24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼ਿਵ ਜੋਤੀ ਪਬਲਿਕ ਸਕੂਲ ਦੇ ਨਵਪ੍ਰੀਤ ਸਿੰਘ ਨੇ 12ਵੀਂ 'ਚ ਸੁਪਰ ਮੈਡੀਕਲ ਸਟਰੀਮ 'ਚ 87 ਫ਼ੀਸਦੀ ਅੰਕ ਕੀਤੇ ਹਾਸਿਲ <br/>

ਅਜੀਤ ਡੈਸਕ 15-05-2026
ਜਲੰਧਰ, 14 ਮਈ (ਪਵਨ ਖਰਬੰਦਾ)-ਸੀਬੀਐੱਸਈ ਵੱਲੋਂ ਅੱਜ ਐਲਾਨੇ ਗਏ 2026 ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਿਵ ਜੋਤੀ ਪਬਲਿਕ ਸਕੂਲ ਦੇ ਵਿਦਿਆਰਥੀ ਨਵਪ੍ਰੀਤ ਸਿੰਘ ਨੇ ਸੁਪਰ ਮੈਡੀਕਲ ਸਟਰੀਮ ਵਿੱਚੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 87% ਅੰਕ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਨਵਪ੍ਰੀਤ ਸਿੰਘ ਨੇ 500 ਵਿੱਚੋਂ 434 ਅੰਕ ਪ੍ਰਾਪਤ ਕੀਤੇ | ਉਸ ਨੇ ਇੰਗਲਿਸ਼ ਵਿਸ਼ੇ ਵਿੱਚ 95 ਅੰਕ, ਬਾਇਓਲੋਜੀ ਵਿੱਚ 93 ਅੰਕ ਅਤੇ ਫਿਜੀਕਲ ਐਜੂਕੇਸ਼ਨ ਵਿੱਚ 94 ਅੰਕ ਹਾਸਿਲ ਕਰਕੇ ਆਪਣੀ ਮਿਹਨਤ ਅਤੇ ਲਗਨ ਦਾ ਪ੍ਰਮਾਣ ਦਿੱਤਾ | ਇਸ ਮੌਕੇ ਨਵਪ੍ਰੀਤ ਸਿੰਘ ਦੇ ਪਿਤਾ ਤਜਿੰਦਰ ਸਿੰਘ ਅਤੇ ਮਾਤਾ ਪੂਨਮ ਕਾਲਰਾ ਵੱਲੋਂ ਮੂੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ | ਪਰਿਵਾਰ ਅਤੇ ਸਕੂਲ ਪ੍ਰਬੰਧਕਾਂ ਨੇ ਨਵਪ੍ਰੀਤ ਦੀ ਇਸ ਸਫਲਤਾ 'ਤੇ ਉਸ ਨੂੰ ਵਧਾਈ ਦਿੰਦਿਆਂ ਉਸਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਮੁਸ਼ਕਿਲਾਂ ਦੇ ਬਾਵਜੂਦ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ 12ਵੀਂ ਦੇ ਨਤੀਜੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>... ਅਗਲੀ ਖ਼ਬਰ ਮੁਸ਼ਕਿਲਾਂ ਦੇ ਬਾਵਜੂਦ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ 12ਵੀਂ ਦੇ ਨਤੀਜੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।