09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪੁਲਿਸ ਵਲੋਂ ਚਾਲੂ ਭੱਠੀ, ਨਜਾਇਜ਼ ਸ਼ਰਾਬ ਤੇ ਲਾਹਣ ਬਰਾਮਦ

ਅਜੀਤ ਡੈਸਕ 29-05-2026
ਨੂਰਮਹਿਲ, 28 ਮਈ (ਤਜਿੰਦਰ ਕੁਮਾਰ)-ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਲਾਭ ਸਿੰਘ ਮੁੱਖ ਅਫ਼ਸਰ ਥਾਣਾ ਨੂਰਮਹਿਲ ਨੇ ਦੱਸਿਆ ਕਿ ਏ.ਐੱਸ.ਆਈ. ਅਮਨਦੀਪ ਸਿੰਘ ਘੁੰਮਣ ਸਮੇਤ ਪੁਲਿਸ ਪਾਰਟੀ ਵਾਈ ਪੁਆਇੰਟ ਰਾਜੋਵਾਲ ਵਿਖੇ ਮÏਜੂਦ ਸੀ¢ ਇਸ ਦÏਰਾਨ ਇਕ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਮੱਖਣ ਰਾਮ ਪੁੱਤਰ ਮਲਕੀਤ ਰਾਮ ਵਾਸੀ ਤਗੜ ਫਤਿਹਪੁਰ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਆਪਣੇ ਘਰ ਵਿੱਚ ਗੁੜ ਅਤੇ ਹੋਰ ਸਮੱਗਰੀ ਦੇ ਮਿਸ਼ਰਣ ਨਾਲ ਲਾਹਣ ਤਿਆਰ ਕਰਕੇ ਭੱਠੀ ਲਗਾ ਕੇ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਕਰਦਾ ਹੈ¢ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ਪੁਲਿਸ ਵਲੋਂ ਤੁਰੰਤ ਰੇਡ ਕੀਤੀ ਗਈ¢ ਰੇਡ ਦÏਰਾਨ ਮੱਖਣ ਰਾਮ ਆਪਣੀ ਮੋਟਰ ਵਾਲੀ ਥਾਂ 'ਤੇ ਭੱਠੀ ਚਲਾ ਰਿਹਾ ਸੀ¢ ਪੁਲਿਸ ਨੇ ਮÏਕੇ ਤੋਂ ਇੱਕ ਚਾਲੂ ਭੱਠੀ, 1680 ਐੱਮ.ਐੱਲ. ਨਾਜਾਇਜ਼ ਦੇਸੀ ਸ਼ਰਾਬ ਤੇ 20 ਲੀਟਰ ਲਾਹਣ ਬਰਾਮਦ ਕੀਤੀ¢ ਸ਼ਰਾਬ ਵਿਚੋਂ 180 ਐੱਮ. ਐੱਲ. ਦਾ ਨਮੂਨਾ ਲੈ ਕੇ ਬਾਕੀ ਸਮਾਨ ਕਬਜ਼ੇ ਵਿਚ ਲਿਆ ਗਿਆ¢ਪੁਲਿਸ ਨੇ ਦੋਸ਼ੀ ਮੱਖਣ ਰਾਮ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਲਿਆ ਅਤੇ ਦੋਸ਼ੀ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ¢

ਪਿਛਲੀ ਖ਼ਬਰ ਅਮਰੀ ਵਲੋਂ ਢਿੱਲੋਂ ਦੀ ਨਿਯੁਕਤੀ ਦਾ ਸਵਾਗਤ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਖਿਡਾਰੀਆਂ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।