12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਅਮਰਦੀਪ ਪਬਲਿਕ ਸਕੂਲ ਦਾ ਨਤੀਜਾ ਰਿਹਾ 100 ਪ੍ਰਤੀਸ਼ਤ

ਅਜੀਤ ਡੈਸਕ 16-05-2026

ਜੰਡਿਆਲਾ ਮੰਜਕੀ, 15 ਮਈ (ਸੁਰਜੀਤ ਸਿੰਘ ਜੰਡਿਆਲਾ)-ਅਮਰਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਦਾ ਨਤੀਜਾ 100% ਰਿਹਾ ਦਸਵੀਂ ਕਲਾਸ ਦੀਆਂ ਵਿਦਿਆਰਥਨਾਂ ਜੈਸੀਕਾ, ਇਸੀਕਾ ਅਤੇ ਕਿ੍ਸ਼ਮਾ ਨੇ ਕਰਮਵਾਰ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ | ਬਾਰਵੀਂ ਕਾਮਰਸ ਕਲਾਸ ਦੇ ਵਿਦਿਆਰਥੀ ਜਸਮੀਤ ਕੌਰ, ਪ੍ਰੀਆ ਅਤੇ ਮਨਮੀਤ ਸਿੰਘ ਨੇ ਕਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ | ਬਾਰਵੀਂ ਆਰਟਸ ਕਲਾਸ ਤੇ ਵਿਦਿਆਰਥੀ ਹਰਮਨਪ੍ਰੀਤ ਕੌਰ, ਅਮਨਪ੍ਰੀਤ ਕੌਰ ਅਤੇ ਗਗਨਦੀਪ ਕੌਰ ਨੇ ਪਹਿਲੇ ਤਿੰਨ ਸਾਲ ਹਾਸਿਲ ਕੀਤੇ | ਇਸ ਪ੍ਰਾਪਤੀ ਤੇ ਸਕੂਲ ਦੇ ਚੇਅਰਮੈਨ ਡਾਕਟਰ ਅਮਰਜੀਤ ਸਿੰਘ, ਹਰਬੰਸ ਕੌਰ ਅਤੇ ਪਿ੍ੰਸੀਪਲ ਜਸਵਿੰਦਰ ਕੌਰ ਆਦਿ ਨੇ ਸਮੂਹ ਬੱਚਿਆਂ, ਮਾਪਿਆਂ ਸਟਾਫ ਨੂੰ ਮੁਬਾਰਕਬਾਦ ਦਿੱਤੀ ਹੈ |
ਅੱਜ ਬੰਦ ਰਹੇਗੀ ਬਿਜਲੀ
ਜਲੰਧਰ, 15 ਮਈ (ਸ਼ਿਵ)-ਪਾਵਰਕਾਮ ਦੇ ਬੁਲਾਰੇ ਮੁਤਾਬਕ 16 ਮਈ ਨੂੰ ਬਿਜਲੀ ਮੁਰੰਮਤ ਦੇ ਕੰਮ ਲਈ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਜਿਨਾਂ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ, ਉਨਾਂ ਵਿਚ ਅਜੀਤ ਨਗਰ, ਕਿਸ਼ਨ ਪੁਰਾ, ਬਲਦੇਵ ਨਗਰ, ਕਾਜ਼ੀ ਮੰਡੀ, ਦੌਲਤਪੁਰੀ, ਇਕਹਿਰੀ ਪੁਲੀ ਤੇ ਹੋਰ ਇਲਾਕੇ ਸ਼ਾਮਿਲ ਹਨ |

ਪਿਛਲੀ ਖ਼ਬਰ ਸੀ.ਐੱਮ. ਦੀ ਯੋਗਸ਼ਾਲਾ ਤਹਿਤ ਸ਼ਾਹਕੋਟ ਇਲਾਕੇ 'ਚ ਯੋਗ ਕਲਾਸਾਂ ਜਾਰੀ ਅਗਲੀ ਖ਼ਬਰ ਕੁੜੀ ਦੀ ਬਹਾਦਰੀ ਨੇ ਲੁਟੇਰਿਆਂ ਨੂੰ ਮੋਟਰਸਾਈਕਲ ਸੁੱਟ ਕੇ ਭੱਜਣ ਲਈ ਕੀਤਾ ਮਜਬੂਰ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।