07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਫਿਲੌਰ ਦੇ ਸਿਆਸੀ ਗਲਿਆਰਿਆਂ 'ਚ ਇਕ ਵਾਰ ਫਿਰ ਤੋਂ ਗਰਮਾਹਟ ਹੋਈ ਤੇਜ਼

ਅਜੀਤ ਡੈਸਕ 30-05-2026
ਫਿਲੌਰ, 29 ਮਈ (ਗੈਰੀ)-ਪਿਛਲੇ ਕਈ ਦਿਨਾਂ ਤੋਂ ਵਿਧਾਨ ਸਭਾ ਹਲਕਾ ਫਿਲੌਰ ਅੰਦਰ ਆਮ ਆਦਮੀ ਪਾਰਟੀ ਦੀ ਕਮਾਂਡ ਸੰਭਾਲਣ ਲਈ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਲੀਡਰਾਂ ਦੀ ਹਲਕੇ ਵਿਚ ਆਮਦ ਨੇ ਸਿਆਸਤ ਨੂੰ ਹੋਰ ਤੇਜ਼ ਕਰ ਦਿੱਤਾ ਹੈ ਤੇ ਜਿਸ ਕਾਰਨ ਸਿਆਸੀ ਗਲਿਆਰਿਆ ਵਿਚ ਚਰਚਾ ਵੀ ਵਧੀ ਹੈ ਤੇ ਕਈ ਲੀਡਰ ਹਲਕੇ ਅੰਦਰ ਲਗਾਤਾਰ ਆਪਣੀ ਹਾਜ਼ਰੀ ਨਾਲ ਦੱਬੀ ਜ਼ੁਬਾਨ ਰਾਹੀ ਦਾਅਵੇਦਾਰੀ ਵੀ ਪੇਸ਼ ਕਰਦੇ ਨਜ਼ਰ ਆ ਰਹੇ ਹਨ | ਇਸੇ ਲੜੀ ਤਹਿਤ ਹਲਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਵੀ ਬਾਹਰੀ ਆਗੂਆਂ ਦੀ ਆਮਦ ਵਧੀ ਹੈ | ਉਧਰੋਂ ਇਸ ਗੱਲ ਦੀ ਚਰਚਾ ਵੀ ਹੈ ਕਿ ਅੱਜ ਨਗਰ ਕੌਂਸਲ ਦੇ ਆਏ ਨਤੀਜਿਆਂ ਕਾਰਨ ਇੱਕ ਬਾਰ ਫਿਰ ਤੋਂ ਹਲਕੇ 'ਚ ਸੇਵਾਵਾਂ ਨਿਭਾਂ ਰਹੇ ਪਿੰ੍ਰਸੀਪਲ ਪ੍ਰੇਮ ਕੁਮਾਰ ਦਾ ਮਜ਼ਬੂਤ ਸਥਿਤੀ ਨਾਲ ਕੱਦ ਹੋਰ ਉੱਚਾ ਹੋਇਆ ਹੈ ਤੇ ਉਨ੍ਹਾਂ ਨੇ ਹਲਕੇ 'ਚ ਕੀਤੀ ਮਿਹਨਤ ਨਾਲ ਫਿਲੌਰ ਦੀਆ 15 ਸੀਟਾਂ ਵਿਚੋਂ 8 ਸੀਟਾਂ ਸਿੱਧੀਆਂ ਜਿੱਤ ਕੇ ਪਾਰਟੀ ਦੀ ਝੋਲੀ ਪਾਈਆਂ ਹਨ ਤੇ ਉਨ੍ਹਾਂ ਇਸ ਗੱਲ ਦਾ ਐਲਾਨ ਵੀ ਕਰ ਦਿੱਤਾ ਹੈ ਕਿ ਹੁਣ ਫਿਲੌਰ ਅੰਦਰ ਆਪ ਪਾਰਟੀ ਦਾ ਪ੍ਰਧਾਨ ਬਣਾਉਣਗੇ ਜਿਸ ਲਈ ਰਣਨੀਤੀ ਬਣਨੀ ਸ਼ੁਰੂ ਹੋ ਚੁੱਕੀ ਹੈ | ਦੱਸਣਯੋਗ ਹੈ ਕਿ ਬਾਹਰੀ ਲੀਡਰਾਂ ਦੀ ਆਮਦ ਤੇ ਇਲਾਕੇ ਦੇ ਲੋਕ ਦੱਬੀ ਆਵਾਜ਼ ਰਾਹੀ ਇਤਰਾਜ਼ ਵੀ ਜਤਾਉਂਦੇ ਨਜ਼ਰ ਆ ਰਹੇ ਹਨ ਕਿਉਂਕਿ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦਾ ਨੇਤਾ ਲੋਕਲ ਇਲਾਕੇ ਦਾ ਹੋਵੇ ਜੋ ਉਨ੍ਹਾਂ ਦੇ ਹਰ ਦੁੱਖ ਸੁੱਖ 'ਚ ਸ਼ਾਮਿਲ ਹੋ ਸਕੇ ਤੇ ਇਲਾਕੇ 'ਚ ਪਛਾਣ ਰੱਖਦੇ ਹੋਏ ਵਿਕਾਸ ਦੀ ਲੜੀ ਨੂੰ ਅੱਗੇ ਤੋਰੇ | ਇੱਥੇ ਇਸ ਗੱਲ ਦੀ ਚਰਚਾ ਵੀ ਹੈ ਕਿ ਪਿਛਲੇ 4 ਸਾਲਾਂ ਵਿਚ ਜੋ ਕੰਮ ਸਰਕਾਰ ਵੱਲੋਂ ਨਹੀ ਕੀਤੇ ਗਏ ਉਹ ਕੰਮ ਕੋਈ ਨਵਾਂ ਆਣਿ ਕਿਵੇਂ ਕਰ ਸਕਦਾ ਇਹ ਸਿਰਫ ਲੋਕਾਂ ਦੇ ਨਜ਼ਰੀਏ ਨੂੰ ਬਦਲਣ ਲਈ ਚਾਲਾ ਚਲੀਆਂ ਜਾ ਰਹੀਆਂ ਹਨ ਜਿਸ ਤੋਂ ਲੋਕ ਭਲੀ ਭਾਤੀ ਜਾਣੂ ਹਨ ਤੇ ਉਹ ਇਸ ਆਖ਼ਰੀ ਵਰੇ੍ਹ ਅੰਦਰ ਵੀ ਆਪਣੇ ਇਲਾਕੇ ਦਾ ਨੇਤਾ ਹੀ ਚਾਹੰੁਦੇ ਹਨ ਤੇ ਪੈਰਾਸ਼ੂਟ ਰਾਹੀ ਆਉਣ ਵਾਲੇ ਤੋਂ ਖ਼ਫ਼ਾ ਰਹਿਣਗੇ |.
ਪਿਛਲੀ ਖ਼ਬਰ ਸ਼ਾਹਕੋਟ ਪੁਲਿਸ ਵਲੋਂ ਮੋਟਰਸਾਈਕਲ ਚੋਰ ਗਰੋਹ ਦੇ 6 ਮੈਂਬਰ 14 ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਕਾਬੂ ਅਗਲੀ ਖ਼ਬਰ ਆਦਮਪੁਰ ਨਗਰ ਕੌਂਸਲ ਚੋਣਾਂ ਵਿਚ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਕਰਵਲ ਆਪਣੇ ਪਰਿਵਾਰ ਦੀਆਂ 5 ਸੀਟਾਂ ਹਾਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।