ਭੋਗਪੁਰ, 17 ਮਈ (ਕਮਲਜੀਤ ਸਿੰਘ ਡੱਲੀ)-ਸਰਕਾਰੀ ਐੱਸ.ਡੀ. ਫੁੱਲਰਵਾਨ ਲੜਕੀਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਅਮਰ ਜੋਤੀ ਸ਼ਰਮਾ ਦੀ ਯੋਗ ਅਗਵਾਈ ਹੇਠ ਬੱਚਿਆਂ ਨੂੰ ਕਾਨੂੰਨੀ ਜਾਣਕਾਰੀ, ਮੋਬਾਇਲ ਦੇ ਮਾੜੇ ਪ੍ਰਭਾਵਾਂ ਅਤੇ ਕਰੀਅਰ ਸਬੰਧੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਐਡਵੋਕੇਟ ਸੰਦੀਪ ਕੁਮਾਰੀ ਅਤੇ ਐਡਵੋਕੇਟ ਇੰਦਰਾਨੀ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਐਡਵੋਕੇਟ ਸੰਦੀਪ ਕੁਮਾਰੀ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਦੇ ਸਮੇਂ ਵਿਚ ਮੋਬਾਈਲ ਦੀ ਵਰਤੋਂ ਸੰਭਲ ਕੇ ਕਰਨ ਦੀ ਲੋੜ ਹੈ ਕਿਉਂਕਿ ਮੋਬਾਇਲ ਬੱਚਿਆਂ ਦੇ ਮਾਨਸਿਕ ਹੀ ਨਹੀਂ ਬਲਕਿ ਸਰੀਰਕ ਤੌਰ 'ਤੇ ਵੀ ਖ਼ਤਰਨਾਕ ਪ੍ਰਭਾਵ ਪਾਉਂਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਨੂੰ ਜ਼ਿਆਦਾ ਧਿਆਨ ਖੇਡ ਮੈਦਾਨ ਵਿਚ ਬਿਤਾਉਣ ਦੀ ਜ਼ਰੂਰਤ ਹੈ ਤਾਂਕਿ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ | ਇਸ ਮੌਕੇ ਐਡਵੋਕੇਟ ਸੰਦੀਪ ਕੁਮਾਰੀ ਨੇ ਵਿਦਿਆਰਥੀਆਂ ਨੂੰ ਆਪਣੇ ਫ਼ਰਜ਼ਾਂ ਅਤੇ ਅਧਿਕਾਰਾਂ ਲਈ ਕਾਨੂੰਨ ਦੀ ਕਿਸ ਤਰੀਕੇ ਨਾਲ ਸਹਾਇਤਾ ਲੈਣੀ ਹੈ ਅਤੇ ਕਾਨੂੰਨੀ ਅਤੇ ਸੰਵਿਧਾਨਿਕ ਤਰੀਕੇ ਨਾਲ ਕਿਸ ਤਰਾਂ ਇਨਸਾਫ ਲੈਣਾ ਅਤੇ ਲੋਕਾਂ ਨੂੰ ਦਿਵਾਉਣਾ ਹੈ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵਿਦਿਆਰਥੀ ਅਜਿਹਾ ਵਿਸ਼ਾ ਚੁਣਨ ਜਿਸ ਵਿਚ ਉਨ੍ਹਾਂ ਦੀ ਦਿਲਚਸਪੀ ਹੋਵੇ | ਇਸ ਮੌਕੇ ਐਡਵੋਕੇਟ ਇੰਦਰਾਣੀ ਅਰੋੜਾ ਨੇ ਕਿਹਾ ਕਿ ਨਵੇਂ ਭਾਰਤੀ ਕਾਨੂੰਨਾਂ ਵਿਚ ਅÏਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਬਹੁਤ ਤਰਾਂ ਦੇ ਕਾਨੂੰਨ ਹੋਂਦ ਵਿਚ ਲਿਆਂਦੇ ਗਏ ਹਨ ਤਾਂਕਿ ਅÏਰਤਾਂ ਜਿਥੇ ਆਜ਼ਾਦੀ ਨਾਲ ਆਪਣੇ ਅਧਿਕਾਰਾਂ ਅਤੇ ਹੱਕਾਂ ਦਾ ਲਾਭ ਲੈ ਸਕਣ, ਉਥੇ ਹੀ ਆਪਣੀ ਆਤਮ-ਨਿਰਭਰਤਾ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਤਰਾਂ ਦੇ ਡਰ ਤੋਂ ਮੁਕਤ ਹੋ ਕੇ ਆਪਣੇ ਫ਼ਰਜ਼ਾਂ ਨੂੰ ਪਛਾਣ ਸਕਣ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਐਡਵੋਕੇਟ ਸੰਦੀਪ ਕੁਮਾਰੀ ਅਤੇ ਐਡਵੋਕੇਟ ਇੰਦਰਾਨੀ ਅਰੋੜਾ ਨਾਲ ਕਾਨੂੰਨ ਸਬੰਧੀ ਸਵਾਲ-ਜਵਾਬ ਕੀਤੇ | ਇਸ ਮੌਕੇ ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਗਿਫ਼ਟ ਵੀ ਦਿੱਤੇ ਗਏ | ਇਸ ਮੌਕੇ ਸਕੂਲ ਪਿ੍ੰਸੀਪਲ ਅਮਰ ਜੋਤੀ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਅਜਿਹੇ ਸਮਾਗਮਾਂ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ ਤਾਂਕਿ ਵਿਦਿਆਰਥੀਆਂ ਨੂੰ ਕੁਝ ਹੋਰ ਵੀ ਸਿੱਖਣ ਨੂੰ ਮਿਲ ਸਕੇ |