ਖਾਲਸਾ ਸਕੂਲ ਲਾਬੜਾ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਨਤੀਜਾ ਸ਼ਾਨਦਾਰ ਰਿਹਾ
ਅਜੀਤ ਡੈਸਕ
15-05-2026
ਲਾਂਬੜਾ, 14 ਮਈ (ਗੁਰਮੇਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚੋਂ ਖਾਲਸਾ ਸਕੂਲ ਲਾਂਬੜਾ ਦਾ ਨਤੀਜਾ 100 ਫੀਸਦੀ ਰਿਹਾ¢ ਬਲਦੇਵ ਸਿੰਘ ਪ੍ਰਧਾਨ ਸਕੂਲ ਮੈਨੇਜਿੰਗ ਕਮੇਟੀ ਨੇ ਦੱਸਿਆ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਕੂਲ ਪਿ੍ੰਸੀਪਲ ਸ. ਭਗਵੰਤ ਸਿੰਘ, ਵਾਈਸ ਪਿ੍ੰਸੀਪਲ ਮੈਡਮ ਰਵਿੰਦਰ ਕÏਰ ਅਤੇ ਮਿਹਨਤੀ ਸਟਾਫ ਨੂੰ ਜਾਂਦਾ ਹੈ¢ ਜਿਨ੍ਹਾਂ ਨੇ ਸਾਰਾ ਸਾਲ ਪੂਰੀ ਮਿਹਨਤ ਅਤੇ ਲਗਨ ਨਾਲ ਪੜਾਇਆ¢ ਸੁਖਦੇਵ ਸਿੰਘ ਅਟਵਾਲ ਜੀ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਸਫਲਤਾ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਲਗਨ ਨਾਲ ਪੜ੍ਹਨ ਲਈ ਪ੍ਰੇਰਨਾ ਦਿੱਤੀ |