ਲੋਹੀਆਂ ਖਾਸ, 17 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਦੀ ਫੁੱਲ ਘੁੱਦੂਵਾਲ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਫੁੱਲ ਘੁੱਦੂਵਾਲ ਦਾ 15ਵਾਂ ਬੋਨਸ ਵੰਡ ਸਮਾਰੋਹ 18 ਮਈ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਜੋਗਾ ਸਿੰਘ ਸਾ. ਸਰਪੰਚ ਅਤੇ ਸਭਾ ਦੇ ਸੈਕਟਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਦੋਆਬਾ ਮਿਲਕ ਪਲਾਂਟ, ਜਲੰਧਰ ਦੇ ਚੇਅਰਮੈਨ ਰਮੇਸ਼ਵਰ ਸਿੰਘ ਸਰਾਏ ਹੋਣਗੇ | ਉਨ੍ਹਾਂ ਕਿਹਾ ਕਿ ਸਭਾ ਅਤੇ ਸਭਾ ਦੇ ਮੈਂਬਰਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਲਗਾਤਾਰ ਮੁਨਾਫ਼ਾ ਕਮਾਉਂਦੇ ਹੋਏ ਆਪਣੇ ਮੁੱਢਲੇ ਮੈਂਬਰਾਂ ਨੂੰ ਬੋਨਸ ਦੇ ਕੇ ਨਿਵਾਜਦੀ ਹੈ |