ਗੁਰਾਇਆ, 18 ਮਈ (ਬਲਵਿੰਦਰ ਸਿੰਘ)-ਇੱਥੇ ਜੈਨ ਮੁਨੀ ਪ੍ਰਮੁੱਖ ਕ੍ਰਾਂਤੀਕਾਰੀ ਜੈਨ ਮੁਨੀ ਜੀ ਪਧਾਰੇ | ਇੱਥੇ ਪੁੱਜਣ ਤੇ ਉਨ੍ਹਾਂ ਦਾ ਪੈਰੋਕਾਰਾਂ ਵਲੋਂ ਜੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ | ਆਗਮਨ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਪੀਂਘਾਂ ਵਾਲਾ ਚੌਂਕ ਦੀਆਂ ਲੜਕੀਆਂ ਨੇ ਬੈਂਡ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਵਿਮਲ ਕੁਮਾਰ ਜੈਨ, ਡਾ.ਅਭਿਸ਼ੇਕ ਜੈਨ ਆਈ. ਏ. ਐੱਸ.,ਹਰਜੀਵਨ ਜੈਨ, ਨਿਤੀਸ਼ ਜੈਨ, ਸਸ਼ੀ ਜੈਨ,ਨਮਰਤਾ ਜੈਨ,ਵਿਨੈ ਜੈਨ,ਸੰਦੀਪ ਜੈਨ, ਰਾਕੇਸ਼ ਜੈਨ, ਪ੍ਰਵੀਨ ਜੈਨ,ਜਸਵਿੰਦਰ ਸਿੰਘ ਸੂਰੀ, ਪੀ.ਐੱਸ. ਢਿੱਲੋਂ, ਰਮੇਸ਼ ਚੰਦਰ, ਰਣਜੀਤ ਸਿੰਘ, ਜਸਵੰਤ ਰਾਏ ਪੰਮਾ,ਵਿਨੈ ਗੁਪਤਾ,ਸੁਰੇਸ਼ ਖੰਨਾ,ਸੁਭਾਸ਼ ਚੰਦਰ ਪਿ੍ੰਸੀਪਲ, ਅੰਜੂ ਬਾਲਾ ਮੁਖ ਅਧਿਆਪਕਾ, ਪੁਸ਼ਪ ਰਾਜ, ਸੰਨੀ ਕੁਮਾਰ,ਅਸ਼ਵਨੀ ਕੁਮਾਰ ਅਣਜਾਣ ਸ਼ਾਮਲ ਹੋਏ | ਮੁਨੀ ਮਹਾਰਾਜ ਨੇ ਦੋ ਦਿਨ ਸਵੇਰੇ ਸ਼ਾਮ ਪ੍ਰੇਰਨਾਦਾਇਕ ਪ੍ਰਵਚਨ ਕੀਤੇ | ਮੁਨੀ ਜੀ ਪੰਜਾਬ ਵਿਚ ਵੱਖ-ਵੱਖ ਥਾਵਾਂ ਤੇ ਪੁੱਜ ਕੇ ਧਰਮ ਦਾ ਪ੍ਰਚਾਰ ਕਰਨਗੇ |