25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

27 ਨੂੰ ਪਾਸਪੋਰਟ ਸੇਵਾ ਕੇਂਦਰ ਵਿਚ ਲੋਕਾਂ ਦੇ ਹੋਣਗੇ ਕੰਮ

ਅਜੀਤ ਡੈਸਕ 26-05-2026
ਜਲੰਧਰ, 25 ਮਈ (ਸ਼ਿਵ)-ਖੇਤਰੀ ਪਾਸਪੋਰਟ ਅਫ਼ਸਰ ਸ੍ਰੀ ਯਸ਼ਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈਦ-ਉਲ-ਜ਼ੂਹਾ (ਬਕਰੀਦ) ਦੀ ਛੁੱਟੀ ਨੂੰ 27 ਮਈ ਤੋਂ 28 ਮਈ ਵਿਚ ਬਦਲ ਦਿੱਤਾ ਗਿਆ ਸੀ | ਜਿਸ ਕਰਕੇ ਜਿਨਾਂ ਬਿਨੈਕਾਰਾਂ ਨੇ ਆਪਣੇ ਪਾਸਪੋਰਟ ਦੇ ਕੰਮ ਕਰਵਾਉਣ ਲਈ 28 ਮਈ ਨੂੰ ਮੁਲਾਕਾਤ (ਅਪੁਾਇੰਟਮੈਂਟਾਂ) ਬੁੱਕ ਕੀਤੀਆਂ ਸੀ ਹੁਣ ਉਹ ਬਿਨੈਕਾਰ 27 ਮਈ ਨੂੰ ਆਪਣੇ ਸਬੰਧਿਤ ਪਾਸਪੋਰਟ ਸੇਵਾ ਕੇਂਦਰ , ਡਾਕਘਰ ਪਾਸਪੋਰਟ ਸੇਵਾ ਕੇਂਦਰ 'ਤੇ ਆਪਣੇ ਅਸਲ ਨਿਰਧਾਰਿਤ ਮੁਲਾਕਾਤ ਸਮੇਂ 'ਤੇ ਜਾ ਕੇ ਆਪਣੇ ਕੰਮ ਕਰਵਾਉਣ | ਬਿਨੈਕਾਰਾਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰਾਂ ' ਤੇ ਐੱਸ.ਐਮ.ਐੱਸ. ਰਾਹੀਂ ਵੀ ਸੂਚਿਤ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਸਾਲਾਨਾ ਜੋੜ ਮੇਲਾ ਸਮਾਧ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਲਾਂਬੜਾ ਵਿਖੇ 29,30,31 ਨੂੰ ਅਗਲੀ ਖ਼ਬਰ ਟਾਂਡਾ ਰੋਡ ਫਾਟਕ ਕੋਲ ਕੂੜੇ ਨੂੰ ਲੱਗੀ ਅੱਗ ਨਾਲ ਜ਼ਹਿਰੀਲੇ ਧੰੂਏਾ ਨਾਲ ਪੇ੍ਰਸ਼ਾਨ ਰਹੇ ਲੋਕ ਅੱਗ ਲੱਗਣ ਨਾਲ ਹਾਦਸਾ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।