ਜਲੰਧਰ, 3 ਜੂਨ (ਐੱਮ. ਐੱਸ. ਲੋਹੀਆ) - ਬਸਤੀ ਮਿੱਠੂ 'ਚ ਹੋਏ ਵਿਵਾਦ 'ਤੇ ਆਪਣਾ ਪੱਖ ਰੱਖਣ ਲਈ ਕ੍ਰਿਸ਼ਚੀਅਨ ਭਾਈਚਾਰੇ ਦੇ ਆਗੂਆਂ ਨੇ ਅੱਜ ਇਕ ਪੱਤਰਕਾਰ ਸੰਮੇਲਨ ਕੀਤਾ ਜਿਸ ਦੌਰਾਨ ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਦੇ ਪ੍ਰਧਾਨ ਹਮੀਦ ਮਸੀਹ, ਕ੍ਰਿਸ਼ਚੀਅਨ ਅਵੇਅਰਨੈੱਸ ਲੀਡਰਸ਼ਿਪ ਪੀਟਰ ਮਸੀਹ ਬੁਲੰਦਪੁਰ, ਹੋਸੰਨਾ ਪੰਜਾਬੀ ਮਨਿਸਟਰੀ ਦੇ ਪ੍ਰਧਾਨ ਪਾਸਟਰ ਤਰਸੇਮ ਸਹੋਤਾ, ਯੂਨਾਈਟਿਡ ਪਾਸਟਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪਾਸਟਰ ਅਸ਼ਵਨੀ, ਏਾਗਲੀਕਨ ਚਰਚ ਦੇ ਬੁਲਾਰੇ ਪ੍ਰਧਾਨ ਅੰਥੋਨੀ ਮਸੀਹ, ਕ੍ਰਿਸ਼ਚੀਅਨ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜਸਪਾਲ, ਚੇਅਰਮੈਨ ਪਾਸਟਰ ਅਲੀਆਜਰ, ਮਸੀਹੀ ਸ਼ਕਤੀ ਸੰਗਠਨ ਦੇ ਪ੍ਰਧਾਨ ਪਾਸਟਰ ਗੌਰਵ ਮਸੀਹ ਗਿੱਲ ਤੇ ਸਹਿਯੋਗੀਆਂ ਨੇ ਕਿਹਾ ਕਿ 1 ਜੂਨ ਨੂੰ ਬਸਤੀ ਮਿੱਠੂ ਵਿਖੇ ਇਕ ਘਰ 'ਚ ਪ੍ਰਾਰਥਨਾਂ ਸਭਾ ਨੂੰ ਕੁਝ ਸ਼ਰਾਰਤੀ ਅਨਸਰਾਂ ਵਲੋਂ ਧਰਮ ਪਰਿਵਰਤਨ ਦੇ ਝੂਠੇ ਇਲਜ਼ਾਮ ਲਗਾਉਂਦਿਆਂ ਬੰਦ ਕਰਵਾਉਣ ਦੀ ਹੋਈ ਘਟਨਾਂ ਦੀ ਉਹ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਮੌਕੇ 'ਤੇ ਮੌਜੂਦ ਭੀੜ ਨੇ ਮੰਦੇ ਸ਼ਬਦ ਬੋਲੇ ਤੇ ਭੈਣਾਂ ਨੂੰ ਮਾਰਿਆ ਗਿਆ, ਜਿਸ ਦੀ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ | ਆਗੂਆਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਨੂੰ ਸੜਕਾਂ 'ਤੇ ਉਤਰਨਾ ਪਵੇਗਾ | ਇਸ ਮੌਕੇ ਆਰ. ਐੱਮ. ਜੌਨ, ਪ੍ਰੇਮ ਮਸੀਹ, ਸ਼ਰੀਫ ਮਸੀਹ, ਦੀਪੂ ਸੁਭਾਨਾ, ਪਾਸਟਰ ਰੋਬਰਟ ਮਸੀਹ ਅਤੇ ਹੋਰ ਹਾਜ਼ਰ ਸਨ |