29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਗੁਟਕਾ ਸਾਹਿਬ ਦੀ ਬੇਅਦਬੀ ਮਗਰੋਂ ਸੰਗਤ ਵਲੋਂ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 19-05-2026
ਜਲੰਧਰ, 18 ਮਈ (ਐੱਮ. ਐੱਸ. ਲੋਹੀਆ) - ਬਸਤੀ ਬਾਵਾ ਖੇਲ ਦੀ ਨਹਿਰ ਨੇੜਿਉਂ ਗੁਟਕਾ ਸਾਹਿਬ ਦੇ ਅੰਗ ਮਿਲਣ 'ਤੇ ਹੋਈ ਬੇਅਦਬੀ ਤੋਂ ਬਾਅਦ ਰੋਸ 'ਚ ਆਈ ਸੰਗਤ ਨੇ ਸਿੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਰੋਸ ਧਰਨਾ ਲਗਾਇਆ, ਜਿਸ ਦੌਰਾਨ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ | ਮੌਕੇ 'ਤੇ ਪਹੁੰਚੇ ਨਿਹੰਗ ਜਥੇਬੰਦੀ ਦੇ ਬਾਬਾ ਬਘੇਲ ਸਿੰਘ, ਆਈ.ਐੱਸ. ਬੱਗਾ, ਨਰਿੰਦਰ ਸਿੰਘ (ਲੱਖੀ ਖ਼ਾਲਸਾ), ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਵਿੱਕੀ ਖ਼ਾਲਸਾ, ਗੁਰਦੀਪ ਸਿੰਘ (ਕਾਲੀਆ ਕਾਲੋਨੀ), ਕੌਂਸਲਰ ਸ਼ੈਰੀ ਚੱਢਾ, ਸੁਖਮਿੰਦਰ ਸਿੰਘ ਰਾਜਪਾਲ, ਪਰਮਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ, ਦਮਨਪ੍ਰੀਤ ਸਿੰਘ, ਬਲਦੇਵ ਸਿੰਘ (ਗਤਕਾ ਮਾਸਟਰ) ਅਤੇ ਹੋਰਾਂ ਨੇ ਜਾਣਕਾਰੀ ਦਿੱਤੀ ਕਿ ਕੁਝ ਵਿਅਕਤੀਆਂ ਨੇ ਸੜਕ ਕਿਨਾਰੇ ਗੁਰਬਾਣੀ ਲਿਖੀ ਵਾਲੇ ਕੁਝ ਪਤਰੇ ਦੇਖੇ ਤਾਂ ਉਨ੍ਹਾਂ ਨੇ ਇਸ ਸੰਬੰਧੀ ਗੁਰਸਿੱਖ ਵੀਰਾਂ ਨਾਲ ਸੰਪਰਕ ਕੀਤਾ | ਮੌਕੇ 'ਤੇ ਪਹੁੰਚੇ ਵਿਅਕਤੀਆਂ ਨੇ ਇਲਾਕੇ ਦੀ ਛਾਣਬੀਣ ਕੀਤੀ ਤਾਂ ਉਨ੍ਹਾਂ ਨੂੰ ਗੁਟਕਾ ਸਾਹਿਬ ਦੇ ਅੰਗ ਖਿੰਡੇ ਹੋਏ ਮਿਲੇ | ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਹੀ ਇਕ ਹਿੰਦੂ ਧਾਰਮਿਕ ਕਿਤਾਬ ਦੇ ਵੀ ਪੰਨੇ ਬਰਾਮਦ ਹੋਏ ਹਨ | ਮੌਕੇ 'ਤੇ ਮਿਲੇ ਪਤਰਿਆਂ ਆਦਿ ਨੂੰ ਪੂਰੇ ਸਤਿਕਾਰ ਦੇ ਨਾਲ ਨੇੜੇ ਦੇ ਗੁਰਦੁਆਰਾ ਗੁਰੂ ਅਰਜਨ ਨਗਰ, ਬਸਤੀ ਮਿੱਠੂ ਵਿਖੇ ਰੱਖਵਾ ਦਿੱਤਾ ਗਿਆ ਹੈ | ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦਾ ਪਤਾ ਲਗਦੇ ਹੀ ਸੰਗਤ ਬਾਵਾ ਖੇਲ ਵਾਲੀ ਨਹਿਰ 'ਤੇ ਪਹੁੰਚੀ | ਇਕੱਠੇ ਹੋਏ ਵਿਅਕਤੀਆਂ ਨੇ ਕਪੂਰਥਲਾ ਰੋਡ 'ਤੇ ਧਰਨਾ ਲਗਾ ਕੇ ਇਲਾਕੇ ਦੇ ਟ੍ਰੈਫ਼ਿਕ ਨੂੰ ਰੋਕ ਦਿੱਤਾ ਤੇ ਦਰੀਆਂ ਵਿਛਾ ਕੇ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ | ਮੌਕੇ 'ਤੇ ਪਹੁੰਚੇ ਏ.ਡੀ.ਸੀ.ਪੀ. ਸੁਖਵਿੰਦਰ ਸਿੰਘ, ਏ.ਸੀ.ਪੀ. ਮਨਮੋਹਨ ਸਿੰਘ, ਏ.ਸੀ.ਪੀ. ਆਤਿਸ਼ ਭਾਟੀਆ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ ਤੇ ਧਰਨਾ ਹਟਾਉਣ ਲਈ ਕਿਹਾ ਪਰ ਪ੍ਰਦਰਸ਼ਨਕਾਰੀਆਂ ਦਾ ਰੋਸ ਜਾਰੀ ਰਿਹਾ ਤੇ ਉਨ੍ਹਾਂ ਵਲੋਂ ਦੇਰ ਰਾਤ ਤੱਕ ਪੁਲਿਸ ਕੋਲੋਂ ਮੁਲਜ਼ਮਾਂ ਦੀ ਗਿ੍ਫ਼ਤਾਰ ਦੀ ਮੰਗ ਕੀਤੀ ਜਾਂਦੀ ਰਹੀ ਤੇ ਧਰਨਾ ਜਾਰੀ ਰੱਖਿਆ ਗਿਆ |


ਬੇਅਦਬੀ ਦੇ ਰੋਸ 'ਚ ਧਰਨਾ ਲਗਾ ਕੇ ਪ੍ਰਦਰਸ਼ਨ ਕਰਦੇ ਹੋਏ ਹਰਪਾਲ ਸਿੰਘ ਚੱਢਾ, ਕੌਂਸਲਰ ਸ਼ੈਰੀ ਚੱਢਾ, ਹਰਪ੍ਰੀਤ ਸਿੰਘ ਨੀਟੂ, ਸੁਖਮਿੰਦਰ ਸਿੰਘ ਰਾਜਪਾਲ, ਸਤਪਾਲ ਸਿੰਘ ਸਿਦਕੀ, ਗੁਰਦੀਪ ਸਿੰਘ (ਕਾਲੀਆ ਕਾਲੋਨੀ) ਤੇ ਹੋਰ | ਤਸਵੀਰ : ਮੁਨੀਸ਼


ਪਿਛਲੀ ਖ਼ਬਰ ਕਹਿਰ ਦੀ ਗਰਮੀ ਨਾਲ ਪ੍ਰਭਾਵਿਤ ਰਿਹਾ ਜਨਜੀਵਨ <br/> ਅਗਲੀ ਖ਼ਬਰ ਖੇਤਾਂ 'ਚ ਕਣਕ ਦਾ ਨਾੜ ਤੇ ਸ਼ਹਿਰ 'ਚ ਕੂੜਾ ਸਾੜਨ ਦਾ ਰੁਝਾਨ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।