07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਗਦਈਪੁਰ ਨਹਿਰ ਕਤਲਕਾਂਡ-ਪੰਕਜ ਦੇ ਕਤਲ ਮਾਮਲੇ 'ਚ ਪੁਲਿਸ ਨੂੰ ਵੱਡੀ ਲੀਡ, ਦੋ ਸ਼ੱਕੀ ਯੂ.ਪੀ. ਫਰਾਰ <br/>

ਅਜੀਤ ਡੈਸਕ 23-05-2026
ਮਕਸੂਦਾਂ 22 ਮਈ (ਸÏਰਵ ਮਹਿਤਾ)- ਗਦਈਪੁਰ ਦੀ ਸੁੱਕੀ ਨਹਿਰ 'ਚੋਂ ਬੀਤੇ ਦਿਨੀਂ ਮਿਲੀ ਨÏਜਵਾਨ ਪੰਕਜ ਦੀ ਖੂਨ ਨਾਲ ਲੱਥਪੱਥ ਲਾਸ਼ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਲੀਡ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ¢ ਸੂਤਰਾਂ ਮੁਤਾਬਕ ਜਾਂਚ ਦÏਰਾਨ ਪੁਲਿਸ ਨੂੰ ਦੋ ਪ੍ਰਵਾਸੀ ਨÏਜਵਾਨਾਂ ਬਾਰੇ ਪਤਾ ਲੱਗਾ ਹੈ, ਜਿਨ੍ਹਾਂ 'ਤੇ ਪੰਕਜ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਨ ਦੇ ਸ਼ੱਕ ਜਤਾਏ ਜਾ ਰਹੇ ਹਨ¢ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਦੇਰ ਰਾਤ ਯੂ.ਪੀ. ਵੱਲ ਫਰਾਰ ਹੋ ਗਏ¢ ਪੁਲਿਸ ਸੂਤਰਾਂ ਅਨੁਸਾਰ ਪੰਕਜ ਦਾ ਨਾਮ ਪਹਿਲਾਂ ਚਰਚਿਤ ਸੱਤਾ ਮਰਡਰ ਕੇਸ ਵਿੱਚ ਵੀ ਸਾਹਮਣੇ ਆਇਆ ਸੀ, ਜਿਸ ਕਾਰਨ ਪੁਲਿਸ ਇਸ ਮਾਮਲੇ ਨੂੰ ਪੁਰਾਣੀ ਰੰਜਿਸ਼ ਨਾਲ ਜੋੜ ਕੇ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ¢ ਜਾਂਚ ਦÏਰਾਨ ਪੁਲਿਸ ਨੇ ਪੰਕਜ ਦੇ ਮੋਬਾਈਲ ਨੰਬਰ ਦੀ ਸੀ.ਡੀ.ਆਰ. ਕੱਢਵਾਈ, ਜਿਸ ਵਿੱਚ ਕੁਝ ਸ਼ੱਕੀ ਨੰਬਰ ਸਾਹਮਣੇ ਆਏ¢ ਦੱਸਿਆ ਜਾ ਰਿਹਾ ਹੈ ਕਿ ਮÏਤ ਤੋਂ ਪਹਿਲਾਂ ਪੰਕਜ ਦੀ ਕੁਝ ਨੰਬਰਾਂ 'ਤੇ ਆਖਰੀ ਵਾਰ ਗੱਲਬਾਤ ਹੋਈ ਸੀ¢ ਇੱਕ ਨੰਬਰ ਪੁਲਿਸ ਨੂੰ ਕਾਫੀ ਸ਼ੱਕੀ ਲੱਗਾ, ਜਿਸ ਦੀ ਪੁਰਾਣੀ ਲੋਕੇਸ਼ਨ ਅਤੇ ਡਿਟੇਲ ਖੰਗਾਲੀ ਗਈ ਤਾਂ ਉਸ ਦੇ ਲਿੰਕ ਗਦਈਪੁਰ ਨਹਿਰ ਇਲਾਕੇ ਨਾਲ ਜੁੜੇ ਮਿਲੇ¢ ਇਸ ਤੋਂ ਇਲਾਵਾ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਮਲਟੀਪਲ ਸੋਰਸਾਂ ਤੋਂ ਵੀ ਪੁਲਿਸ ਨੂੰ ਮਹੱਤਵਪੂਰਨ ਇਨਪੁਟ ਮਿਲੇ ਹਨ¢ ਸੂਤਰਾਂ ਮੁਤਾਬਕ ਸ਼ੱਕੀ ਨੰਬਰ ਪਹਿਲਾਂ ਬੰਦ ਆ ਰਿਹਾ ਸੀ ਪਰ ਜਿਵੇਂ ਹੀ ਉਹ ਮੋਬਾਈਲ ਆਨ ਹੋਇਆ ਤਾਂ ਉਸ ਦੀ ਲੋਕੇਸ਼ਨ ਯੂ.ਪੀ. ਵਿੱਚ ਟਰੇਸ ਹੋਈ, ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਤੁਰੰਤ ਯੂ.ਪੀ. ਲਈ ਰਵਾਨਾ ਹੋ ਗਈਆਂ¢ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਹੀ ਪੂਰੀ ਸਾਜ਼ਿਸ਼ ਰਚੀ ਹੋਈ ਸੀ¢ ਯੋਜਨਾ ਮੁਤਾਬਕ ਰਾਤ ਸਮੇਂ ਗਦਈਪੁਰ ਨਹਿਰ ਕੋਲ ਪੰਕਜ ਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟਣੀ ਸੀ ਅਤੇ ਪੁਲਿਸ ਨੂੰ ਸੂਚਨਾ ਮਿਲਣ ਤੋਂ ਪਹਿਲਾਂ ਹੀ ਯੂ.ਪੀ. ਪਹੁੰਚ ਜਾਣਾ ਸੀ¢ ਹਾਲਾਂਕਿ ਹੁਣ ਪੁਲਿਸ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਮੁਲਜ਼ਮਾਂ ਦੇ ਕਾਫੀ ਨੇੜੇ ਪਹੁੰਚ ਚੁੱਕੀ ਹੈ¢ ਉਧਰ, ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ¢ ਲੋਕਾਂ ਵਿੱਚ ਡਰ ਦਾ ਮਾਹÏਲ ਬਣਿਆ ਹੋਇਆ ਹੈ ਅਤੇ ਮਾੜੇ ਅੰਸਰਾਂ 'ਤੇ ਨੱਥ ਪਾਉਣ ਲਈ ਸਖ਼ਤ ਕਾਰਵਾਈ ਦੀ ਮੰਗ ਉੱਠ ਰਹੀ ਹੈ¢ ਪੁਲਿਸ ਅਧਿਕਾਰੀਆਂ ਵੱਲੋਂ ਜਲਦ ਹੀ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ¢

ਪਿਛਲੀ ਖ਼ਬਰ ਸਬ-ਰਜਿਸਟਰਾਰ ਦਫ਼ਤਰ 'ਚ ਫੋਟੋ ਖਿੱਚਣ ਨੂੰ ਲੈ ਕੇ ਹੰਗਾਮਾ, ਮਾਮਲਾ ਹੱਥੋਪਾਈ ਤੱਕ ਪੁੱਜਾ ਅਗਲੀ ਖ਼ਬਰ ਰਾਏਪੁਰ ਦੀ ਦਾਣਾ ਮੰਡੀ 'ਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।