15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੂੰ ਮਿਲੀ ਸ਼ਾਨਦਾਰ 'ਪਲੇਸਮੈਂਟ' <br/>

ਅਜੀਤ ਡੈਸਕ 18-05-2026
ਜਲੰਧਰ, 17 ਮਈ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਦੇ ਐਮ.ਬੀ.ਏ. ਕੋਰਸ ਦੇ ਵਿਦਿਆਰਥੀਆਂ ਨੇ ਅਕਾਦਮਿਕ ਸੈਸ਼ਨ 2025–26 ਦÏਰਾਨ ਸ਼ਾਨਦਾਰ ਪਲੇਸਮੈਂਟਾਂ ਹਾਸਿਲ ਕਰਕੇ ਕਾਲਜ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ ¢ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਕਾਲਜ ਦੇ ਵਿਦਿਆਰਥੀਆਂ ਨੇ ਦੇਸ਼ ਦੀਆਂ ਪ੍ਰਮੁੱਖ ਰਾਸ਼ਟਰੀ ਅਤੇ ਬਹੁਰਾਸ਼ਟਰੀ ਕੰਪਨੀਆਂ ਵਿੱਚ ਉੱਚ ਪੈਕੇਜਾਂ 'ਤੇ ਨÏਕਰੀਆਂ ਪ੍ਰਾਪਤ ਕਰਕੇ ਆਪਣੀ ਯੋਗਤਾ ਅਤੇ ਮਿਹਨਤ ਦਾ ਲੋਹਾ ਮਨਵਾਇਆ ਹੈ ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਓਐਸਡੀ ਡਾ. ਨਵਜੋਤ ਨੇ ਦੱਸਿਆ ਕਿ ਮੌਜੂਦਾ ਸੈਸ਼ਨ ਦੌਰਾਨ ਵਿਦਿਆਰਥਣ ਦੀਪਿਕਾ ਨੇ ਕ੍ਰੇਸੈਂਡੋ ਗਲੋਬਲ ਲੀਡਰਸ਼ਿਪ ਹਾਇਰਿੰਗ ਇੰਡੀਆ ਪ੍ਰਾਈਵੇਟ ਲਿਮਿਟੇਡ ਵਿੱਚ 8 ਲੱਖ ਰੁਪਏ ਸਲਾਨਾ ਪੈਕੇਜ 'ਤੇ ਪਲੇਸਮੈਂਟ ਹਾਸਿਲ ਕੀਤੀ ਹੈ ¢ ਇਸੇ ਤਰ੍ਹਾਂ ਨਿਸ਼ਾਂਤ ਪਾਂਡੇ ਦੀ ਚੋਣ ਐਚ.ਡੀ.ਐਫ.ਸੀ. ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ ਵਿੱਚ 4.75 ਲੱਖ ਰੁਪਏ ਸਲਾਨਾ ਪੈਕੇਜ 'ਤੇ ਹੋਈ ਹੈ, ਜਦਕਿ ਹਰਜੀਤ ਕੌਰ ਨੂੰ ਬਜਾਜ ਆਟੋ ਕਰੈਡਿਟ ਲਿਮਿਟੇਡ ਵੱਲੋਂ ਨਿਯੁਕਤੀ ਪ੍ਰਾਪਤ ਹੋਈ ਹੈ ¢ ਡਾ. ਨਵਜੋਤ ਨੇ ਦੱਸਿਆ ਕਿ ਕਾਲਜ ਦੇ ਪਲੇਸਮੈਂਟ ਡਰਾਈਵ ਵਿੱਚ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ 30 ਤੋਂ ਵੱਧ ਪ੍ਰਸਿੱਧ ਕੰਪਨੀਆਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਸੁਨਹਿਰੀ ਮÏਕੇ ਪ੍ਰਦਾਨ ਕੀਤੇ ¢ ਉਨ੍ਹਾਂ ਪਲੇਸਮੈਂਟ ਹਾਸਿਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਕਾਲਜ ਭਵਿੱਖ ਵਿੱਚ ਵੀ ਮੈਨੇਜਮੈਂਟ ਸਿੱਖਿਆ ਅਤੇ ਕਾਰਪੋਰੇਟ ਪਲੇਸਮੈਂਟ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਦਾ ਰਹੇਗਾ ¢

ਪਿਛਲੀ ਖ਼ਬਰ ਅਕਾਲੀ ਦਲ ਨੇ ਚੰਗੇ ਕਿਰਦਾਰ ਵਾਲੇ ਆਗੂਆਂ ਨੂੰ ਘਰ ਬਿਠਾ ਦਿੱਤਾ ਅਤੇ ਮਾੜੇ ਕਿਰਦਾਰ ਵਾਲਿਆਂ ਨੂੰ ਅੱਗੇ ਲਾ ਦਿੱਤਾ-ਜਥੇ... ਅਗਲੀ ਖ਼ਬਰ ਦੋਸਤਾਨਾ ਕ੍ਰਿਕਟ ਮੈਚ 'ਚੋਂ ਅਵਤਾਰ ਨਗਰ ਕ੍ਰਿਕਟ ਕਲੱਬ ਜੇਤੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।