12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੁੜੀ ਦੀ ਬਹਾਦਰੀ ਨੇ ਲੁਟੇਰਿਆਂ ਨੂੰ ਮੋਟਰਸਾਈਕਲ ਸੁੱਟ ਕੇ ਭੱਜਣ ਲਈ ਕੀਤਾ ਮਜਬੂਰ!

ਲੋਹੀਆਂ ਮਨਦੀਪ ਕੌਰ ਸੁਲਤਾਨਪੁਰ ਪੁਲਿਸ ਨੂੰ ਜਾਣਕਾਰੀ ਦਿੰਦੀ ਹੋਈ ਅਤੇ (ਸੱਜੇ) ਸੁੱਟ ਕੇ ਭੱਜੇ ਜ਼ਬਤ ਕੀਤੇ ਗਏ ਮੋਟਰਸਾਈਕਲ ਨੂੰ ਦੇਖਦੇ ਪੁਲਿਸ ਦੇ ਜਵਾਨ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 16-05-2026
ਲੋਹੀਆਂ ਖਾਸ, 15 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸੁਲਤਾਨਪੁਰ ਲੋਧੀ ਤੋਂ ਲੋਹੀਆਂ ਸੜਕ 'ਤੇ ਪੈਂਦੇ ਦੌਲਤ ਰਾਮ ਦੇ ਭੱਠੇ ਨੇੜੇ ਇੱਕ ਸਕੂਟਰ ਸਵਾਰ ਲੜਕੀ ਕੋਲੋਂ ਪਰਸ ਖੋਹਣ ਦਾ ਕੰਮ ਲੁਟੇਰਿਆਂ ਨੂੰ ਉਸ ਵੇਲੇ ਮਹਿੰਗਾ ਪਿਆ ਜਦੋਂ ਬਹਾਦਰ ਲੜਕੀ ਨੇ ਆਪਣੀ ਸਕੂਟਰੀ ਰਾਹੀਂ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਆਪਣਾ ਮੋਟਰਸਾਈਕਲ ਖੇਤਾਂ 'ਚ ਸੁੱਟ ਕੇ ਮੱਕੀ ਦੇ ਖੇਤਾਂ ਨੂੰ ਲੁਕਣਾ ਪਿਆ | ਜਾਣਕਾਰੀ ਦਿੰਦਿਆਂ ਮਨਦੀਪ ਕੌਰ ਪੁੱਤਰੀ ਮੁਖਤਿਆਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਨੇ ਦੱਸਿਆ ਕਿ ਉਹ ਇੱਕਲੀ ਆਪਣੀ ਸਕੂਟਰੀ 'ਤੇ ਬੈਂਕ ਤੋਂ ਡਿਊਟੀ ਕਰਕੇ ਵਾਪਸ ਆਪਣੇ ਘਰ ਜਾ ਰਹੀ ਸੀ, ਕਿ ਸੁਲਤਾਨਪੁਰ ਲੋਧੀ ਤੋਂ ਲੋਹੀਆਂ ਸੜਕ 'ਤੇ ਪੈਂਦੇ ਦੌਲਤ ਰਾਮ ਦੇ ਭੱਠੇ ਨੇੜੇ ਪਿੱਛਿਓਾ ਮੋਟਰਸਾਈਕਲ 'ਤੇ ਆ ਰਹੇ ਦੋ ਲੁਟੇਰਿਆਂ ਚੋਂ ਪਿੱਛੇ ਬੇਠੇ ਲੁਟੇਰੇ ਨੇ ਮੇਰਾ ਸਕੂਟਰੀ ਮੂਹਰੇ ਪਿਆ ਪਰਸ ਚਲਦੇ ਵਹੀਕਲਾਂ ਤੋਂ ਹੀ ਚੁੱਕ ਲਿਆ, ਇਸੇ ਦੌਰਾਨ ਮੈਂ ਆਪਣੀ ਸਕੂਟਰੀ ਉਨ੍ਹਾਂ ਲੁਟੇਰਿਆਂ ਦੇ ਪਿੱਛੇ ਲਗਾ ਦਿੱਤੀ ਜੋ ਪਿੰਡ ਦੀਪੇਵਾਲ ਤੋਂ ਫਾਟਕ ਪਾਰ ਕਰਕੇ ਪਟਵਾਰੀਆਂ ਦੇ ਡੇਰੇ ਕੋਲ ਦੀ ਹੁੰਦੇ ਹੋਏ ਨਵੇਂ ਬਣ ਰਹੇ 'ਨੈਸ਼ਨਲ ਹਾਈਵੇ' ਦੀ ਕੰਧ ਨੁਮਾ ਸੜਕ 'ਤੇ ਨਾ ਚੜ੍ਹ ਹੋਣ ਕਾਰਨ ਰੁਕ ਗਏ ਅਤੇ ਮੇਰੀ ਸਕੂਟਰੀ ਅਤੇ ਮੇਰੇ ਨਾਲ ਹੋਰ ਇਲਾਕਾ ਨਿਵਾਸੀਆਂ ਨੂੰ ਦੇਖਦੇ ਹੋਏ ਲੁਟੇਰਿਆਂ ਨੇ ਆਪਣਾ ਬਿਨ੍ਹਾ ਨੰਬਰੀ ਮੋਟਰਸਾਈਕਲ ਛੱਡ ਕੇ ਭੱਜਣਾ ਹੀ ਬਿਹਤਰ ਸਮਝਿਆ | ਉਨ੍ਹਾਂ ਕਿਹਾ ਕਿ ਲੁਟੇਰੇ ਮੇਰਾ ਪਰਸ ਲੈ ਕੇ ਫਰਾਰ ਹੋ ਗਏ, ਜਿਸ ਵਿੱਚ 6500 ਰੁਪਏ, ਬੈਂਕ ਦੀਆਂ ਚਾਬੀਆਂ ਅਤੇ ਹੋਰ ਕਾਗਜ਼ਾਤ ਵੀ ਸਨ | ਉਨ੍ਹਾ ਦੱਸਿਆ ਕਿ ਇਸ ਦੀ ਸੂਚਨਾ ਮੈਂ 112 ਨੰਬਰ 'ਤੇ ਦੇ ਦਿੱਤੀ, ਜਿਸ 'ਤੇ ਸੁਲਤਾਨਪੁਰ ਲੋਧੀ ਤੋਂ ਆਈ ਪੁਲਿਸ ਨੇ ਸਾਰਾ ਮੌਕਾ ਦੇਖਿਆ ਅਤੇ ਲੁਟੇਰਿਆਂ ਦਾ ਮੋਟਰਸਾਈਕਲ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਅਗਲੇਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ | ਮੌਕੇ 'ਤੇ ਖੜੀ ਹਾਜ਼ਰੀਨ ਨੇ ਪੀੜਤ ਇਕੱਲੀ ਲੜਕੀ ਦੀ ਬਹਾਦਰੀ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਜਿਸ ਨੇ ਲੁਟੇਰਿਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ 'ਪਿੱਛਲੇ ਪੈਂਰੀਂ' ਭੱਜਣ ਲਈ ਮਜ਼ਬੂਰ ਕਰ ਦਿੱਤਾ |
ਪਿਛਲੀ ਖ਼ਬਰ ਅਮਰਦੀਪ ਪਬਲਿਕ ਸਕੂਲ ਦਾ ਨਤੀਜਾ ਰਿਹਾ 100 ਪ੍ਰਤੀਸ਼ਤ ਅਗਲੀ ਖ਼ਬਰ ਸ਼ੰਟੀ ਸੀਚੇਵਾਲ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਇਆ ਜਨਮ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।