12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਡਿਫੈਂਸ ਕਾਲੋਨੀ 'ਚ ਡੇਢ ਮਹੀਨੇ ਤੋਂ ਰੌਸ਼ਨੀ ਤਰਸੀ 'ਹਾਈ ਮਾਸਕ ਲਾਈਟ'

ਅਜੀਤ ਡੈਸਕ 16-05-2026
ਜਲੰਧਰ, 15 ਮਈ (ਜਸਪਾਲ ਸਿੰਘ)-ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਨਗਰ ਨਿਗਮ ਪ੍ਰਸ਼ਾਸ਼ਨ ਵਲੋਂ ਹਾਈ ਮਾਸਕ ਲਾਈਟਾਂ (ਵੱਡੀਆਂ ਤੇ ਉੱਚੀਆਂ ਲਾਈਟਾਂ) ਲਗਾਈਆਂ ਗਈਆਂ ਹਨ ਤੇ ਸ਼ਹਿਰ ਨੂੰ ਜਗਮਗ ਕਰਨ ਵਾਲੀਆਂ ਇਹ ਲਾਈਟਾਂ ਲੋਕਾਂ ਦਾ ਰਾਹ ਰੁਸ਼ਨਾਉਂਦੀਆਂ ਹੋਈਆਂ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਚੁੱਕਦੀਆਂ ਹਨ ਪਰ ਡਿਫੈਂਸ ਕਾਲੋਨੀ 'ਚ ਲੱਗੀ ਇਕ ਅਜਿਹੀ ਹੀ 'ਹਾਈ ਮਾਸਕ ਲਾਈਟ' ਖੁਦ ਰੌਸ਼ਨੀ ਨੂੰ ਤਰਸੀ ਹੋਈ ਹੈ | ਪਿਛਲੇ ਕਰੀਬ ਡੇਢ ਮਹੀਨੇ ਤੋਂ ਲਗਾਈ ਗਈ ਇਸ ਲਾਈਟ ਨੂੰ ਚਲਾਇਆ ਨਹੀਂ ਜਾ ਰਿਹਾ | ਡਿਫੈਂਸ ਕਾਲੋਨੀ ਸਥਿਤ ਸੇਂਟ ਜੋਸਫ ਕਾਨਵੈਂਟ ਸਕੂਲ ਦੇ ਨਾਲ ਲੱਗਦੀ ਪਾਰਕਿੰਗ 'ਚ ਲੱਗੀ ਇਸ ਲੱਖਾਂ ਰੁਪਏ ਮੁੱਲ ਦੀ ਲਾਈਟ ਨੂੰ ਨਾ ਜਗਾਏ ਜਾਣ ਕਾਰਨ ਜਿੱਥੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਨਾਲ ਲੱਗਦੇ ਗੁਰਦੁਆਰਾ ਸਾਹਿਬ ਤੇ ਮੰਦਿਰ ਨੂੰ ਆਉਣ-ਜਾਣ ਵਾਲੀ ਸੰਗਤ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਨਗਰ ਨਿਗਮ ਪ੍ਰਸ਼ਾਸ਼ਨ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਓਧਰ ਸ਼ਹਿਰ 'ਚ ਲਗਾਤਾਰ ਵਧ ਰਹੀਆਂ ਅਪਰਾਧਿਕ ਵਾਰਦਾਤਾਂ ਕਾਰਨ ਵੀ ਇਸ ਲਾਈਟ ਨੂੰ ਜਗਾਉਣਾ ਬਹੁਤ ਜ਼ਰੂਰੀ ਹੈ ਪਰ ਨਗਰ ਨਿਗਮ ਪ੍ਰਸ਼ਾਸ਼ਨ ਇਸ ਨੂੰ ਜਗਾਉਣ ਲਈ ਸੰਜੀਦਾ ਦਿਖਾਈ ਨਹੀਂ ਦੇ ਰਿਹਾ | ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਇਹ ਲਾਈਟ ਸਿਆਸੀ ਕਾਰਨਾਂ ਕਰਕੇ ਨਹੀਂ ਜਗਾਈ ਜਾ ਰਹੀ, ਕਿਉਂਕਿ ਚਰਚਾ ਹੈ ਕਿ ਇਹ ਇਲਾਕਾ ਭਾਜਪਾ ਕੌਂਸਲਰ ਦੇ ਖੇਤਰ 'ਚ ਆਉਂਦਾ ਹੈ ਤੇ ਮੇਅਰ ਆਮ ਆਦਮੀ ਪਾਰਟੀ ਦੇ ਹੋਣ ਕਾਰਨ ਇਸ ਨੂੰ ਜਗਾਉਣ 'ਚ ਦੇਰੀ ਹੋ ਰਹੀ ਹੈ |
ਪਿਛਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਨੇ ਪੀ.ਐੱਸ.ਈ.ਬੀ. ਦੇ ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਇੰਨੋਸੈਂਟ ਹਾਰਟਸ 'ਚ 11ਵੀਂ ਜਮਾਤ ਦੇ ਵਿਦਿਆ੍ਰਰਥੀਆਂ ਲਈ ਟੈਲੈਂਟ ਹੰਟ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।