12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਨੇ ਪੀ.ਐੱਸ.ਈ.ਬੀ. ਦੇ ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 16-05-2026
ਜਲੰਧਰ, 15 ਮਈ (ਪਵਨ ਖਰਬੰਦਾ)-ਸਕੂਲ ਡਾਇਰੈਕਟਰਾਂ, ਪਿ੍ੰਸੀਪਲਾਂ ਅਤੇ ਸਟਾਫ ਮੈਂਬਰਾਂ ਦੀ ਅਗਵਾਈ ਹੇਠ ਸੈਂਟ ਸੋਲਜਰ ਗਰੁੱਪ ਆਫ ਇੰਸਟੀਟਿਊਸ਼ਨਸ ਦੇ ਵਿਦਿਆਰਥੀਆਂ ਨੇ ਪੀਐੱਸਈਬੀ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰ ਗਰੁੱਪ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ¢ ਵਿਦਿਆਰਥੀਆਂ ਦੀ ਲਗਨ, ਮਿਹਨਤ ਅਤੇ ਦਿ੍ੜ ਨਿਸ਼ਚੇ ਦੇ ਕਾਰਨ ਸ਼ਾਖਾਵਾਂ ਨੇ ਬਿਨਾਂ ਕਿਸੇ ਰੀ-ਅਪੀਅਰ ਜਾਂ ਕੰਪਾਰਟਮੈਂਟ ਦੇ 100% ਨਤੀਜਾ ਹਾਸਿਲ ਕੀਤਾ¢ ਗਰੁੱਪ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ 'ਚ ਰਾਬੀਆ ਕੈਲੇ ਨੇ ਸਭ ਤੋਂ ਵੱਧ 93% ਅੰਕ, ਗੁਰਮਨ ਅਤੇ ਕੰਚਨ ਕੁਮਾਰੀ ਨੇ 89, ਹੰਸ਼ਿਕਾ ਨੇ 87, ਕਿਰਪਾ ਨੇ 86, ਦਿਲਸ਼ਾਨ ਮਹੇ ਨੇ 85.8, ਰਾਬਿਰ ਕੌਰ ਨੇ 85.2, ਕਨਿਸ਼ਕਾ ਅਤੇ ਗੈਬਰੀਏਲਾ ਇਮੈਨੂਅਲ ਨੇ 85, ਪੁਨੀਤਾ, ਸਿਮਰਨਜੀਤ ਅਤੇ ਰਿਤਿਕਾ ਨੇ 83 ਅੰਕ ਪ੍ਰਾਪਤ ਕੀਤੇ, ਵਿਵੇਕ ਅਤੇ ਥਸ਼ਨ ਸਿੰਘ ਨੇ 82, ਇਬਰਾਨ ਨੇ 81.6, ਜਸਪ੍ਰੀਤ ਕੌਰ ਨੇ 81 ਅਤੇ ਜਸ਼ਨਜੀਤ ਸਿੰਘ ਨੇ 79.6, ਪਾਰੇਸ ਗਿੱਲ ਨੇ 78.2, ਵੰਸ਼ ਨੇ 78, ਅਤੇ ਗਰਿਮਾ, ਕਨਿਕਾ ਅਤੇ ਅੰਜਲੀ ਕੁਮਾਰ ਨੇ 77, ਗੁਰਪ੍ਰੀਤ ਸਿੰਘ ਨੇ 74, ਕਨਿਕਾ ਨੇ 73.2, ਨਵਪ੍ਰੀਤ ਕੌਰ ਨੇ 71.8, ਕ੍ਰਿਸ਼ਕਾ ਨਾਰੰਗ ਨੇ 71.2, ਅਤੇ ਅਨੂ ਕੌਰ ਨੇ 70.6, ਅਭਿਸ਼ੇਕ ਨੇ 70, ਸਾਹਿਲ ਕੁਮਾਰ ਨੇ 69.2, ਹੈਰੀ ਨੇ 69, ਰਮਨ ਨੇ 68, ਸ਼ਾਹਿਦ ਨੇ 67, ਸੰਦੀਪ ਕੁਮਾਰ ਨੇ 65, ਅਭੀ ਨੇ 64, ਰੌਸ਼ਨ ਨੇ 61 ਅਤੇ ਆਕਾਸ਼ਦੀਪ ਨੇ 60% ਅੰਕ ਪ੍ਰਾਪਤ ਕਰ ਆਪਣੇ ਮਾਤਾ-ਪਿਤਾ ਅਤੇ ਗਰੁੱਪ ਦਾ ਨਾਮ ਰÏਸ਼ਨ ਕੀਤਾ¢ ਇਸ ਸ਼ਾਨਦਾਰ ਉਪਲਬਧੀ 'ਤੇ ਗਰੁੱਪ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਾਰੇ ਅਧਿਆਪਕਾਂ, ਪਿ੍ੰਸੀਪਲਾਂ, ਡਾਇਰੈਕਟਰਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪੂਰੇ ਸਾਲ ਕੀਤੀ ਗਈ ਕੜੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਰਿਜ਼ਲਟ ਵਾਲੇ ਦਿਨ ਵੇਖਣ ਨੂੰ ਮਿਲਦਾ ਹੈ¢ ਇਸ ਮੌਕੇ ਵਿਦਿਆਰਥੀਆਂ ਅਤੇ ਮਾਤਾ-ਪਿਤਾ ਦਾ ਮੂੰਹ ਮਿੱਠਾ ਕਰਵਾ ਕੇ ਸਫਲਤਾ ਦਾ ਜਸ਼ਨ ਮਨਾਇਆ ਗਿਆ ਅਤੇ ਇਹ ਦੁਹਰਾਇਆ ਗਿਆ ਕਿ ਸੇਂਟ ਸੋਲਜਰ ਸਦਾ ਹੀ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਵਚਨਬੱਧ ਹੈ¢
ਪਿਛਲੀ ਖ਼ਬਰ ਫੋਰਟਿਸ ਹਸਪਤਾਲ ਜਲੰਧਰ ਦੇ ਮਾਹਿਰਾਂ ਨੇ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ 'ਚ ਰੋਬੋਟਿਕ ਤਕਨੀਕ ਦੀ ਮਹੱਤਤਾ ਦੱਸੀ <br/... ਅਗਲੀ ਖ਼ਬਰ ਡਿਫੈਂਸ ਕਾਲੋਨੀ 'ਚ ਡੇਢ ਮਹੀਨੇ ਤੋਂ ਰੌਸ਼ਨੀ ਤਰਸੀ 'ਹਾਈ ਮਾਸਕ ਲਾਈਟ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।