ਨੂਰਮਹਿਲ 18 ਮਈ (ਤਜਿੰਦਰ ਕੁਮਾਰ) ਬੀਤੇ ਦਿਨੀਂ ਚੇਅਰਮੈਨ ਸ.ਬਲਵੀਰ ਸਿੰਘ ਚੀਮਾ ਜੀ ਦੇ ਸਕੇ ਭਤੀਜੇ ਅਤੇ ਸ੍ਰੀ ਪਾਲ ਚੰਦ ਚੀਮਾ ਦੇ ਪੁੱਤਰ ਸ਼੍ਰੀ ਗੁਰਪ੍ਰੀਤ ਉਰਫ਼ ਗੋਪਾ ਦੀ ਸੜਕ ਹਾਦਸੇ ਵਿੱਚ ਮਿਤੀ 9-5-2026 ਨੂੰ ਮੌਤ ਹੋ ਗਈ ਸੀ | ਉਸ ਦੇ ਭਰਾ ਰਛਪਾਲ ਚੰਦ ਦੀ ਬੇਟੀ ਕੁਮਾਰੀ ਪ੍ਰਭਜੋਤ ਵੀ ਪਿਛਲੇ ਦਿਨੀਂ ਇਸ ਦੁੱਖ ਨੂੰ ਨਾ ਸਹਾਰਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਯੋਗ ਵਸਿਸ਼ਟ ਜੀ ਦੇ ਪਾਠ ਭੋਗ ਉਨ੍ਹਾਂ ਦੇ ਜੱਦੀ ਪਿੰਡ ਚੀਮਾ ਖੁਰਦ ਵਿਖੇ ਪਾਏ ਗਏ | ਇਸ ਤੋਂ ਉਪਰੰਤ ਭਾਈ ਅਜੈਵੀਰ ਸਿੰਘ ਮਾਹੂੰਵਾਲ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਬਹੁਤ ਹੀ ਵੈਰਾਗਮਈ ਕੀਰਤਨ ਕੀਤਾ ਗਿਆ | ਵਿਛੜੀਆਂ ਰੂਹਾਂ ਨਮਿੱਤ ਅਰਦਾਸ ਕੀਤੀ ਗਈ | ਉਪਰੰਤ ਅੰਤਿਮ ਅਰਦਾਸ ਵਿੱਚ ਪੁਜੀਆਂ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ | ਜਿਸ ਵਿੱਚ ਪ੍ਰਮੁੱਖ ਸੰਤ ਬਾਬਾ ਪ੍ਰਗਟ ਨਾਥ ਜੀ, ਸਾਬਕਾ ਵਿਧਾਇਕ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਕਸ਼ਮੀਰ ਸਿੰਘ ਭੁਲੱਥ,ਜੋਗਾ ਸਿੰਘ ਵਡਾਲਾ,ਡਾ.ਜਸਵੀਰ ਸਿੰਘ ਨਕੋਦਰ, ਬੂਟਾ ਸਿੰਘ ਪੰਡੋਰੀ ਮੁੱਖ ਸੰਪਾਦਕ ਰੰਘਰੇਟਾ ਸੰਸਾਰ'ਮੈਗਜ਼ੀਨ, ਪਿ੍ੰਸੀਪਲ ਕਾਂਤਾ ਦੇਵੀ ਜਗਰਾਓਾ, ਕੈਪਟਨ ਸਤਪਾਲ ਸਿੰਘ ਤਰਨਤਾਰਨ, ਕੈਪਟਨ ਸਵਰਨ ਸਿੰਘ ਜ਼ੀਰਾ, ਤਰਸੇਮ ਸਿੰਘ ਠੱਠਾ,ਸ.ਸਰਤੇਜ ਸਿੰਘ ਬਾਸੀ ਅਕਾਲੀ ਆਗੂ, ਜੱਥੇਦਾਰ ਕੁਲਵੰਤ ਸਿੰਘ,ਕੁਲਵੰਤ ਸਿੰਘ ਢੰਡੋਵਾਲ,ਸ. ਅਮਰਜੀਤ ਸਿੰਘ ਈਦਾ,ਮਨੋਹਰ ਸਿੰਘ ਸਾਬਕਾ ਸਰਪੰਚ ਹੇਰਾਂ, ਬਾਬਾ ਸਤਨਾਮ ਸਿੰਘ ਹੁਸੈਨਪੁਰੀ, ਅਵਤਾਰ ਸਿੰਘ ਮਹਿਸਮਪੁਰੀ ਆਦਿ ਸੰਗਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ |