15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅਕਾਲੀ ਦਲ ਨੇ ਚੰਗੇ ਕਿਰਦਾਰ ਵਾਲੇ ਆਗੂਆਂ ਨੂੰ ਘਰ ਬਿਠਾ ਦਿੱਤਾ ਅਤੇ ਮਾੜੇ ਕਿਰਦਾਰ ਵਾਲਿਆਂ ਨੂੰ ਅੱਗੇ ਲਾ ਦਿੱਤਾ-ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਪੁਨਰ ਸੁਰਜੀਤ ਬਣਾਉਣ ਦਾ ਮਕਸਦ ਹੀ ਇਹ ਹੈ ਕਿ ਵਧੀਆ ਕਿਰਦਾਰ ਵਾਲੇ ਲੋਕ ਅੱਗੇ ਆਉਣ <br/>

ਅਜੀਤ ਡੈਸਕ 18-05-2026
ਫਿਲੌਰ, 17 ਮਈ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਛਿੱਛੋਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਸਰਕਲ ਫਿਲੌਰ ਅਤੇ ਰਵਿੰਦਰ ਸਿੰਘ ਨੂੰ ਸਰਕਲ ਗੁਰਾਇਆ ਦੇ ਪ੍ਰਧਾਨ ਥਾਪਿਆ ਗਿਆ | ਉਕਤ ਦੋਵਾਂ ਪ੍ਰਧਾਨਾਂ ਨੂੰ ਆਸ਼ੀਰਵਾਦ ਦੇਣ ਲਈ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਉਚੇਚੇ ਤੌਰ 'ਤੇ ਪਹੁੰਚੇ | ਜਥੇਦਾਰ ਹਰਪ੍ਰੀਤ ਸਿੰਘ ਨੇ ਖਚਾਖਚ ਭਰੇ ਹਾਲ 'ਚ ਬੈਠੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲਾਲਚ ਦੀ ਲਾਲਸਾ ਕਾਰਨ ਅੱਜ ਅਕਾਲੀ ਦਲ ਖਤਮ ਹੋ ਗਿਆ ਹੈ, ਜਿਸ ਦਾ ਕਾਰਨ ਹੈ ਕਿ ਅਕਾਲੀ ਦਲ ਨੇ ਵਧੀਆ ਕਿਰਦਾਰ ਵਾਲੇ ਲੋਕਾਂ ਨੂੰ ਘਰ ਬਿਠਾ ਦਿੱਤਾ ਅਤੇ ਮਾੜੇ ਕਿਰਦਾਰ ਵਾਲੇ ਵਿਅਕਤੀ ਅੱਗੇ ਲਾ ਦਿੱਤੇ, ਇਸ ਕਰਕੇ ਅਕਾਲੀ ਦਲ ਵਿਚ ਗਿਰਾਵਟ ਆਉਣ ਕਾਰਨ ਉਹ ਖਤਮ ਹੋ ਗਿਆ | ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਪੰਥ ਨੂੰ ਉਚਾਈਆਂ ਵੱਲ ਲਿਜਾਣ ਲਈ ਸੁਹਿਰਦ ਯਤਨ ਕਰੀਏ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਵਣ ਸਿੰਘ ਫਿਲੌਰ ਅਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਉਨ੍ਹਾਂ ਨਾਲ ਬਹੁਤ ਵਾਰ ਧੱਕਾ ਕੀਤਾ ਪਰ ਹੁਣ ਉਹ ਹੋਰ ਧੱਕਾ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ | ਹੋਰਨਾਂ ਤੋਂ ਇਲਾਵਾ ਇਸ ਮੌਕੇ ਬੀਬੀ ਤਰਸੇਮ ਕੌਰ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ਛਿੱਛੋਵਾਲ, ਮਾਰਕਿਟ ਕਮੇਟੀ ਫਿਲੌਰ ਦੇ ਸਾਬਕਾ ਚੇਅਰਮੈਨ ਬਾਬਾ ਸਰੂਪ ਸਿੰਘ ਬੱਛੋਵਾਲ, ਮਾਰਕਿਟ ਕਮੇਟੀ ਗੁਰਾਇਆ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸੰਧੂ, ਟਰੱਕ ਯੂਨੀਅਨ ਫਿਲੌਰ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ, ਪਰਮਿੰਦਰ ਸਿੰਘ ਗੁਰਦੁਆਰਾ ਬੀਬੀ ਭਾਨੀ ਜੀ ਨਗਰ, ਜਰਨੈਲ ਸਿੰਘ ਮੋਤੀਪੁਰ ਸਾਬਕਾ ਸਰਪੰਚ, ਅਮਰੀਕ ਸਿੰਘ ਵਿਰਦੀ, ਲਖਵਿੰਦਰ ਸਿੰਘ ਮੋਤੀਪੁਰ, ਕਮਲਜੀਤ ਸਿੰਘ ਮੋਤੀਪੁਰ ਸਾਬਕਾ ਸਰਪੰਚ, ਮੱਖਣ ਸਿੰਘ ਨਾਮਧਾਰੀ ਸਾਬਕਾ ਸਰਪੰਚ, ਰਾਮ ਜੀ ਦਾਸ ਗੰਨਾ ਪਿੰਡ, ਬਲਜਿੰਦਰ ਸਿੰਘ ਬਿੱਟੂ ਗੰਨਾ ਪਿੰਡ, ਜਰਨੈਲ ਸਿੰਘ ਮੱਖਣ, ਮੱਖਣ ਸਿੰਘ ਪੰਚ, ਗੁਰਜੀਤ ਸਿੰਘ ਵਡਾਲਾ, ਹਰਵਿੰਦਰ ਸਿੰਘ ਵਡਾਲਾ, ਦਰਬਾਰਾ ਸਿੰਘ ਵਡਾਲਾ, ਨਰੈਣ ਸਿੰੰਘ ਵਡਾਲਾ, ਜਸਵੀਰ ਸਿੰਘ ਬਿੱਲਾ, ਜਗਰੂਪ ਸਿੰਘ,ਪ੍ਰੇਮ ਸਿੰਘ ਛਿੱਛੋਵਾਲ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ | ਮੰਚ ਦਾ ਸੰਚਾਲਨ ਸਤਿੰਦਰ ਸਿੰਘ ਧੰਜੂ ਨੇ ਕੀਤਾ |

ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦਾ ਬੋਰਡ ਪ੍ਰੀਖਿਆਵਾਂ ਦਾ ਨਤੀਜਾ ਰਿਹਾ 100 ਫ਼ੀਸਦੀ <br/> ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੂੰ ਮਿਲੀ ਸ਼ਾਨਦਾਰ 'ਪਲੇਸਮੈਂਟ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।