ਕਰਤਾਰਪੁਰ,18 ਮਈ (ਜਨਕ ਰਾਜ ਗਿੱਲ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਵਿੱਦਿਆ ਸਕੱਤਰ ਇੰਜੀਨੀਅਰ ਸੁਖਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ 'ਤੇ ਕਾਲਜ ਪਿ੍ੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਦੀ ਯੋਗ ਅਗਵਾਈ ਪ੍ਰੋ. ਰਾਜਵਿੰਦਰ ਕੌਰ (ਇਕਨਾਮਿਕਸ) ਦੀ ਦੇਖ-ਰੇਖ ਹੇਠ ਆਈ. ਸੀ.ਟੀ ਅਕੈਡਮੀ ਦੇ ਸਹਿਯੋਗ ਨਾਲ Tਅਧਿਆਪਨ ਅਭਿਆਸ ਲਈ ਡਿਜੀਟਲ ਸਾਖਰਤਾ'' ਵਿਸ਼ੇ ਤੇ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਸ੍ਰੀ ਲਵਤੇਸ਼ ਕੁਮਾਰ (ਸੀਨੀਅਰ ਮੈਨੇਜਰ ਆਈ.ਸੀ.ਟੀ ਅਕੈਡਮੀ), ਸ੍ਰੀ ਮੁਹੰਮਦ ਆਦਿਲ ਆਈ.ਸੀ.ਟੀ ਅਕੈਡਮੀ ਸਕਿਲ ਟਰੇਨਰ) ਵਿਸ਼ੇਸ਼ ਤੌਰ ਤੇ ਸ਼ਰੀਕ ਹੋਏ |ਇਸ ਮੌਕੇ ਤੇ ਮੁਹੰਮਦ ਆਦਿਲ (ਆਈ.ਸੀ. ਟੀ ਅਕੈਡਮੀ) ਵੱਲੋਂ ਡਿਜੀਟਲ ਸਿੱਖਿਆ ਦੇ ਨਵੇਂ ਤਰੀਕਿਆਂ, ਆਨਲਾਈਨ ਟੀਚਿੰਗ ਟੂਲਜ਼, ਆਰਟੀਫ਼ੀਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ ਅਤੇ ਈ-ਲਰਨਿੰਗ ਪਲੇਟਫਾਰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਅਧਿਆਪਕਾਂ ਨੂੰ ਪ੍ਰੈਕਟੀਕਲ ਡੈਮੋ ਰਾਹੀਂ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਪੜ੍ਹਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਤਰੀਕੇ ਵੀ ਸਮਝਾਏ ਗਏ |ਸਮਾਗਮ ਦੇ ਅੰਤ 'ਚ ਕਾਲਜ ਪਿ੍ੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਨੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਸਮੇਂ ਦੀ ਲੋੜ ਦੱਸਦਿਆਂ ਅਤੇ ਆਖਿਆ ਕਿ ਅਧੂਨਿਕ ਡਿਜੀਟਲ ਯੁੱਗ ਵਿੱਚ ਅਧਿਆਪਕਾਂ ਲਈ ਨਵੀਆਂ ਤਕਨੀਕਾਂ ਨਾਲ ਅੱਪਡੇਟ ਰਹਿਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਿੱਖਿਆਤਮਕ ਅਤੇ ਤਕਨੀਕੀ ਪ੍ਰੋਗਰਾਮ ਕਰਵਾਉਣ ਦੀ ਵਚਨਬੱਧਤਾ ਜਤਾਈ |