22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

'ਅਧਿਆਪਕ ਟੋਲੀ' ਦੇ ਮੁਲਾਜ਼ਮ ਪਰਿਵਾਰਕ ਮੈਂਬਰਾਂ ਦੀਆਂ ਜਨਗਣਨਾ ਡਿਊਟੀਆਂ ਨਾ ਲੱਗਣਾ ਬਣਿਆ ਚਰਚਾ ਦਾ ਵਿਸ਼ਾ

ਅਜੀਤ ਡੈਸਕ 15-05-2026
ਸ਼ਾਹਕੋਟ, 14 ਮਈ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਦੇ ਪ੍ਰਸ਼ਾਸਨ ਵਲੋਂ ਐੱਸ.ਡੀ.ਐੱਮ ਦਫ਼ਤਰ ਵਿਚ ਦਬਦਬਾ ਰੱਖਣ ਵਾਲੀ ਅਧਿਆਪਕਾਂ ਦੀ ਇਕ ਵਿਸ਼ੇਸ਼ ਟੋਲੀ ਦੇ ਪਰਿਵਾਰਕ ਮੈਂਬਰ ਜੋ (ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾ ਰਹੇ ਹਨ), ਦੀਆਂ ਜਨਗਣਨਾ ਡਿਊਟੀਆਂ ਨਾ ਲਗਾਉਣਾ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਪ੍ਰਸ਼ਾਸਨ ਵਲੋਂ ਡਿਊਟੀਆਂ ਲਗਾਉਣ ਸਮੇਂ ਨਿਰਪੱਖਤਾ ਦੀ ਬਜਾਏ 'ਪੱਖਪਾਤ' ਦਾ ਰਾਹ ਚੁਣਿਆ ਗਿਆ ਹੈ, ਜਿਸ ਕਾਰਨ ਅਧਿਆਪਕ ਵਰਗ ਵਿਚ ਵੀ ਰੋਸ ਪਾਇਆ ਜਾ ਰਿਹਾ ਹੈ | ਇਸ 'ਅਧਿਆਪਕ ਟੋਲੀ' ਦਾ ਐੱਸ.ਡੀ.ਐੱਮ ਦਫ਼ਤਰ ਵਿਖੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਦਬਦਬਾ ਹੈ | ਇਹ ਟੋਲੀ ਹਰ ਵਿਧਾਨ ਸਭਾ, ਲੋਕ ਸਭਾ ਤੇ ਹੋਰ ਚੋਣਾਂ ਵਿਚ ਇਲੈਕਸ਼ਨ ਸੈੱਲ ਵਿਚ ਆਪਣੀਆਂ ਡਿਊਟੀਆਂ ਲਗਵਾ ਕੇ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੁੰਚਾਉਂਦੀ ਹੈ ਤੇ ਹੋਰਨਾਂ ਅਧਿਆਪਕਾਂ ਦੀਆਂ ਸਖ਼ਤ ਡਿਊਟੀਆਂ ਲਗਵਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਵੀ ਕਰਦੀ ਹੈ | ਪ੍ਰਸ਼ਾਸਨ ਵੀ ਮਹੱਤਵਪੂਰਨ ਕੰਮਾਂ ਲਈ ਇਸ ਅਧਿਆਪਕ ਟੋਲੀ ਦੀਆਂ ਡਿਊਟੀਆਂ ਹੀ ਲਗਾਉਂਦਾ ਹੈ | ਸੈਂਸਸ ਡਿਊਟੀਆਂ ਲਗਾਉਣ ਤੇ ਕੱਟਣ ਵਿਚ ਵੀ ਇਸ ਟੋਲੀ ਦੀ ਪੂਰੀ ਦਖ਼ਲ-ਅੰਦਾਜ਼ੀ ਹੈ | ਕੀ ਸਬ-ਡਵੀਜ਼ਨ ਸ਼ਾਹਕੋਟ ਵਿਚ ਹੋਰ ਯੋਗ ਅਧਿਆਪਕਾਂ ਦੀ ਘਾਟ ਹੈ ਜਾਂ ਫਿਰ ਪ੍ਰਸ਼ਾਸਨ ਵੀ ਇਸ ਟੋਲੀ ਦੇ ਸਹਾਰੇ ਹੀ ਕੰਮ ਕਰ ਰਿਹਾ ਹੈ, ਇਸ ਮਾਮਲੇ ਦੀ ਡੀ.ਸੀ ਜਲੰਧਰ ਨੂੰ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ | ਆਪਣੇ ਅਸਰ ਰਸੂਖ ਕਾਰਨ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਡਿਊਟੀਆਂ ਜਨਗਣਨਾ ਵਰਗੇ ਅਹਿਮ ਤੇ ਸਖ਼ਤ ਕੰਮਾਂ ਵਿਚ ਨਹੀਂ ਲੱਗੀਆਂ | ਹਾਲਾਂਕਿ ਇਹ ਪਰਿਵਾਰਕ ਮੈਂਬਰ ਵੀ ਬਲਾਕ ਸ਼ਾਹਕੋਟ ਦੇ ਵੱਖ-ਵੱਖ ਸਕੂਲਾਂ ਵਿਚ ਤਾਇਨਾਤ ਹਨ ਤੇ ਨਿਯਮਾਂ ਅਨੁਸਾਰ ਡਿਊਟੀ ਦੇ ਪਾਤਰ ਹਨ, ਪਰ ਹਰ ਵਾਰ ਚੋਣਾਂ ਵੇਲੇ ਵੀ ਇਨ੍ਹਾਂ ਨੂੰ 'ਖ਼ਾਸ ਰਿਆਇਤ' ਮਿਲ ਜਾਂਦੀ ਹੈ | ਕੁਝ ਅਧਿਆਪਕਾਂ ਦਾ ਕਹਿਣਾ ਹੈ ਕਿ ਜਿੱਥੇ ਉਹ ਗਰਮੀ ਤੇ ਫੀਲਡ ਦੀਆਂ ਸਖ਼ਤ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ, ਉੱਥੇ ਹੀ ਕੁਝ ਚੋਣਵੇਂ ਲੋਕਾਂ ਨੂੰ ਘਰ ਬੈਠਿਆਂ ਹੀ ਛੋਟ ਦਿੱਤੀ ਜਾ ਰਹੀ ਹੈ | ਮਹਿਲਾ ਅਧਿਆਪਕ ਵੀ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਹਰ ਤਰ੍ਹਾਂ ਦੀਆਂ ਔਖੀਆਂ ਡਿਊਟੀਆਂ ਨਿਭਾ ਰਹੀਆਂ ਹਨ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨੇੜਲੇ ਕਹਾਉਣ ਵਾਲੇ ਅਧਿਆਪਕਾਂ ਦੇ ਪਰਿਵਾਰਾਂ 'ਤੇ ਇਹ ਨਿਯਮ ਲਾਗੂ ਕਿਉਂ ਨਹੀਂ ਹੁੰਦੇ? ਇਸ ਮਾਮਲੇ ਨੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਡਿਊਟੀ ਸਭ ਲਈ ਬਰਾਬਰ ਹੋਣੀ ਚਾਹੀਦੀ ਹੈ ਤੇ ਅਸਰ ਰਸੂਖ ਦੇ ਅਧਾਰ 'ਤੇ ਮਿਲਣ ਵਾਲੀ ਛੋਟ ਤੁਰੰਤ ਬੰਦ ਹੋਣੀ ਚਾਹੀਦੀ ਹੈ |
ਪਿਛਲੀ ਖ਼ਬਰ ਐੱਮ ਆਰ ਇੰਟਰਨੈਸ਼ਨਲ ਸਕੂਲ ਦੇ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਹੈਰੋਇਨ ਸਮੇਤ ਔਰਤ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।