ਜਲੰਧਰ, 17 ਮਈ (ਸ਼ਿਵ)-ਬਸਤੀ ਬਾਵਾ ਨਹਿਰ ਦੇ ਕੋਲ ਲੱਗਦੀ ਮੱਛੀ ਮਾਰਕੀਟ ਸਮੇਤ ਹੋਰ ਲੋਕਾਂ ਵਲੋਂ ਨਾਲ ਹੀ ਨਹਿਰ ਵਿਚ ਸੁੱਟੀ ਜਾਣ ਵਾਲੀ ਗੰਦਗੀ ਨੂੰ ਰੋਕਣ ਲਈ ਆਸਪਾਸ ਲੋਹੇ ਦੀਆਂ ਗਿ੍ਲਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਮੇਅਰ ਵਨੀਤ ਧੀਰ ਨੂੰ ਇਸ ਨਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਹਦਾਇਤਾਂ ਦਿੱਤੀਆਂ ਗਈਆਂ ਸੀ ਜਿਸ ਕਰਕੇ ਇਸ ਨਹਿਰ ਨੂੰ ਸੁੰਦਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਕ ਜਾਣਕਾਰੀ ਮੁਤਾਬਿਕ ਕਰੀਬ 3 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਗਰਿੱਲਾਂ ਲਗਾਉਣ ਦੇ ਕੰਮ ਤੋਂ ਇਲਾਵਾ ਨਾਲ ਹੀ ਬਾਅਦ ਵਿਚ ਬਾਗ਼ਬਾਨੀ ਦਾ ਕੰਮ ਕੀਤਾ ਜਾਵੇਗਾ | ਇਨ੍ਹਾਂ ਨੂੰ ਬੇਲਾਂ ਤੇ ਹੋਰ ਸੁੰਦਰ ਫ਼ੁਲ ਵਾਲੀਆਂ ਬੇਲਾਂ ਲਗਾਈਆਂ ਜਾਣਗੀਆਂ | ਗੰਦਗੀ ਸੁੱਟਦੇ ਰਹਿਣ ਕਾਰਨ ਇਹ ਨਹਿਰ ਕਾਫ਼ੀ ਗੰਦੀ ਹੋ ਗਈ ਸੀ ਤਾਂ ਇਸ ਵਿਚ ਕਾਫ਼ੀ ਗੰਦਗੀ ਭਰੀ ਨਜ਼ਰ ਆਉਂਦੀ ਰਹੀ ਹੈ | ਨਗਰ ਨਿਗਮ ਨੇ ਇਸ ਨਹਿਰ ਵਿਚ ਗੰਦਗੀ ਸੁੱਟਣ ਵਾਲਿਆਂ ਨੂੰ ਰੋਕਣ ਲਈ ਕਈ ਬਾਰ ਮੱਛੀ ਵੇਚਣ ਵਾਲਿਆਂ ਦਾ ਵੀ ਕਬਜ਼ਾ ਹਟਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਰਹਿੰਦ ਖੰੂਹਦ ਇਸ ਨਹਿਰ ਵਿਚ ਸੁੱਟਣ ਨਾਲ ਨਹਿਰ ਗੰਦਗੀ ਨਾਲ ਭਰਦੀ ਰਹੀ ਹੈ | ਇਸ ਨਾਲ ਸ਼ਹਿਰ ਦੀ ਦਿੱਖ 'ਤੇ ਵੀ ਅਸਰ ਪੈਂਦਾ ਹੈ | ਜਿਸ ਕਾਰਨ ਹੁਣ ਗਿ੍ਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਪਹਿਲਾਂ ਗਿੱਲਾਂ ਲਗਾਉਣ ਵਾਲੇ ਬਾਹਰਲੇ ਪਾਸੇ ਬਣੀਆਂ ਪਟਰੀਆਂ ਨੂੰ ਵੀ ਵਿਚ ਲੈ ਲਿਆ ਸੀ ਪਰ ਹੁਣ ਨਹਿਰ ਵਾਲੇ ਅੰਦਰ ਪਾਸੇ ਤੋਂ ਗਰਿੱਲਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ | ਨਗਰ ਨਿਗਮ ਦੇ ਬੀ. ਐਂਡ. ਆਰ. ਵਿਭਾਗ ਦੇ ਐਸ. ਈ. ਇੰਜ. ਰਜਨੀਸ਼ ਡੋਗਰਾ ਨੇ ਦੱਸਿਆ ਕਿ ਗਿ©ੱਲਾਂ ਲਗਾਉਣ ਦਾ ਕੰਮ ਡੀ. ਏ. ਵੀ.ਕਾਲਜ ਨਹਿਰ ਤੋਂ ਸ਼ੁਰੂ ਹੋ ਗਏ ਕੇ ਗਾਖਲ ਤੱਕ ਲਗਾਏ ਜਾਣ ਦਾ ਕੰਮ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਪੂਰਾ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ | ਉੱਧਰ ਗਰਿੱਲਾਂ ਲੱਗਣ ਦੇ ਨਾਲ ਨਗਰ ਨਿਗਮ ਨੂੰ ਆਸ ਹੈ ਕਿ ਇਸ ਨਾਲ ਨਹਿਰ ਸਾਫ਼ ਰਹਿ ਸਕੇਗੀ | ਇਸ ਨਹਿਰ ਦਾ ਸੁੰਦਰੀਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਤਹਿਤ ਆਸਪਾਸ ਬੈਠਣ ਵਾਲਿਆਂ ਲਈ ਬੈਂਚ ਵੀ ਲਗਾਏ ਗਏ ਸਨ |