ਜੰਡਿਆਲਾ ਮੰਜਕੀ, 14 ਮਈ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਵਿੱਚ ਦੁਪਹਿਰ ਵੇਲੇ ਉਦੋਂ ਅਫੜਾ ਦਫੜੀ ਦਾ ਮਾਹÏਲ ਬਣ ਗਿਆ ਜਦੋਂ ਇੱਕ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ ਦੇ ਜਨਰੇਟਰ ਵਿੱਚੋਂ ਅੱਗ ਦੀਆਂ ਲਪਟਾਂ ਨਿਕਲੀਆਂ¢ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚÏਾਕੀ ਜੰਡਿਆਲਾ ਦੇ ਇੰਚਾਰਜ ਗੁਲਜ਼ਾਰ ਸਿੰਘ ਮÏਕੇ ਤੇ ਪੁੱਜੇ ਅਤੇ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ¢ ਕਿਸੇ ਤਰਾਂ ਦੇ ਹੋਰ ਜਾਨੀ ਮਾਲੀ ਨੁਕਸਾਨ ਤੋਂ ਬਗੈਰ ਜਨਰੇਟਰ ਅਤੇ ਹੋਰ ਸਮਾਨ ਸੜ ਕੇ ਸਵਾਹ ਹੋ ਗਿਆ¢ ਚÏਾਕੀ ਇੰਚਾਰਜ ਜੰਡਿਆਲਾ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਪੁਲਿਸ ਪਾਰਟੀ ਸਮੇਤ ਮÏਕੇ 'ਤੇ ਪੁੱਜੇ ਅਤੇ ਅੱਗ ਤੇ ਕਾਬੂ ਪਾਇਆ¢ ਉਹਨਾਂ ਕਿਹਾ ਕਿ ਗਰਮੀ ਕਾਰਨ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਦੱਸੀ ਜਾ ਰਹੀ ਹੈ¢ ਜਸਵੀਰ ਸਿੰਘ ਜÏਹਲ ਨੇ ਦੱਸਿਆ ਕਿ ਅਬਾਦੀ ਵਾਲੀ ਸਾਡੀ ਇਸ ਥਾਂ ਤੋਂ ਟਾਵਰ ਉਠਾਉਣ ਲਈ ਉਹ ਕੰਪਨੀ ਦੇ ਅਧਿਕਾਰੀਆਂ ਨੂੰ ਕਈ ਵਾਰ ਕਹਿ ਚੁੱਕੇ ਹਨ¢