12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸ਼ੰਟੀ ਸੀਚੇਵਾਲ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਇਆ ਜਨਮ ਦਿਨ

ਅਜੀਤ ਡੈਸਕ 16-05-2026
ਮਲਸੀਆਂ, 15 ਮਈ (ਦਲਜੀਤ ਸਿੰਘ ਸਚਦੇਵਾ)-ਵਾਤਾਵਰਨ ਪ੍ਰੇਮੀ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਨੇ ਸਰਕਾਰੀ ਮਿਡਲ ਸਕੂਲ ਸੀਚੇਵਾਲ ਵਿਖੇ ਇਕ ਰੁੱਖ ਲਗਾ ਕੇ ਤੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਆਪਣਾ ਜਨਮ ਦਿਨ ਮਨਾਇਆ | ਸਭ ਤੋਂ ਪਹਿਲਾਂ ਸਕੂਲ ਮੁਖੀ ਗੌਰਵ ਕੁਮਾਰ ਤੇ ਸਟਾਫ਼ ਵਲੋਂ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਦਾ ਸਵਾਗਤ ਕੀਤਾ ਗਿਆ | ਸੁਰਜੀਤ ਸਿੰਘ ਸੀਚੇਵਾਲ ਨੇ ਕਿਹਾ ਕਿ ਸਾਨੂੰ ਆਪਣਾ ਜਨਮ ਦਿਨ ਵਾਤਾਵਰਨ ਦੀ ਰੱਖਿਆ ਕਰਕੇ ਮਨਾਉਣਾ ਚਾਹੀਦਾ ਹੈ | ਸਾਨੂੰ ਆਪਣੇ ਜਨਮ ਦਿਨ 'ਤੇ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ 'ਤੇ ਦੂਜਿਆਂ ਤੋਂ ਤੋਹਫ਼ੇ ਨਹੀਂ ਲੈਣੇ ਚਾਹੀਦੇ, ਸਗੋਂ ਤੋਹਫ਼ੇ ਸਾਂਝੇ ਕਰਨੇ ਚਾਹੀਦੇ ਹਨ | ਇਸ ਮੌਕੇ ਸੀ.ਐੱਚ.ਟੀ ਬਲਜੀਤ ਕੌਰ, ਮੈਡਮ ਕੰਚਨ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਕਰਮਦੀਪ ਸਿੰਘ ਸਚਦੇਵਾ, ਰਾਜੇਸ਼ ਕੁਮਾਰ, ਮੈਡਮ ਸਰਜੀਤ ਕੌਰ, ਮੈਡਮ ਸੰਤੋਸ਼, ਸੰਦੀਪ ਕੌਰ, ਆਸ਼ਾ, ਕਮਲਜੀਤ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੁੜੀ ਦੀ ਬਹਾਦਰੀ ਨੇ ਲੁਟੇਰਿਆਂ ਨੂੰ ਮੋਟਰਸਾਈਕਲ ਸੁੱਟ ਕੇ ਭੱਜਣ ਲਈ ਕੀਤਾ ਮਜਬੂਰ! ਅਗਲੀ ਖ਼ਬਰ ਲੋਹੀਆਂ ਫਲਾਈਓਵਰ ਅਤੇ ਜਾਮਨਗਰ ਸੜਕ ਸੰਬੰਧੀ ਪੀੜਤ ਦੁਕਾਨਦਾਰ 'ਨੈਸ਼ਨਲ ਹਾਈਵੇ' 'ਤੇ ਦੇਣਗੇ 18 ਨੂੰ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।