ਜਲੰਧਰ, 3 ਜੂਨ (ਜਸਪਾਲ ਸਿੰਘ)- ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ (ਐਲ.ਕੇ.ਸੀ.ਟੀ.ਸੀ.) ਦੇ ਇਨਫਰਮੇਸ਼ਨ ਟੈਕਨੋਲੋਜੀ (ਆਈਟੀ) ਵਿਭਾਗ ਵੱਲੋਂ ਇੰਟਰਨੈੱਟ ਆਫ ਥਿੰਗਜ਼ (ਆਈ.ਓ.ਟੀ.) ਵਿਭਾਗ ਦੇ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਲਈ 'ਪਰਵਾਜ਼2026-ਏ ਜਰਨੀ ਬਿਗਿਨਜ਼' ਨਾਮਕ ਵਿਦਾਈ ਸਮਾਰੋਹ ਕਰਵਾਇਆ ਗਿਆ | ਵਿਦਾਈ ਸਮਾਰੋਹ ਦÏਰਾਨ ਸੱਭਿਆਚਾਰਕ ਪੇਸ਼ਕਾਰੀਆਂ, ਮਨੋਰੰਜਕ ਗਤੀਵਿਧੀਆਂ, ਵਿਦਿਆਰਥੀਆਂ ਵੱਲੋਂ ਆਪਣੇ ਅਨੁਭਵ ਸਾਂਝੇ ਕਰਨ ਤੇ ਸਨਮਾਨ ਸਮਾਰੋਹ ਕਰਵਾਏ ਗਏ ਜਿਨ੍ਹਾਂ ਨੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਤੇ ਯਾਦਗਾਰ ਪਲਾਂ ਨੂੰ ਉਜਾਗਰ ਕੀਤਾ ¢ ਇਸ ਮੌਕੇ ਡਾ. ਨਿਧੀ ਚੋਪੜਾ (ਮੁਖੀ, ਆਈ.ਟੀ. ਵਿਭਾਗ ਤੇ ਡੀਨ ਵਿਦਿਆਰਥੀ ਭਲਾਈ) ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਵਿਸ਼ਵਾਸ ਤੇ ਸਮਰਪਣ ਨਾਲ ਪੂਰਾ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ 'ਪਰਵਾਜ਼2026' ਨਵੀਆਂ ਸੰਭਾਵਨਾਵਾਂ ਤੇ ਚੁਣÏਤੀਆਂ ਨਾਲ ਭਰੀ ਇਕ ਨਵੀਂ ਯਾਤਰਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ ¢ ਡਾ. ਆਰ. ਐਸ. ਦਿਓਲ (ਡਾਇਰੈਕਟਰ, ਐਲ.ਕੇ.ਸੀ.ਟੀ.ਸੀ., ਕੇ.ਸੀ.ਐਲ. ਗਰੁੱਪ, ਜਲੰਧਰ) ਨੇ ਵੀ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਿੱਖਿਆ ਸਿਰਫ਼ ਡਿਗਰੀ ਪ੍ਰਾਪਤ ਕਰਨ ਦਾ ਸਾਧਨ ਨਹੀਂ, ਸਗੋਂ ਚੰਗੇ ਚਰਿੱਤਰ, ਨੇਤਿ੍ਤਵ ਗੁਣਾਂ ਤੇ ਜੀਵਨ ਭਰ ਸਿੱਖਣ ਦੀ ਭਾਵਨਾ ਨੂੰ ਵਿਕਸਿਤ ਕਰਨ ਦਾ ਮਾਧਿਅਮ ਵੀ ਹੈ ¢