13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਏ. ਜੀ. ਆਈ. ਗਲੋਬਲ ਸਕੂਲ 'ਚ 'ਸਕਿਲ ਡਿਵੈੱਲਪਮੈਂਟ' ਸੰਬੰਧੀ ਸੈਮੀਨਾਰ

ਏ. ਜੀ. ਆਈ. ਗਲੋਬਲ ਸਕੂਲ ਵਿਖੇ ਕਰਵਾਏ ਗਏ ਸੈਮੀਨਾਰ 'ਚ ਸ਼ਾਮਿਲ ਸ. ਸੁਖਦੇਵ ਸਿੰਘ ਮੈਨੇਜਿੰਗ ਡਾਇਰੈਕਟਰ ਏਜੀਆਈ ਇੰਫਰਾ ਲਿਮਟਿਡ, ਸ੍ਰੀਮਤੀ ਸਲਵਿੰਦਰਜੀਤ ਕੌਰ, ਸ੍ਰੀਮਤੀ ਹਰਲੀਨ ਮੋਹੰਤੀ ਤੇ ਕੰਪਨੀ ਸਕੱਤਰ ਸ੍ਰੀ ਸੁਰਿੰਦਰ ਭਾਂਬਰੀ | ਅਜੀਤ ਤਸਵੀਰ <br/> 16-05-2026
ਜਲੰਧਰ, 15 ਮਈ (ਜਸਪਾਲ ਸਿੰਘ)-ਏ. ਜੀ. ਆਈ. ਗਲੋਬਲ ਸਕੂਲ ਵਿਖੇ 'ਸਕਿਲ ਡਿਵੈਲਪਮੈਂਟ' ਸੰਬੰਧੀ ਇਕ ਸੈਮੀਨਾਰ ਕਰਵਾਇਆ ਗਿਆਸ਼ ਜਿਸ ਵਿਚ ਬੋਲਦਿਆਂ ਏ. ਜੀ. ਆਈ. ਇੰਫਰਾ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਸ. ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਗਿਆਨ ਅਤੇ ਹੁਨਰ ਸਿਖਾਉਣਾ ਬਹੁਤ ਜ਼ਰੂਰੀ ਹੈ ¢ ਉਨ੍ਹਾਂ ਕਿਹਾ ਕਿ ਕਈ ਵਾਰ ਬਹੁਤ ਪੜ੍ਹੇ-ਲਿਖੇ ਲੋਕ ਵੀ ਘਰ ਦੇ ਛੋਟੇ ਕੰਮ ਜਿਵੇਂ ਬਿਜਲੀ ਦਾ ਬਲਬ ਬਦਲਣਾ ਨਹੀਂ ਕਰ ਸਕਦੇ ¢ ਇਸ ਲਈ ਬੱਚਿਆਂ ਨੂੰ ਆਤਮ ਵਿਸ਼ਵਾਸੀ ਅਤੇ ਖੁਦਮੁਖਤਿਆਰ ਬਣਾਉਣ ਲਈ ਸਕਿੱਲ ਵਿਕਾਸ ਵੀ ਲਾਜ਼ਮੀ ਹੈ | ਸਕੂਲ ਦੀ ਡਾਇਰੈਕਟਰ ਸ੍ਰੀਮਤੀ ਹਰਲੀਨ ਮੋਹੰਤੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਬਹੁਤ ਮਹੱਤਵਪੂਰਨ ਹੈ ਅਤੇ ਇਸਦਾ ਸਹੀ ਇਸਤੇਮਾਲ ਸਿੱਖਿਆ ਵਿੱਚ ਕੀਤਾ ਜਾਣਾ ਚਾਹੀਦਾ ਹੈ ¢ ਉਨ੍ਹਾਂ ਦੱਸਿਆ ਕਿ ਏ. ਜੀ. ਆਈ. ਗਲੋਬਲ ਸਕੂਲ ਵਿੱਚ ਬੱਚਿਆਂ ਨੂੰ ਏ. ਆਈ. ਦੀ ਸਿੱਖਿਆ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਨਵੀਂ ਤਕਨਾਲੋਜੀ ਨਾਲ ਜੁੜੇ ਰਹਿਣ ¢ ਸਕੂਲ ਦੀ ਚੇਅਰਪਰਸਨ ਸ਼੍ਰੀਮਤੀ ਸਲਵਿੰਦਰਜੀਤ ਕÏਰ ਨੇ ਕਿਹਾ ਕਿ ਸਕਿੱਲ ਡਿਵੈਲਪਮੈਂਟ ਨਾਲ ਬੱਚਿਆਂ ਨੂੰ ਭਵਿੱਖ ਵਿੱਚ ਚੰਗੇ ਰੋਜ਼ਗਾਰ ਦੇ ਮÏਕੇ ਮਿਲਣਗੇ ਅਤੇ ਦੇਸ਼ ਵਿੱਚ ਕੁਸ਼ਲ ਲੋਕਾਂ ਦੀ ਘਾਟ ਵੀ ਪੂਰੀ ਹੋਵੇਗੀ ¢
ਪਿਛਲੀ ਖ਼ਬਰ ਕੰਟੋਨਮੈਂਟ ਬੋਰਡ ਸਕੂਲ ਜਲੰਧਰ ਛਾਉਣੀ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਅਪੀਲ ਕੌਮੀ ਹਿੱਤਾਂ ਦੀ ਸੁਰੱਖਿਆ ਲਈ ਸਾਰਥਕ-ਖੇਮਕਰਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।