24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮੁਸ਼ਕਿਲਾਂ ਦੇ ਬਾਵਜੂਦ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ 12ਵੀਂ ਦੇ ਨਤੀਜੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪਿ੍ੰਸੀਪਲ ਡਾ. ਰਸ਼ਮੀ ਵਿਜ ਤੇ ਹੋਰ | ਤਸਵੀਰ-ਜੀ.ਪੀ.ਸਿੰਘ <br/> 15-05-2026
ਜਲੰਧਰ, 14 ਮਈ (ਪਵਨ ਖਰਬੰਦਾ)-ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪੀਏਪੀ ਕੈਂਪਸ ਜਲੰਧਰ ਕੈਂਟ ਦੇ ਵਿਸ਼ੇਸ਼ ਲੋੜਾਂ ਵਾਲੇ ਦੋ ਵਿਦਿਆਰਥੀਆਂ ਨੇ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕੀਤਾ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਔਟਿਜ਼ਮ ਤੋਂ ਪੀੜਤ ਸਯਾਮ ਸਹਿਗਲ ਨੇ ਸੀ.ਬੀ.ਐੱਸ.ਈ 12ਵੀਂ ਜਮਾਤ ਦੇ ਨਤੀਜਿਆਂ ਵਿੱਚ 86.2% ਅੰਕ ਪ੍ਰਾਪਤ ਕਰਕੇ ਸੰਸਥਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ | ਇੱਕ ਹੋਰ ਵਿਸ਼ੇਸ਼ ਲੋੜਾਂ ਵਾਲੀ ਵਿਦਿਆਰਥਣ ਰਾਗਿਨੀ ਨੇ 12ਵੀਂ ਜਮਾਤ ਵਿੱਚ 94% ਅੰਕ ਪ੍ਰਾਪਤ ਕੀਤੇ | ਉਸਨੇ ਸਾਬਤ ਕੀਤਾ ਹੈ ਕਿ ਦਿ੍ੜ ਇਰਾਦੇ ਅਤੇ ਇੱਛਾ ਸ਼ਕਤੀ ਨਾਲ ਕੋਈ ਵੀ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਸਕਦਾ ਹੈ | ਸਮਾਵੇਸ਼ੀ ਸਿੱਖਿਆ ਪ੍ਰਣਾਲੀ ਦੀ ਪਾਲਣਾ ਕਰਦੇ ਹੋਏ ਸਕੂਲ ਸਾਰਿਆਂ ਨੂੰ ਸਿੱਖਿਆ ਦੇ ਬਰਾਬਰ ਮੌਕੇ ਪ੍ਰਦਾਨ ਕਰਦਾ ਹੈ | ਦੋਵਾਂ ਵਿਦਿਆਰਥੀਆਂ ਨੇ ਪਿ੍ੰਸੀਪਲ ਡਾ. ਰਸ਼ਮੀ ਵਿਜ ਸੁਪਰਵਾਈਜ਼ਰ ਰਾਜ ਕੁਮਾਰ ਅਤੇ ਉਨ੍ਹਾਂ ਦੇ ਸਲਾਹਕਾਰਾਂ ਦੀ ਅਗਵਾਈ ਹੇਠ ਸਖ਼ਤ ਮਿਹਨਤ ਕੀਤੀ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਦੋਵਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਸ਼ਿਵ ਜੋਤੀ ਪਬਲਿਕ ਸਕੂਲ ਦੇ ਨਵਪ੍ਰੀਤ ਸਿੰਘ ਨੇ 12ਵੀਂ 'ਚ ਸੁਪਰ ਮੈਡੀਕਲ ਸਟਰੀਮ 'ਚ 87 ਫ਼ੀਸਦੀ ਅੰਕ ਕੀਤੇ ਹਾਸਿਲ <b... ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਵਿਚਾਰ ਚਰਚਾ 24 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।