07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਫਿਲੌਰ ਦੀ ਸਿਆਸਤ 'ਚ ਹੋ ਸਕਦਾ ਨਵਾਂ ਧਮਾਕਾ ਪਿ੍ਤਪਾਲ ਫਗਵਾੜਾ ਦੇ ਹੱਥ ਆ ਸਕਦੀ ਕਮਾਂਡ

ਅਜੀਤ ਡੈਸਕ 23-05-2026
ਫਿਲੌਰ, 22 ਮਈ (ਵਿਪਨ ਗੈਰੀ)-ਵਿਧਾਨ ਸਭਾ ਹਲਕਾ ਫਿਲੌਰ ਦੀ ਸਿਆਸਤ ਅੰਦਰ ਇੰਨੀ ਦਿਨੀਂ ਇੱਕ ਨਵੀ ਚਰਚਾ ਜੋਰਾ ਤੇ ਹੈ ਭਰੋਸੇਯੋਗ ਸੂਤਰਾਂ ਮੁਤਾਬਿਕ ਪਹਿਲਵਾਨ ਪਿ੍ਤਪਾਲ ਫਗਵਾੜਾ ਨੂੰ ਫਿਲੌਰ ਅੰਦਰ ਇੱਕ ਨਵੀ ਜਮੇਵਾਰੀ ਸੌਂਪੀ ਜਾ ਸਕਦੀ ਹੈ ਤੇ ਉਹ ਜਲਦ ਕਮਾਂਡ ਸੰਭਾਲਦੇ ਨਜ਼ਰ ਆ ਸਕਦੇ ਹਨ |ਹਾਲਾਂਕਿ ਇਸ ਸਬੰਧੀ ਪਾਰਟੀ ਵੱਲੋਂ ਕੋਈ ਰਸਮੀ ਐਲਾਨ ਨਹੀ ਕੀਤਾ ਗਿਆ ਪਰ ਸਿਆਸੀ ਗਲਿਆਰਿਆ ਵਿਚ ਇਸ ਮਾਮਲੇ ਦੀ ਖੂਬ ਚਰਚਾ ਹੈ |ਹੈਰਾਨੀ ਦੀ ਗੱਲ ਹੈ ਕਿ ਅੱਜ ਦੇਰ ਸ਼ਾਮ ਉਸ ਵੇਲੇ ਸਿਆਸਤ ਹੋਰ ਭਖ ਗਈ ਜਦ ਪਿ੍ਤਪਾਲ ਫਗਵਾੜਾ ਆਪਣੇ ਲਾਮ ਲਸ਼ਕਰ ਨਾਲ ਫਿਲੌਰ 'ਚ ਸੈਣੀ ਮੈਡੀਕਲ ਤੇ ਨਜ਼ਰ ਆਏ ਜਿੱਥੇ ਉਨ੍ਹਾਂ ਨੂੰ ਆਪ ਦੇ ਕਈ ਆਗੂ ਤੇ ਸਮਰਥਕ ਵੀ ਮਿਲਦੇ ਨਜ਼ਰ ਆਏ |ਪਿ੍ਤਪਾਲ ਫਗਵਾੜਾ ਨਾਲ ਜਦ ਗੱਲਬਾਤ ਕੀਤੀ ਕਿ ਤੁਸੀ ਹੁਣ ਫਿਲੌਰ ਦੀ ਕਮਾਂਡ ਸੰਭਾਲ ਰਹੇ ਹੋ ਤਾਂ ਉਨ੍ਹਾਂ ਦੱਬੇ ਸ਼ਬਦਾਂ ਵਿਚ ਹਾਂ ਕਰ ਦਿੱਤੀ ਤੇ ਮੌਜੂਦ ਟੀਮ ਨੇ ਦਸਿਆ ਕਿ ਉਹ ਜਲਦ ਹਾਈਕਮਾਂਡ ਦੇ ਰਸਮੀ ਐਲਾਨ ਮਗਰੋਂ ਇੱਕ ਪ੍ਰੈੱਸ ਵਾਰਤਾ ਕਰਕੇ ਸਾਰੀ ਜਾਣਕਾਰੀ ਸਾਂਝੀ ਕਰਨਗੇ |ਪਰ ਉਨ੍ਹਾਂ ਦੀ ਫਿਲੌਰ ਅੰਦਰ ਐਂਟਰੀ ਅਤੇ ਵਧੀ ਸਰਗਰਮੀ ਨੇ ਕਈ ਕੁੱਝ ਬਿਆਨ ਕਰ ਦਿੱਤਾ |ਉਧਰੋਂ ਇਸ ਮਾਮਲੇ 'ਚ ਲੰਬੇ ਸਮੇਂ ਤੋਂ ਫਿਲੌਰ ਦੇ ਹਲਕਾ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਪਿ੍ੰਸੀਪਲ ਪ੍ਰੇਮ ਕੁਮਾਰ ਨੇ ਦਸਿਆ ਕੀ ਉਨ੍ਹਾਂ ਨੂੰ ਪਾਰਟੀ ਵੱਲੋਂ ਇਸ ਤਰਾਂ ਦਾ ਕੋਈ ਸੁਨੇਹਾ ਜਾ ਪੱਤਰ ਜਾਰੀ ਨਹੀ ਹੋਇਆਂ ਤੇ ਉਨ੍ਹਾਂ ਦਸਿਆ ਕੀ ਇਹ ਲੋਕ ਕਈ ਦਿਨ ਪਹਿਲਾ ਵੀ ਇਸ ਤਰਾਂ ਫਿਲੌਰ ਅੰਦਰ ਗੇੜੇ ਮਾਰਦੇ ਨਜ਼ਰ ਆਏ |ਅੱਗੇ ਉਨ੍ਹਾਂ ਇਹ ਵੀ ਸਪਸ਼ਟ ਕਰ ਦਿੱਤਾ ਜੇਕਰ ਪਾਰਟੀ ਕੋਈ ਫ਼ੈਸਲਾ ਲਵੇਗੀ ਤਾ ਉਹ ਸਿਰ ਮੱਥੇ ਹੋਵੇਗਾ |
ਪਿਛਲੀ ਖ਼ਬਰ ਨੂਰਮਹਿਲ ਥਾਣੇ ਵਿਚ ਤਾਇਨਾਤ ਏ.ਐੱਸ.ਆਈ ਖ਼ਿਲਾਫ਼ ਆਪਣੇ ਥਾਣੇ ਵਿੱਚ ਮੁਕੱਦਮਾ ਦਰਜ ਅਗਲੀ ਖ਼ਬਰ ਦੁਸਾਂਝ ਕਲਾਂ ਰੋਡ 'ਤੇ ਮਿੰਨੀ ਬੱਸਾਂ 'ਚ ਚੱਲਦੇ ਲੱਚਰ ਗੀਤ ਬੰਦ ਕਰਵਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।