ਅਦਾਲਤ ਦੇ ਸਟੇਅ ਹੁਕਮਾਂ ਦੇ ਬਾਵਜੂਦ ‘ਭਰਾਵਾਂ’ ਵਲੋਂ ਸਾਂਝੀ ਮੋਟਰ ਪੁੱਟਣ ਦਾ ਦੋਸ਼
ਲੋਹੀਆਂ ਖਾਸ, 8 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਮੇਰੇ ਭਰਾਵਾਂ ਤੇ ਭਤੀਜਿਆਂ ਨੇ ਅਦਾਲਤ ਦਾ ਸਟੇਅ ਕੋ ਹੋਣ ਦੇ ਬਾਵਜੂਦ ਸਾਡੀ ਸਾਂਝੀ ਮੋਟਰ ਪੁੱਟ ਦਿੱਤਾ ਹੈ, ਜਿਸ ਬਾਰੇ ਮੈਂ ਤੁਰੰਤ 112 ਨੰਬਰ ’ਤੇ ਵੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕਾ ਵੀ ਦੇਖਿਆ ਪਰ ਮੈਨੂੰ ਹਾਲੇ ਤੱਕ ਇਨਾਸਾਫ਼ ਨਹੀਂ ਮਿਲਿਆ| ਇਨ੍ਹਾਂ ਦੋਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਤਰਸੇਮ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਜਾਣੀਆਂ ਚਾਹਲ ਨੇ ਥਾਣਾ ਲੋਹੀਆਂ ਦੇ ਬਾਹਰ ਦੱਸਿਆ ਕਿ ਉਸ ਨੇ ਇਸ ਸਬੰਧੀ ਇੱਕ ਲਿਖਤੀ ਸ਼ਿਕਾਇਤ ਥਾਣਾ ਲੋਹੀਆਂ ਨੂੰ ਦੇ ਦਿੱਤੀ ਹੈ| ਉਨ੍ਹਾਂ ਕਿਹਾ ਕਿ ਅਸੀਂ 4 ਭਰਾ ਬਲਵੀਰ ਸਿੰਘ, ਦਿਲਬਾਗ ਸਿੰਘ, ਦਿਲਬਰ ਸਿੰਘ ਤੇ ਤਰਸੇਮ ਸਿੰਘ ਹਾਂ ਅਤੇ ਮੇਰੇ ਭਰਾਵਾਂ ਨਾਲ ਸਾਂਝੀ ਜਮੀਨ ਦੀ ਵੰਡ ਸਬੰਧੀ ਝਗੜਾ ਚੱਲ ਰਿਹਾ ਹੈ ਅਤੇ ਇਸ ਦਾ ਸਟੇਅ ਕੋ ਵੀ ਮੇਰੇ ਪਾਸ ਹੈ| ਮੇਰੇ ਭਰਾਵਾਂ ਅਤੇ ਭਤੀਜਿਆਂ ਨੇ ਸਟੇਅ ਦੇ ਬਾਵਜੂਦ ਸਾਡੀ ਜਮੀਨ ਵਿੱਚੋਂ ਮੋਟਰ ਪੁੱਟ ਦਿੱਤੀ ਹੈ, ਜੋ ਕਿ ਮਾਣਯੋਗ ਅਦਾਲਤ ਦੇ ਸਟੇਅ ਕੋ ਹੁਕਮਾਂ ਦੀ ਉਲੰਘਣਾ ਹੈ| ਉਨ੍ਹਾਂ ਕਿਹਾ ਕਿ ਉਹ ਘਟਨਾ ਵਾਲੇ ਦਿਨ ਉਹ ਜ਼ੀਰਾ (ਫਿਰੋਜਪੁਰ) ਗਏ ਹੋਏ ਸਨ, ਜਦੋਂ ਹੀ ਮੈਨੂੰ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਨੂੰ 112 ਨੰਬਰ ’ਤੇ ਸੂਚਿਤ ਕੀਤਾ ਹੈ| ਉਨ੍ਹਾਂ ਇਨਸਾਫ਼ ਦੀ ਗੁਹਾਰ ਲਾਉਂਦਿਆਂ ਕਿਹਾ ਹੈ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ|