23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਫਿਲੌਰ ਦੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਕੈਬਨਿਟ ਮੰਤਰੀ ਤੱਕ ਪੁੱਜਾ

ਅਜੀਤ ਡੈਸਕ 04-06-2026
ਫਿਲੌਰ, 3 ਜੂਨ (ਵਿਪਨ ਗੈਰੀ)-ਨਾਜਾਇਜ਼ ਮਾਈਨਿੰਗ ਕਰਨ ਦੇ ਕਾਲੇ ਧੰਦੇ 'ਚ ਸੂਬੇ ਪੱਧਰ ਤੱਕ ਚਰਚਾ 'ਚ ਰਹਿਣ ਵਾਲੇ ਦਰਿਆ ਕੰਢੇ ਵੱਸਦੇ ਹਲਕਾ ਫਿਲੌਰ ਅੰਦਰ ਹੁਣ ਹੋਰ ਨਹੀਂ ਹੋਵੇਗੀ ਰੇਤ ਦੀ ਕਾਲਾ ਬਾਜ਼ਾਰੀ, ਇਹ ਦਾਅਵਾ ਫਿਲੌਰ ਦੇ ਨਵ-ਨਿਯੁਕਤ ਹਲਕਾ ਇੰਚਾਰਜ ਮੈਡਮ ਹਰਜੋਤ ਕੌਰ ਨੇ ਅੱਜ ਪਲੇਠੀ ਮੀਟਿੰਗ ਦੌਰਾਨ ਕੀਤਾ | ਸਭ ਤੋਂ ਪਹਿਲਾ ਉਨ੍ਹਾਂ ਰੇਤ ਮਾਫ਼ੀਆ ਨਾਲ ਜੁੜੇ ਲੋਕਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਪਹਿਲਾਂ ਹਲਕੇ ਅੰਦਰ ਜੋ ਹੋਇਆ ਉਸ ਨੂੰ ਭੁੱਲ ਜਾਣ ਤੇ ਹੁਣ ਕਿਸੇ ਵੀ ਕੀਮਤ 'ਤੇ ਗੈਰ-ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ ਹੋਵੇਗੀ ਤੇ ਇਸ ਕਾਲੇ ਧੰਦੇ ਨਾਲ ਜੁੜੇ ਲੋਕ ਕਿਸੇ ਵੀ ਕੀਮਤ 'ਤੇ ਬਖ਼ਸ਼ੇ ਨਹੀਂ ਜਾਣਗੇ | ਅੱਜ 'ਅਜੀਤ' 'ਚ ਛਪੀ ਖ਼ਬਰ ਮਗਰੋਂ ਉਨ੍ਹਾਂ ਸਖ਼ਤ ਹਦਾਇਤ ਕਰਦਿਆਂ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਇੱਥੋਂ ਤੱਕ ਕਿ ਸੂਬੇ ਦੇ ਮਾਈਨਿੰਗ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਵੀ ਇਸ ਮਾਮਲੇ ਸੰਬੰਧੀ ਉਨ੍ਹਾਂ ਗੰਭੀਰਤਾ ਨਾਲ ਗੱਲ ਕੀਤੀ ਹੈ ਤੇ ਜਲਦ ਵੱਡਾ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਪਹਿਲਾ ਰਹੀਆਂ ਕਮੀਆਂ ਨੂੰ ਪੂਰਾ ਕਰਨ ਤੇ ਹਲਕੇ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰਦੇ ਹੋਏ ਡਰੱਗ ਮਾਫ਼ੀਆਂ ਅਤੇ ਭਿ੍ਸ਼ਟਾਚਾਰੀ 'ਤੇ ਵੀ ਨੱਥ ਪਾਉਣਗੇ |
ਪਿਛਲੀ ਖ਼ਬਰ ਏ.ਡੀ.ਸੀ. ਨੇ ਸਿਆਸੀ ਪਾਰਟੀਆਂ ਨੂੰ ਐੱਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਮਨਰੇਗਾ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।