ਜਲੰਧਰ, 17 ਮਈ (ਡਾ.ਜਤਿੰਦਰ ਸਾਬੀ)-ਅਰਬਨ ਇਲੈਵਨ ਪੰਜਾਬ ਅਤੇ ਅਵਤਾਰ ਨਗਰ ਕ੍ਰਿਕਟ ਕਲੱਬ ਵਿਚਕਾਰ ਇੱਕ ਰੋਮਾਂਚਕ ਕ੍ਰਿਕਟ ਮੈਚ ਖੇਡਿਆ ਗਿਆ¢ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਅਵਤਾਰ ਨਗਰ ਕ੍ਰਿਕਟ ਕਲੱਬ ਦੀ ਟੀਮ ਨੇ ਨਿਰਧਾਰਤ 12 ਓਵਰਾਂ ਵਿੱਚ 90 ਦÏੜਾਂ ਬਣਾਈਆਂ¢ ਟੀਚੇ ਦਾ ਪਿੱਛਾ ਕਰਨ ਉੱਤਰੀ ਅਰਬਨ ਇਲੈਵਨ ਪੰਜਾਬ ਦੀ ਟੀਮ 70 ਦÏੜਾਂ ਹੀ ਬਣਾ ਸਕੀ, ਜਿਸ ਨਾਲ ਅਵਤਾਰ ਨਗਰ ਕ੍ਰਿਕਟ ਕਲੱਬ ਨੇ ਸ਼ਾਨਦਾਰ ਜਿੱਤ ਦਰਜ ਕੀਤੀ¢ ਇਸ ਮÏਕੇ 'ਤੇ ਮੁੱਖ ਮਹਿਮਾਨ ਵਜੋਂ ਐਡੀਸ਼ਨਲ ਡੀਜੀਪੀ ਐਮ.ਐੱਫ. ਫਾਰੂਕੀ ਪਹੁੰਚੇ¢ ਆਪਣੇ ਸੰਬੋਧਨ ਦÏਰਾਨ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨÏਜਵਾਨਾਂ ਦਾ ਖੇਡ ਮੈਦਾਨਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ¢ ਉਨ੍ਹਾਂ ਕਿਹਾ ਕਿ ਜਦੋਂ ਨÏਜਵਾਨ ਖੇਡਾਂ ਵਿੱਚ ਹਿੱਸਾ ਲੈਂਦੇ ਹਨ ਤਾਂ ਆਉਣ ਵਾਲੀ ਪੀੜ੍ਹੀ ਨੂੰ ਵੀ ਪ੍ਰੇਰਣਾ ਮਿਲਦੀ ਹੈ¢ ਉਨ੍ਹਾਂ ਨੇ ਕਿਹਾ ਕਿ ਖੇਡਾਂ ਨਾਲ ਸਿਰਫ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਵਿਕਾਸ ਵੀ ਹੁੰਦਾ ਹੈ¢ ਅੱਜ ਦੇ ਦÏਰ ਵਿੱਚ ਜੇਕਰ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨਾ ਹੈ ਤਾਂ ਨÏਜਵਾਨਾਂ ਨੂੰ ਵੱਧ ਤੋਂ ਵੱਧ ਖੇਡ ਮੈਦਾਨਾਂ ਵੱਲ ਆਉਣਾ ਪਵੇਗਾ¢ ਮੁੱਖ ਮਹਿਮਾਨ ਐਡੀਸ਼ਨਲ ਡੀਜੀਪੀ ਐਮ.ਐੱਫ. ਫਾਰੂਕੀ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ¢ ਇਸ ਮÏਕੇ 'ਤੇ ਆਬਿਦ ਹਸਨ ਸਲਮਾਨੀ, ਅਯਾਜ ਮੈਕਸ, ਮਹਿਤਾਬ ਸਲਮਾਨੀ, ਸ਼Ïਕੀਨ ਸਲਮਾਨੀ, ਰਾਸ਼ਿਦ ਸਲਮਾਨੀ, ਵਸੀਮ ਸਲਮਾਨੀ, ਸ਼ਾਹਿਦ ਸਲਮਾਨੀ, ਆਰਿਫ ਸਲਮਾਨੀ, ਐਮ. ਆਲਮ ਅਤੇ ਅਲੀ ਹੁਸੈਨ ਸਮੇਤ ਹੋਰ ਕਈ ਖੇਡ ਪ੍ਰੇਮੀ ਹਾਜ਼ਰ ਸਨ¢