25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪੁਲਿਸ ਦੀ ਮÏਜੂਦਗੀ 'ਚ ਚੱਲੀਆਂ ਗੋਲੀਆਂ, ਨਵੀਂ ਮਕਸੂਦਾਂ ਮੰਡੀ ਬਣੀ ਜੰਗ ਮੈਦਾਨ

ਅਜੀਤ ਡੈਸਕ 13-05-2026
ਮਕਸੂਦਾਂ, 12 ਮਈ (ਸÏਰਵ ਮਹਿਤਾ)-ਨਵੀਂ ਮਕਸੂਦਾਂ ਸਬਜ਼ੀ ਮੰਡੀ ਮੰਗਲਵਾਰ ਸ਼ਾਮ ਉਸ ਵੇਲੇ ਦਹਿਸ਼ਤ ਦੇ ਸਾਏ ਹੇਠ ਆ ਗਈ ਜਦੋਂ ਫੜ੍ਹ 'ਤੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਪੁਰਾਣਾ ਵਿਵਾਦ ਅਚਾਨਕ ਖੂਨੀ ਝੜਪ ਵਿੱਚ ਤਬਦੀਲ ਹੋ ਗਿਆ¢ ਹੈਰਾਨੀਜਨਕ ਗੱਲ ਇਹ ਰਹੀ ਕਿ ਸਾਰੀ ਘਟਨਾ ਪੁਲਿਸ ਦੀ ਮÏਜੂਦਗੀ ਵਿੱਚ ਵਾਪਰੀ ਅਤੇ ਸੀਸੀਟੀਵੀ ਕੈਮਰਿਆਂ ਵਿੱਚ ਸ਼ਰੇਆਮ ਗੋਲੀਆਂ ਚੱਲਦੀਆਂ ਦਿਖਾਈ ਦਿੱਤੀਆਂ¢ ਇਸ ਘਟਨਾ ਨੇ ਨਾ ਸਿਰਫ਼ ਮੰਡੀ ਵਿੱਚ ਹੜਕੰਪ ਮਚਾ ਦਿੱਤਾ, ਸਗੋਂ ਸ਼ਹਿਰ ਦੀ ਕਾਨੂੰਨ ਵਿਵਸਥਾ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ¢ ਜਾਣਕਾਰੀ ਮੁਤਾਬਿਕ ਵਿਵਾਦ ਇੱਕ ਫੜ੍ਹ ਦੀ ਜਗ੍ਹਾ ਨੂੰ ਲੈ ਕੇ ਭਾਜਪਾ ਆਗੂ ਤੇ ਆੜ੍ਹਤੀ ਮੋਨੂ ਪੁਰੀ ਅਤੇ ਨੰਨ੍ਹੀ-ਸੰਨ੍ਹੀ ਬੱਤਰਾ ਧੜ੍ਹੇ ਵਿਚਕਾਰ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ¢ ਦੋਵੇਂ ਧਿਰਾਂ ਵੱਲੋਂ ਇੱਕ-ਦੂਜੇ 'ਤੇ ਜਗ੍ਹਾ 'ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਲਗਾਏ ਜਾ ਰਹੇ ਸਨ¢ ਮੰਗਲਵਾਰ ਨੂੰ ਮਾਮਲਾ ਉਸ ਵੇਲੇ ਤਪ ਗਿਆ ਜਦੋਂ ਮੋਨੂ ਪੁਰੀ ਦੇ ਭਰਾ ਸੋਨੂ ਪੁਰੀ ਨੇ ਕਥਿਤ ਤÏਰ 'ਤੇ ਸਾਹਮਣੇ ਵਾਲੇ ਧੜੇ੍ਹ ਨੂੰ ਜਗ੍ਹਾ ਖਾਲੀ ਕਰਨ ਲਈ ਕਿਹਾ¢ ਗੱਲਬਾਤ ਤਕਰਾਰ ਵਿੱਚ ਬਦਲੀ ਅਤੇ ਕੁਝ ਹੀ ਪਲਾਂ ਵਿੱਚ ਦੋਵੇਂ ਪੱਖ ਆਪਣੇ ਸਮਰਥਕਾਂ ਸਮੇਤ ਆਹਮਣੇ-ਸਾਹਮਣੇ ਆ ਡਟੇ¢ ਹਾਲਾਤ ਤਣਾਭਰੇ ਹੋਣ ਦੀ ਸੂਚਨਾ ਮਿਲਣ 'ਤੇ ਥਾਣਾ ਡਵੀਜ਼ਨ ਨੰਬਰ-1 ਦੇ ਮੁਖੀ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮÏਕੇ 'ਤੇ ਪਹੁੰਚੇ¢ ਪੁਲਿਸ ਹਾਲਾਤ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਹੀ ਰਹੀ ਸੀ ਕਿ ਅਚਾਨਕ ਗਾਲੀ-ਗਲੋਚ ਸ਼ੁਰੂ ਹੋ ਗਈ ਅਤੇ ਭੀੜ ਵਿੱਚੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ¢ ਚੰਦ ਸਕਿੰਟਾਂ ਵਿੱਚ ਮੰਡੀ ਜੰਗ ਮੈਦਾਨ ਬਣ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਦੇ ਦਿਖਾਈ ਦਿੱਤੇ¢ ਫਾਇਰਿੰਗ ਦੌਰਾਨ ਇੱਕ ਗੋਲੀ ਮੋਨੂ ਪੁਰੀ ਦੇ ਪੈਰ 'ਚ ਲੱਗੀ, ਜਦਕਿ ਦੂਜੇ ਧੜ੍ਹੇ ਨਾਲ ਸੰਬੰਧਿਤ ਆੜ੍ਹਤੀ ਤਰੁਣ ਬਟਲਾ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ¢ ਦੋਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ¢ ਸੂਤਰਾਂ ਮੁਤਾਬਕ ਫਾਇਰਿੰਗ ਦÏਰਾਨ ਐੱਸ.ਐੱਚ.ਓ. ਰਾਕੇਸ਼ ਕੁਮਾਰ ਅਤੇ ਇੱਕ ਏ.ਐੱਸ.ਆਈ. ਵੀ ਵਾਲ-ਵਾਲ ਬਚੇ¢ ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਇੱਕ ਏ.ਐੱਸ.ਆਈ. ਨੂੰ ਆਪਣੀ ਸਰਵਿਸ ਰਿਵਾਲਵਰ ਤੱਕ ਕੱਢਣੀ ਪਈ, ਪਰ ਭੀੜ ਅਤੇ ਹੜਕੰਪ ਕਾਰਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪਹਿਲੀ ਗੋਲੀ ਕਿਸ ਧਿਰ ਵੱਲੋਂ ਚਲਾਈ ਗਈ¢ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਦੇ ਸਮਰਥਕਾਂ ਵਿਚਕਾਰ ਕੁੱਟਮਾਰ ਵੀ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕਰਕੇ ਭੀੜ ਨੂੰ ਖਦੇੜਿਆ¢ ਮÏਕੇ 'ਤੇ ਏਡੀਸੀਪੀ
ਪਰਮਜੀਤ ਸਿੰਘ, ਏਡੀਸੀਪੀ ਆਕਰਸ਼ੀ ਜੈਨ, ਏਐੱਸਪੀ ਨਾਰਥ ਅਸ਼ੋਕ ਮੀਣਾ ਅਤੇ ਫੋਰੈਂਸਿਕ ਟੀਮਾਂ ਵੀ ਪਹੁੰਚ ਗਈਆਂ ਅਤੇ ਸਬੂਤ ਇਕੱਠੇ ਕੀਤੇ ਗਏ¢ਪੁਲਿਸ ਕਮਿਸ਼ਨਰ ਧਨਪ੍ਰੀਤ ਕÏਰ ਨੇ ਕਿਹਾ ਕਿ ਦੋਵੇਂ ਧਿਰਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਅਤੇ ਮਾਮਲੇ ਸਬੰਧੀ ਥਾਣਾ ਨੰਬਰ ਇੱਕ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ¢ ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਗੋਲੀ ਚਲਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ¢
ਪਿਛਲੀ ਖ਼ਬਰ ਲਾਸਾਨੀ ਇਨਸਾਨ ਸਨ ਪ੍ਰੋਫ਼ੈਸਰ ਵੜੈਚ : ਇੰਜ. ਕੁਲਵੰਤ ਬੀਰ ਸਿੰਘ ਕਲੇਰ ਅਗਲੀ ਖ਼ਬਰ ਕਿਸ਼ਨਪੁਰਾ ਚੌਕ ਨੇੜੇ ਬਾਰ 'ਚ ਨਸ਼ੇ ਵਿੱਚ ਧੁੱਤ ਨੌਜਵਾਨਾਂ ਦਾ ਹੰਗਾਮਾ, ਭੰਨਤੋੜ ਕਰ ਕੇ ਫਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।