਿਸ ਮਹਿਕਮੇ ਵਲੋਂ ਗੰਭੀਰਤਾ ਨਹੀਂ ਵਰਤੀ ਗਈ | ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਦਿਨ-ਦਿਹਾੜੇ ਇਕ ਘਰ 'ਚ ਵੜ ਰਹੇ ਚੋਰ ਨੂੰ ਫੜ ਕੇ ਲੋਕਾਂ ਵਲੋਂ ਪੁਲਿਸ ਹਵਾਲੇ ਕੀਤਾ ਗਿਆ, ਪਰ ਉਸ ਚੋਰ ਨੂੰ ਪੁਲਿਸ ਵਲੋਂ ਛੱਡ ਦਿੱਤਾ ਗਿਆ | ਇਸ ਗੱਲ ਨੂੰ ਲੈ ਕੇ ਲੋਕਾਂ 'ਚ ਪੁਲਿਸ ਮਹਿਕਮੇ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ 'ਚ ਲੱਗਣਗੇ 6.50 ਲੱਖ ਬੂਟੇ ਏ.ਡੀ.ਸੀ.... ਅਗਲੀ ਖ਼ਬਰ ਯੂਨਾਈਟਿਡ ਕਵੀਨ ਵੈੱਲਫੇਅਰ ਸੁਸਾਇਟੀ ਨੇ ਮਨਾਇਆ 'ਮਾਂ ਦਿਵਸ' ਦੂਜਿਆਂ ਲਈ ਮਾਂ ਵਾਲੇ ਫਰਜ਼ ਨਿਭਾਉਣ ਵਾਲੀਆਂ ਕਈ ਅÏਰਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।