07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੰਤ ਬਾਬਾ ਉਂਕਾਰ ਨਾਥ ਦੀ 39ਵੀਂ ਬਰਸੀ ਨੂੰ ਸਮਰਪਿਤ ਤਿੰਨ ਦਿਨਾਂ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

ਪਿੰਡ ਕਾਲਾ ਬਾਹੀਆਂ ਵਿਖੇ ਸੰਤ ਬਾਬਾ ਉਂਕਾਰ ਨਾਥ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਕਰਵਾਏ ਕਬੱਡੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਸਮੂਹ ਪ੍ਰਬੰਧਕ ਤੇ ਪਤਵੰਤੇ | ਤਸਵੀਰ : ਹੁਸਨ ਲਾਲ <br/> 30-05-2026
ਕਿਸ਼ਨਗੜ੍ਹ, 29 ਮਈ (ਹੁਸਨ ਲਾਲ)-ਸੰਤ ਬਾਬਾ ਉਂਕਾਰ ਨਾਥ ਕਾਲਾ ਬਾਹੀਆਂ ਵਾਲਿਆਂ ਦੀ 39ਵੀਂ ਬਰਸੀ ਨੂੰ ਸਮਰਪਿਤ ਗ੍ਰਾਮ ਪੰਚਾਇਤ ਪਿੰਡ ਕਾਲਾ ਬਾਹੀਆਂ, ਸਮੂਹ ਨਗਰ ਨਿਵਾਸੀ ਸੰਗਤ, ਐਨਆਰਆਈ ਵੀਰਾਂ ਆਦਿ ਦੇ ਸਾਂਝੇ ਸਹਿਯੋਗ 20ਵਾਂ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਓਪਨ ਕਬੱਡੀ ਕਲੱਬਾਂ ਦੇ ਜਬਰਦਸਤ ਫਾਈਨਲ ਮੁਕਾਬਲੇ 'ਚ ਸੰਤ ਬਾਬਾ ਓੰਕਾਰ ਨਾਥ ਕਾਲਾ ਬਾਹੀਆ ਦੀ ਟੀਮ ਨੇ ਮਹਿਮਦਵਾਲ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ | ਇਸ ਤੋਂ ਇਲਾਵਾ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੇ ਫਾਈਨਲ ਮੁਕਾਬਲਿਆਂ 'ਚ 50 ਕਿੱਲੋ ਭਾਰ ਵਰਗ 'ਚ ਸੰਤ ਬਾਬਾ ਉਂਕਾਰ ਨਾਥ ਕਾਲਾ ਬਾਹੀਆ ਦੀ ਟੀਮ ਜੇਤੂ ਤੇ ਮੋਖੇ ਉਪ ਜੇਤੂ ਰਹੀ,70 ਕਿੱਲੋ ਭਾਰ ਵਰਗ 'ਚ ਕਾਲਾ ਬਾਹੀਆਂ ਨੇ ਰੰਧਾਵਾ ਮਸੰਦਾਂ ਨੂੰ ਹਰਾਇਆ, ਲੜਕੀਆਂ ਦੇ ਕਰਵਾਏ ਗਏ ਫਾਈਨਲ ਮੁਕਾਬਲੇ 'ਚ ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ਨੇ ਮੋਗਾ ਮੈਨਾ ਦੀ ਟੀਮ ਨੂੰ ਹਰਾਇਆ | ਓਪਨ ਕਬੱਡੀ ਦੇ ਫਾਈਨਲ ਮੁਕਾਬਲੇ 'ਚ ਟੂਰਨਾਮੈਂਟ ਦਾ ਬੈਸਟ ਰੇਡਰ ਕਾਕਾ ਅਤੇ ਬੈਸਟ ਜਾਫੀ ਖਾਨ ਭੈਣੀ ਤੇ ਸੱਤੂ ਸ਼ੇਖਪੁਰ ਦੋਨਾਂ ਦੋਵੇਂ ਜੁਆਇੰਟ ਜਾਫੀ ਰਹੇ | ਟੂਰਨਾਮੈਂਟ ਦੇ ਦੌਰਾਨ ਹਲਕਾ ਵਿਧਾਇਕ ਬਲਕਾਰ ਸਿੰਘ ਅਤੇ ਸਾਬਕਾ ਚੇਅਰਮੈਨ ਰਜਿੰਦਰ ਪਾਲ ਸਿੰਘ ਰਾਣਾ ਰੰਧਾਵਾ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਮੌਕੇ 'ਤੇ ਵਿਧਾਇਕ ਬਲਕਾਰ ਸਿੰਘ ਤੇ ਰਾਣਾ ਰੰਧਾਵਾ ਨੇ ਟੂਰਨਾਮੈਂਟ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਕਰਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਿਆ ਜਾ ਸਕੇ | ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਸਰਪੰਚ ਪਰਮਜੀਤ ਪਾਲ ਕਾਲਾ ਬਾਹੀਆ, ਰਣਜੀਤ ਸਿੰਘ ਬਾਹੀਆ, ਬਲਵਿੰਦਰ ਸਿੰਘ ਬਾਹੀਆ, ਰਵਿੰਦਰ ਪਾਲ, ਸੁਰਿੰਦਰ ਕੌਰ ਫੌਜਣ, ਬਲਵੀਰ ਕੌਰ, ਪਰਮਿੰਦਰ ਕੌਰ (ਸਾਰੇ ਪੰਚ) ਅਤੇ ਐਨਆਰਆਈ ਵੀਰਾਂ ਨੇ ਸਾਂਝੇ ਤੌਰ 'ਤੇ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ | ਇਸ ਮੌਕੇ ਗੁਰਜਿੰਦਰ ਸਿੰਘ ਭਤੀਜਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਗੁਰਪਾਲ ਸਿੰਘ ਪਾਲਾ, ਹੈਡ ਗ੍ਰੰਥੀ ਲੱਖਾ ਸਿੰਘ, ਸਤਨਾਮ ਸਿੰਘ ਬਾਹੀਆ, ਜੀਓਜੀ ਦਰਸ਼ਨ ਸਿੰਘ ਫੌਜੀ, ਸੰਦੀਪ ਸਿੰਘ ਬੁੱਟਰ, ਬਲਵਿੰਦਰ ਸਿੰਘ, ਜਸਕਰਨ ਬਾਹੀਆ, ਗੁਰਦੀਪ ਸਿੰਘ ਬਾਹੀਆ, ਪਿ੍ੰਸੀਪਲ ਚਰਨਾ ਰਾਮ, ਮਹਿੰਦਰ ਸਿੰਘ, ਚਰਨ ਸਿੰਘ ਬਾਹੀਆ, ਹਰਜਿੰਦਰ ਸਿੰਘ ਬਾਹੀਆ, ਸੇਵਾਮੁਕਤ ਥਾਣੇਦਾਰ ਦੇਵੀ ਚੰਦ, ਸੰਨੀ ਸਪੇਨ, ਪਿ੍ੰਸ, ਕਿੰਦਾ ਬਾਹੀਆ, ਹਨੀ ਬਾਹੀਆ, ਐਨਆਰਆਈ ਅਵਤਾਰ ਸਿੰਘ ਬਾਹੀਆ, ਬਲਵਿੰਦਰ ਸਿੰਘ ਬਿੱਲਾ ਬਾਹੀਆ, ਸੰਦੀਪ ਕੁਮਾਰ, ਅਮਨੀ, ਹੈਪੀ, ਲਵਲੀ, ਚਰਨਜੀਤ ਪੱਪੀ, ਸਚਿਨ, ਡਾਕਟਰ ਜਸਪਾਲ, ਜੀਵਨ ਦਾਸ, ਸੋਬਾ, ਤਿਲਕ ਰਾਜ, ਸਰਪੰਚ ਰਾਜਵਿੰਦਰ ਸਿੰਘ ਰਾਜਾ ਈਸਪੁਰ, ਕੁਲਵਿੰਦਰ ਸਿੰਘ ਕਿੰਦਾ, ਸੁਖਜਿੰਦਰ ਸਿੰਘ ਮੰਡ, ਨੰਬਰਦਾਰ ਜੁਗਲ ਕਿਸ਼ੋਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਟੂਰਨਾਮੈਂਟ ਦੌਰਾਨ ਕੁਮੈਂਟੇਟਰ ਦੀਆਂ ਸੇਵਾਵਾਂ ਸੋਨੂ ਸ਼ਾਹ ਨੁਸੀ ਅਤੇ ਜਹੂਰਦੀਨ ਦਿਆਲਪੁਰ ਵੱਲੋਂ ਬਾਖੂਬੀ ਨਿਭਾਈਆਂ ਗਈਆਂ |
ਪਿਛਲੀ ਖ਼ਬਰ ਆਦਮਪੁਰ ਨਗਰ ਕੌਂਸਲ ਚੋਣਾਂ ਵਿਚ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਕਰਵਲ ਆਪਣੇ ਪਰਿਵਾਰ ਦੀਆਂ 5 ਸੀਟਾਂ ਹਾਰੇ ਅਗਲੀ ਖ਼ਬਰ ਲੋਹੀਆਂ ਦੇ ਲੋਕਾਂ ਨੇ 9 ਸੀਟਾਂ ਜਿਤਾ ਕੇ 'ਆਪ' ਦੇ ਵਿਕਾਸ ਕਾਰਜਾਂ 'ਤੇ ਲਗਾਈ ਮੋਹਰ-ਹਰਜਿੰਦਰ ਸੀਚੇਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।