15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਦੁਸਾਂਝ ਕਲਾਂ ਦੇ ਹਸਪਤਾਲ ਵਿਖੇ ਐੱਸ.ਪੀ. ਸਿੰਘ ਉਬਰਾਏ ਨੇ ਲੈਬ ਦਾ ਕੀਤਾ ਉਦਘਾਟਨ

ਅਜੀਤ ਡੈਸਕ 18-05-2026
ਦੁਸਾਂਝ ਕਲਾਂ, 17 ਮਈ (ਰਾਮ ਪ੍ਰਕਾਸ਼ ਟੋਨੀ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਵੱਲੋਂ ਦੁਸਾਂਝ ਕਲਾਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਹਸਪਤਾਲ ਵਿਖੇ ਸਨੀ ਉਬਰਾਏ ਕਲੀਨਿਕ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਐੱਸ.ਪੀ. ਸਿੰਘ ਉਬਰਾਏ ਨੇ ਰੀਬਨ ਕੱਟ ਕੇ ਕੀਤਾ | ਇਸ ਮੌਕੇ ਪਿ੍ੰਸੀਪਲ ਗਿਆਨੀ ਸਿੰਘ ਨੇ ਐੱਸ.ਪੀ. ਸਿੰਘ ਉਬਰਾਏ ਅਤੇ ਹੋਰ ਆਏ ਹੋਏ ਮਹਿਮਾਨਾਂ ਨੂੰ ' ਜੀ ਆਇਆਂ' ਆਖਿਆ | ਇਸ ਮੌਕੇ ਤੀਰਥ ਸਿੰਘ ਖਾਲਸਾ ਨੇ ਹਸਪਤਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਹਸਪਤਾਲ ਵਾਸਤੇ ਇੱਕ ਐਂਬੂਲੈਂਸ ਦੇਣ ਅਤੇ ਹਸਪਤਾਲ ਨੂੰ ਹੋਰ ਲੋੜੀਂਦਾ ਸਾਜ਼ੋ-ਸਾਮਾਨ ਦੇਣ ਲਈ ਕਿਹਾ | ਇਸ ਸਮੇਂ ਗਿਆਨ ਸਿੰਘ ਦੁਸਾਂਝ ਨੇ ਦੱਸਿਆ ਕਿ ਸ਼ਰਨਜੀਤ ਸਿੰਘ ਬੈਂਸ ਅਮਰੀਕਾ ਅਤੇ ਪਰਮਜੀਤ ਸਿੰਘ ਦੁਸਾਂਝ ਇਟਲੀ ਦੇ ਜਤਨਾਂ ਸਦਕਾ ਇਹ ਲੈਬ ਗੁਰੂ ਗੋਬਿੰਦ ਸਿੰਘ ਹਸਪਤਾਲ ਦੁਸਾਂਝ ਕਲਾਂ ਵਿਖੇ ਚਾਲੂ ਕੀਤਾ ਗਈ ਹੈ | ਇਸ ਦਾ ਸਾਡੇ ਇਲਾਕੇ ਦੇ 25 ਪਿੰਡਾਂ ਨੂੰ ਫਾਇਦਾ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਇਸ ਲੈਬ ਦੇ ਟੈਸਟਾਂਦਾ ਰੇਟ ਬਹੁਤ ਹੀ ਘੱਟ ਹੈ ਜਿਵੇਂ ਕਿ ਪੂਰੇ ਸਰੀਰ ਦੇ ਸਾਰੇ ਟੈਸਟਾਂ ਦਾ ਕੁਲ ਖ਼ਰਚਾ ਮਾਤਰ 400 ਰੁਪਏ ਹੋਵੇਗਾ ਅਤੇ ਏ .ਸੀ .ਜੀ. ਸਿਰਫ਼ 20 ਰੁਪਏ ਵਿਚ ਕੀਤੀ ਜਾਵੇਗੀ, ਉਨ੍ਹਾਂ ਅੱਗੇ ਕਿਹਾ ਕਿ ਇਸ ਲੈਬ ਦੇ ਖੁੱਲਣ ਨਾਲ ਗਰੀਬ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਣ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਆਗਮਨ ਪੁਰਬ ਨੂੰ ਸਮਰਪਿਤ 200 ਲੈਬਾਂ ਖੋਲ੍ਹਣੀਆਂ ਹਨ | ਇਸ ਮੌਕੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਵੈਲਫ਼ੇਅਰ ਸੁਸਾਇਟੀ ਵੱਲੋਂ ਸਰਬੱਤ ਦਾ ਭਲਾ ਟਰੱਸਟ ਦੇ ਆਏ ਹੋਏ ਮਹਿਮਾਨਾਂ ਐੱਸ. ਪੀ. ਸਿੰਘ ਉਬਰਾਏ, ਸਲਾਹਕਾਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ, ਪ੍ਰਧਾਨ ਦੁਆਬਾ ਜੋਨ ਇਕਾਈ ਅਮਰਜੋਤ ਸਿੰਘ, ਜੁਆਇੰਟ ਸਕੱਤਰ ਜਲੰਧਰ ਇਕਾਈ ਐਡਵੋਕੇਟ ਮਨਮੋਹਨ ਸਿੰਘ ਆਦਿ ਮੈਂਬਰਾਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ | ਇਸ ਸਮੇਂ ਸੀਨੀਅਰ ਪ੍ਰਧਾਨ ਬਲਵਿੰਦਰ ਸਿੰਘਦੁਸਾਂਝ, ਪਿ੍ੰਸੀ. ਤੀਰਥ ਸਿੰਘ ਗਰੇਵਾਲ, ਗੁਰਬਖਸ਼ ਸਿੰਘ ਲੇਹਲ, ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਗੁਰਪ੍ਰੀਤ ਕੌਰ, ਸਰਪੰਚ ਨਿਰਮਲ ਕੁਮਾਰ ਨਵੀ, ਰਣਜੀਤ ਸਿੰਘ ਲੰਬੜਦਾਰ, ਸੰਤੋਖ਼ ਸਿੰਘ, ਜੋਗਾ ਸਿੰਘ ਜੌਹਲ, ਗੁਰਦੀਪ ਸਿੰਘ ਕਾਕਾ, ਤਰਸੇਮ ਸਿੰਘ ਕੇਨੈਡਾ, ਦਲਜਿੰਦਰ ਸਿੰਘ ਜੁਗਨੂੰ, ਸੁਨੀਤਾ ਰਾਜ ਕੌਰ, ਰੋਜ਼ੀ ਭਾਵਨਾ, ਜਸਵਿੰਦਰ ਕੌਰ, ਕਸ਼ਮੀਰ ਕੌਰ ਜੌਹਲ, ਹਰਦਰਸ਼ਨ ਸਿੰਘ ਵਿੱਕੀ, ਡਾ. ਜਸਵਿੰਦਰ ਚੀਮਾ, ਹਰਦਰਸ਼ਨ ਸਿੰਘ ਵਿੱਕੀ, ਰਾਮ ਨਾਥ ਦੁਸਾਂਝ, ਇੰਦਰਜੀਤ ਸਿੰਘ ਇੰਦਣਾ, ਡਾ. ਸੁਖਬੀਰ ਸਿੰਘ ਤੋਂ ਇਲਾਵਾਂ ਇਲਾਕੇ ਭਰ ਤੋਂ ਪਤਵੰਤੇ ਸੱਜਣ ਭਾਰੀ ਗਿਣਤੀ ਵਿੱਚ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਧਿਆਪਕਾਂ ਦੇ ਚਾਰ ਹੱਥ ਤੇ ਦੋ ਸਿਰ ਹੋਰ ਲਗਾਉਣ ਦੀ ਮੰਗ- ਦਿਲਬਾਗ, ਚਰਨਜੀਤ, ਊਧਮ ਇੱਕੋ ਸਮੇਂ ਵਿਭਾਗੀ ਡਿਊਟੀ ਦੇ ਨਾਲ... ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦਾ ਬੋਰਡ ਪ੍ਰੀਖਿਆਵਾਂ ਦਾ ਨਤੀਜਾ ਰਿਹਾ 100 ਫ਼ੀਸਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।