12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਫੋਰਟਿਸ ਹਸਪਤਾਲ ਜਲੰਧਰ ਦੇ ਮਾਹਿਰਾਂ ਨੇ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ 'ਚ ਰੋਬੋਟਿਕ ਤਕਨੀਕ ਦੀ ਮਹੱਤਤਾ ਦੱਸੀ <br/>

ਅਜੀਤ ਡੈਸਕ 16-05-2026
ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਕੌਂਸਲ ਆਫ਼ ਸੁਪਰ ਸਪੈਸ਼ਲਿਸਟ ਵਲੋਂ ਕਰਵਾਈ ਗਈ ਸੀ.ਐੱਮ.ਈ. (ਨਿਰੰਤਰ ਮੈਡੀਕਲ ਸਿਖਿਆ) ਦੌਰਾਨ ਫੋਰਟਿਸ ਹਸਪਤਾਲ ਜਲੰਧਰ ਵਿਖੇ ਸੇਵਾਵਾਂ ਦੇ ਰਹੇ ਰੋਬੋਟਿਕਸ ਐਂਡ ਕਿਡਨੀ ਟ੍ਰਾਂਸਪਲਾਂਟ ਸਰਜਨ ਡਾ. ਉਂਕਾਰ ਸਿੰਘ ਨੇ ਕੌਂਸਲ ਦੇ ਮੈਂਬਰ ਡਾਕਟਰਾਂ ਨੂੰ ਗੁਰਦੇ ਅਤੇ ਪਿਸ਼ਾਬ ਦੀਆਂ ਬਿਮਾਰੀਆਂ ਦੇ ਇਲਾਜ 'ਚ ਰੋਬੋਟਿਕ ਤਕਨੀਕ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਕੌਂਸਲ ਦੇ ਸਰਪਰਸਤ ਡਾ. ਅਸ਼ਵਨੀ ਸੂਰੀ ਦੀ ਨਿਗਰਾਨੀ ਅਤੇ ਪ੍ਰਧਾਨ ਡਾ. ਦਵਿੰਦਰ ਪੰਵਾਰ ਅਤੇ ਸਕੱਤਰ ਡਾ. ਭਰਤ ਗੁਪਤਾ ਦੇ ਪ੍ਰਬੰਧਾਂ ਹੇਠ ਕਰਵਾਈ ਗਈ ਇਸ ਸੀ.ਐੱਮ.ਈ. ਦੌਰਾਨ ਸੰਬੋਧਨ ਕਰਦੇ ਹੋਏ ਡਾ. ਉਂਕਾਰ ਸਿੰਘ ਨੇ ਕਿਹਾ ਕਿ ਰੋਬੋਟਿਕ ਸਰਜਰੀ ਨਾਲ ਜਿਥੇ ਆਪ੍ਰੇਸ਼ਨ 'ਚ ਸਟੀਕਤਾ ਆਉਂਦੀ ਹੈ, ਉੱਥੇ ਹੀ ਇਸ ਨਾਲ ਇਨਫੈਕਸ਼ਨ ਹੋਣ ਦਾ ਖ਼ਤਰਾ ਨਾ ਦੇ ਬਰਾਬਰ ਹੁੰਦਾ ਹੈ ਅਤੇ ਮਰੀਜ਼ ਜਲਦੀ ਸਿਹਤਯਾਬ ਹੋ ਜਾਂਦਾ ਹੈ | ਇਸ ਮੌਕੇ ਡਾ. ਸਵਪਨ ਸੂਦ, ਡਾ. ਰਾਜੇਸ਼ ਸੱਚਰ, ਡਾ. ਸੰਜੇ ਮਿੱਤਲ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੇਪਰ ਲੀਕ ਹੋਣ ਦਾ ਕਾਰਨ ਸਿੱਖਿਆ ਤੰਤਰ ਵਿਚ ਫੈਲਿਆ ਭਿ੍ਸ਼ਟਾਚਾਰ-ਪੀ.ਐੱਸ.ਐੱਫ. ਅਗਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਨੇ ਪੀ.ਐੱਸ.ਈ.ਬੀ. ਦੇ ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।