15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅਧਿਆਪਕਾਂ ਦੇ ਚਾਰ ਹੱਥ ਤੇ ਦੋ ਸਿਰ ਹੋਰ ਲਗਾਉਣ ਦੀ ਮੰਗ- ਦਿਲਬਾਗ, ਚਰਨਜੀਤ, ਊਧਮ ਇੱਕੋ ਸਮੇਂ ਵਿਭਾਗੀ ਡਿਊਟੀ ਦੇ ਨਾਲ ਬੀ.ਐਲ.ਓ.,ਜਨਗਣਨਾ, ਡਰੱਗ ਸਰਵੇ, ਚੋਣਾਂ ਦੀਆਂ ਲਗਾਈਆਂ ਡਿਊਟੀਆਂ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ <br/>

ਅਜੀਤ ਡੈਸਕ 18-05-2026
ਕਿਸ਼ਨਗੜ੍ਹ 17 ਮਈ (ਹੁਸਨ ਲਾਲ) ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਜ਼ਿਲ੍ਹਾ ਇਕਾਈ ਦੇ ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਚਰਨਜੀਤ ਸਿੰਘ, ਊਧਮ ਸਿੰਘ (ਦੋਵੇਂ ਜ਼ਿਲ੍ਹਾ ਮੀਤ ਪ੍ਰਧਾਨ) ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਹੁਤੇ ਅਧਿਆਪਕਾਂ ਦੀਆਂ ਇੱਕੋ ਸਮੇਂ ਵਿਭਾਗੀ ਡਿਊਟੀ ਦੇ ਨਾਲ-ਨਾਲ ਬੀ.ਐਲ.ਓ, ਜਨਗਣਨਾ ਅਤੇ ਡਰੱਗ ਸਰਵੇ, ਚੋਣਾਂ ਕਰਵਾਉਣ ਦੀਆਂ ਡਿਊਟੀਆਂ ਲਗਾ ਕੇ ਮਾਨਸਿਕ ਤੌਰ ਕੇ ਪ੍ਰੇਸ਼ਾਨ ਕੀਤਾ ਹੋਇਆ ਹੈ | ਇਸ ਦਾ ਮੁੱਖ ਕਾਰਨ ਪ੍ਰਸ਼ਾਸ਼ਨ ਦੀ ਆਪਸੀ ਖਿਚੋਤਾਣ ਹੈ | ਇਲੈਕਸ਼ਨ ਵਿਭਾਗ ਨੇ ਅਧਿਆਪਕਾਂ ਦੀ ਡਿਊਟੀ ਬੀਐਲਓ ਅਤੇ ਨਗਰ ਕੌਂਸਲ ਚੋਣਾਂ ਵਿੱਚ ਲਗਾਈ ਹੋਈ ਹੈ, ਇਸ ਦੇ ਨਾਲ ਹੀ ਜਨਗਣਨਾ ਦੇ ਚਲ ਰਹੇ ਕੰਮ ਵਿੱਚ ਅਧਿਆਪਕਾਂ ਦੀ ਡਿਊਟੀ ਬਤੌਰ ਗਣਨਾਕਾਰ ਅਤੇ ਸੁਪਰਵਾਈਜ਼ਰ ਵਜੋਂ ਲਗਾਈ ਗਈ ਹੈ | ਸੂਬਾ ਸਰਕਾਰ ਵਲੋਂ ਕਰਵਾਏ ਜਾ ਰਹੇ ਡਰੱਗ ਸਰਵੇ ਵਿੱਚ ਵੀ ਇਹਨਾਂ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ | ਵਿਭਾਗੀ ਡਿਊਟੀ ਦੇ ਨਾਲ-ਨਾਲ ਡਰੱਗ ਸਰਵੇ ਦੀ ਡਿਊਟੀ ਕਰ ਰਹੇ ਅਧਿਆਪਕ ਨੂੰ ਪ੍ਰਸ਼ਾਸਨ ਵਲੋਂ ਜਨਗਣਨਾ ਦੀ ਡਿਊਟੀ ਨਾ ਕਰਨ ਤੇ ਸਬੰਧਤ ਉੱਚ ਅਧਿਕਾਰੀਆਂ ਵਲੋਂ ਧਮਕਾਇਆ ਜਾ ਰਿਹਾ ਹੈ | ਅਧਿਆਪਕਾਂ ਦੀਆਂ ਇੱਕੋ ਸਮੇਂ ਤਿੰਨ-ਚਾਰ ਡਿਊਟੀਆਂ ਲੱਗਣ ਕਾਰਨ ਅਧਿਆਪਕ ਵਰਗ ਬੇਵਸ ਅਤੇ ਪ੍ਰੇਸ਼ਾਨ ਹੈ | ਜਥੇਬੰਦਕ ਆਗੂਆਂ ਨੇ ਪ੍ਰਸ਼ਾਸਨ ਪਾਸੋਂ ਐਨੀਆਂ ਡਿਊਟੀ ਕਰਵਾਉਣ ਲਈ ਅਧਿਆਪਕਾਂ ਦੇ ਚਾਰ ਹੱਥ ਤੇ ਦੋ ਸਿਰ ਹੋਰ ਲਗਾਉਣ ਦੀ ਮੰਗ ਕਰਦਿਆਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਪਾਸੋਂ ਇਸ ਮਾਮਲੇ ਵਿੱਚ ਦਖਲ ਦੇ ਕੇ ਅਧਿਆਪਕਾਂ ਦੇ ਸਿਰਾਂ ਤੇ ਥੋਪੀਆਂ ਐਨੀਆਂ ਜ਼ਿਆਦਾ ਡਿਊਟੀਆਂ ਘੱਟ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਤਾਂ ਜੋ ਅਧਿਆਪਕ ਵਰਗ ਆਪਣੀ ਸਮਰੱਥਾ ਅਨੁਸਾਰ ਪ੍ਰਸ਼ਾਸਨਿਕ ਡਿਊਟੀ ਵੀ ਕਰ ਸਕਣ | ਅਗਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਸ ਵੱਲ ਲੋੜੀਦਾਂ ਕਾਰਵਾਈ ਕਰਕੇ ਅਧਿਆਪਕਾਂ ਦੀਆਂ ਵਾਧੂ ਡਿਊਟੀਆਂ ਨਾ ਕੱਟੀਆਂ ਤਾਂ ਅਧਿਆਪਕ ਵਰਗ ਸੰਘਰਸ਼ ਇਹਨਾਂ ਫਾਲਤੂ ਡਿਊਟੀਆਂ ਦਾ ਬਾਈਕਾਟ ਕਰਨ ਮਜਬੂਰ ਹੋਵੇਗਾ | ਇਸ ਦੀ ਨਿਰੋਲ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ | ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ ਸਿੰਘ,ਚਰਨਜੀਤ ਸਿੰਘ, ਊਧਮ ਸਿੰਘ (ਦੋਵੇਂ ਮੀਤ ਪ੍ਰਧਾਨ) ਵਿੱਤ ਸਕੱਤਰ ਅਮਨਦੀਪ ਸਿੰਘ, ਭਗਵੰਤ ਪਿ੍ਤਪਾਲ ਸਿੰਘ, ਸੁਰਿੰਦਰ ਪਾਲ, ਕਪਿਲ ਕਵਾਤਰਾ, ਜਸਵੰਤ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ,ਨਰਦੇਵ ਜਰਿਆਲ, ਇੰਦਰਜੀਤ ਸਿੰਘ,ਸਤੀਸ਼ ਕੁਮਾਰ, ਧੀਰਜ ਡੋਗਰਾ, ਪਾਲ ਜੀ ਮੁਕੇਸ਼, ਮੁਨੀਸ਼ ਮੋਹਨ, ਜਤਿੰਦਰ ਅਰੋੜਾ, ਡਾ. ਬਲਵੀਰ ਮੰਨਣ,ਅਨੁਰਾਗ ਸੰਧੀਰ,ਡਾ. ਯਸ਼ਪਾਲ ਚੰਦੜ, ਕੁਲਵੀਰ ਭਤੀਜਾ,ਸੰਜੀਵ ਭਾਰਦਵਾਜ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਸਹਾ. ਜਥੇਬੰਦਕ ਸਕੱਤਰ ,ਨਵੀਨ ਸ਼ਰਮਾ,ਸੋਨੂੰ ਭਗਤ, ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ, ਸਹਾ. ਪ੍ਰੈੱਸ ਸਕੱਤਰ ਮਨਦੀਪ ਸਿੰਘ,ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ, ਰਵਿੰਦਰ ਸਰੋਏ, ਰਜਿੰਦਰ ਕੁਮਾਰ,ਅਸ਼ਵਨੀ ਕੁਮਾਰ,ਸਾਹਿਲ ਗਿੱਲ, ਰਾਜੇਸ਼ ਕੁਮਾਰ, ਯਸ਼ ਮੋਮੀ, ਪੰਕਜ ਧੂੜੀਆ, ਅਨੁਰਾਗ ਸੰਧੀਰ, ਵਰਿੰਦਰ ਰੰਧਾਵਾ,ਮੁਨੀਸ਼ ਮੱਕੜ, ਗੁਰਪ੍ਰੀਤ ਸਿੰਘ,ਕੁਲਵੰਤ ਸਿੰਘ ਬੜਾਪਿੰਡ,ਨਛੱਤਰ ਰਾਮ,ਹੇਮ ਰਾਜ,ਅਸ਼ਵਨੀ ਕੁਮਾਰ,ਜਸਵਿੰਦਰ ਸਿੰਘ ਮੱਲੀਆਂ,ਰਾਜ ਕੁਮਾਰ ਭਤੀਜਾ,ਪਦਮ ਨੰਦਾ,ਹਰਦੀਪ ਮੱਕੜ,ਜਸਪਿੰਦਰ ਸਿੰਘ,ਸੁਰਜੀਤ ਸਿੰਘ,ਜੀਵਨ ਜਯੋਤੀ,ਡਾ. ਬਲਵਿੰਦਰ ਸਿੰਘ,ਮਲਕੀਤ ਸਿੰਘ ਖਰਲਾਂ,ਸੁਖਵਿੰਦਰ ਦੁੱਗਲ, ,ਸਤਵਿੰਦਰ ਸਿੰਘ, ,ਸੁਖਜੀਤ ਸਿੰਘ, ਸਾਹਿਲ,ਹਰਮਨਦੀਪ ਸਿੰਘ,ਅਮਿਤ ਚੋਪੜਾ,ਜੋਗਿੰਦਰ ਸਿੰਘ ਮੰਡ,ਗੁਰਵਿੰਦਰ ਸਿੰਘ, ਡਿੰਪਲ ਸ਼ਰਮਾ,ਮਨਿੰਦਰ ਕੌਰ,ਸਤੀਸ਼ ਕੁਮਾਰੀ,ਸੰਤੋਸ਼ ਬੰਗੜ,ਪਰਮਜੀਤ ਕੌਰ,ਆਰਤੀ ਗੌਤਮ, ਮਨਸਿਮਰਤ ਕੌਰ,ਸੁਮਨ ਲਤਾ, ਪੂਜਾ, ਜਗਪ੍ਰੀਤ ਕੌਰ, ਸੁਨੀਤਾ ਕੁਮਾਰੀ, ਅੰਜੂ ਕਪੂਰ, ਬਿੰਦੀਆ, ਪੂਨਮ, ਭੁਵਨੇਸ਼ਵਰੀ ਸੈਣੀ, ਪ੍ਰਵੀਨ ਕੁਮਾਰੀ ਅਤੇ ਹੋਰ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਵਿਦਿਆਰਥੀ ਅਜਿਹਾ ਵਿਸ਼ਾ ਚੁਣਨ ਜਿਸ ਵਿਚ ਉਨ੍ਹਾਂ ਦੀ ਦਿਲਚਸਪੀ ਹੋਵੇ-ਐਡਵੋਕੇਟ ਸੰਦੀਪ ਕੁਮਾਰੀ <br/> ਅਗਲੀ ਖ਼ਬਰ ਦੁਸਾਂਝ ਕਲਾਂ ਦੇ ਹਸਪਤਾਲ ਵਿਖੇ ਐੱਸ.ਪੀ. ਸਿੰਘ ਉਬਰਾਏ ਨੇ ਲੈਬ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।