ਜਲੰਧਰ, 17 ਮਈ (ਐੱਮ. ਐੱਸ. ਲੋਹੀਆ) ਪੰਜਾਬੀ ਲਿਖਾਰੀ ਸਭਾ, ਜਲੰਧਰ ਵਲੋਂ 'ਮਜ਼ਦੂਰ ਦਿਵਸ' ਅਤੇ 'ਮਾਂ ਦਿਵਸ' ਨੂੰ ਸਮਰਪਿਤ ਕਵੀ ਦਰਬਾਰ ਤੇ ਮਹੀਨਾਵਾਰੀ ਸਮਾਗਮ ਬੇਅੰਤ ਸਿੰਘ ਸਰਹੱਦੀ ਦੀ ਸਰਪਰਸਤੀ ਹੇਠ ਕਰਵਾਇਆ ਗਿਆ | ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਸਮਾਗਮ 'ਚ ਪਹੁੰਚੇ ਮਹਿਮਾਨਾਂ, ਕਵੀਆਂ/ਲੇਖਕਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ | ਸਭਾ ਦੇ ਸਕੱਤਰ ਮਹਿੰਦਰ ਸਿੰਘ ਅਨੇਜਾ ਨੇ ਆਪਣੀ ਕਵਿਤਾ ਨਾਲ ਹਾਜ਼ਰੀ ਲਗਵਾਉਣ ਤੋਂ ਬਾਅਦ ਮੰਚ ਸੰਭਾਲਿਆ | ਸਭਾ ਦੇ ਚੈਅਰਮੈਨ ਦਲਬੀਰ ਸਿੰਘ ਰਿਆੜ ਨੇ ਸਨਮਾਨਿਤ ਹੋਣ ਜਾ ਰਹੀਆਂ ਸਾਰੀਆਂ ਹੀ ਮਹਾਨ ਸ਼ਖਸੀਅਤਾਂ ਦੇ ਬਾਰੇ ਜਾਣ-ਪਛਾਣ ਅਤੇ ਸਾਹਿਤਕ ਖੇਤਰ 'ਚ ਉਨ੍ਹਾਂ ਦੀ ਵੱਡਮੁੱਲੀ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ | ਪ੍ਰਧਾਨਗੀ ਮੰਡਲ 'ਚ ਡਾ. ਸੁਰਜੀਤ ਸਿੰਘ ਦੌਧਰ, ਰਾਜਵੀਰ ਸਿੰਘ ਭਲੂਰੀਆ, ਸੁਰਜੀਤ ਕੌਰ ਧਾਲੀਵਾਲ, ਸਤਬੀਰ ਸਿੰਘ ਸਿਫ਼ਰ, ਗੁਰਬਚਨ ਕੌਰ ਦੂਆ, ਦਲਬੀਰ ਸਿੰਘ ਰਿਆੜ, ਹਰਭਜਨ ਸਿੰਘ ਨਾਹਲ ਸ਼ਾਮਿਲ ਸਨ | ਸਮਾਗਮ ਦੌਰਾਨ ਡਾ. ਸੁਰਜੀਤ ਸਿੰਘ ਦੌਧਰ ਬਤੌਰ ਮੁੱਖ ਮਹਿਮਾਨ ਅਤੇ ਰਾਜਵੀਰ ਸਿੰਘ ਭਲੂਰੀਆ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ, ਜਿਨ੍ਹਾਂ ਨੂੰ 'ਪੰਜਾਬੀ ਮਾਂ ਬੋਲੀ ਦਾ ਮਾਣ' ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੀਬੀ ਸੁਰਜੀਤ ਕੌਰ ਧਾਲੀਵਾਲ ਦੀ ਪੁਸਤਕ 'ਬੋਲੀਆਂ' ਲੋਕ ਅਰਪਿਤ ਕੀਤੀ ਗਈ | ਸਮਾਗਮ 'ਚ ਮਨਜੀਤ ਮਿੱਤਰ, ਬਲਦੇਵ ਸਿੰਘ ਬੱਧਨ, ਅਸ਼ੋਕ ਟਾਂਡੀ, ਹਰਜਿੰਦਰ ਸਿੰਘ ਜਿੰਦੀ, ਸਤਬੀਰ ਸਿੰਘ ਸਿਫ਼ਰ, ਰਾਜ ਕੁਮਾਰੀ, ਰਮਨਦੀਪ ਕੌਰ ਗਿੱਲ, ਅਮਨਦੀਪ ਕੌਰ ਮਿੱਠਾਪੁਰ, ਅਮਰ ਕੌਰ ਬੇਦੀ, ਭਗਵੰਤ ਸਿੰਘ, ਡਾ. ਮਨੋਜ ਫਗਵਾੜਵੀ, ਸੋਢੀ ਸੱਤੋਵਾਲੀ, ਲਾਲੀ ਕਰਤਾਰਪੁਰੀ, ਦਲਜੀਤ ਮਹਿਮੀ, ਵਰਿੰਦਰ ਲਾਲੀ, ਪਰਮ ਆਗਾਜ਼, ਐੱਸ.ਐੱਸ. ਸੰਧੂ, ਜਰਨੈਲ ਸਿੰਘ ਸਾਖ਼ੀ, ਹੀਰਾ ਲਾਲ ਮਲਹੋਤਰਾ, ਕਮਲਜੀਤ ਸਿੰਘ, ਸੁਰਿੰਦਰ ਗੁਲਸ਼ਨ, ਇੰਦਰ ਸਿੰਘ ਮਿਸ਼ਰੀ, ਬਲਜੀਤ ਕੌਰ ਵਿਰਕ, ਨਵਦੀਪ ਸਿੰਘ ਪੱਤਰਕਾਰ, ਅਨੀਤਾ ਸ਼ਰਮਾ, ਡਾ. ਹਰਪ੍ਰੀਤ ਸਿੰਘ ਰਾਣਾ, ਉਰਮਿਲਜੀਤ ਵਾਲੀਆ, ਹਰਬੰਸ ਸਿੰਘ ਕਲਸੀ, ਵੀ. ਕੇ. ਦਿਆਲਪੁਰੀ, ਅਵਤਾਰ ਸਿੰਘ ਖ਼ਾਲਸਾ, ਕੀਮਤੀ ਕੌਸ਼ਲ, ਹਰਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ | ਅੰਤ 'ਚ ਸੀਨੀਅਰ ਮੀਤ ਪ੍ਰਧਾਨ ਗੁਰਬਚਨ ਕੌਰ ਦੂਆ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਅਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |