22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਜਨਗਣਨਾ ਕਰਨ ਵਾਲੇ ਗਿਣਤੀਕਾਰਾਂ ਦਾ ਨਿਗਮ ਕਮਿਸ਼ਨਰ ਵਲੋਂ ਸਨਮਾਨ

ਅਜੀਤ ਡੈਸਕ 04-06-2026
ਜਲੰਧਰ, 3 ਜੂਨ (ਸ਼ਿਵ)- ਅੱਜ ਮਿੳਾੂਸੀਪਲ ਕਾਰਪੋਰੇਸ਼ਨ ਜਲੰਧਰ ਦੇ ਕਮਿਸ਼ਨਰ ਸੰਦੀਪ ਅਤੇ ਸੰਯੁਕਤ ਕਮਿਸ਼ਨਰ ਵੱਲੋਂ ਉਨਾਂ ਸੁਪਰਵਾਈਜ਼ਰਾਂ ਅਤੇ ਇਨਯੂਮਰੇਟਰਾਂ ਨੂੰ ਪ੍ਰਸ਼ੰਸਾ ਪੱਤਰ ਭੇਂਟ ਕੀਤੇ ਗਏ ਜਿਨ੍ਹਾਂ ਨੇ ਆਪਣੀ ਡਿਊਟੀ ਪੂਰੀ ਮਿਹਨਤ ਤੇ ਸਮੇਂ ਤੋਂ ਪਹਿਲਾਂ ਮੁਕੰਮਲ ਕਰਕੇ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਸੰਯੁਕਤ ਡਾਇਰੈਕਟਰ, ਜਨਗਣਨਾ ਪੰਜਾਬ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮਿੳਾੂਸੀਪਲ ਕਾਰਪੋਰੇਸ਼ਨ ਵੱਲੋਂ ਸਾਰੇ ਫ਼ੀਲਡ ਸਟਾਫ਼ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ ਜਿਨ੍ਹਾਂ ਦੀ ਨਿਸ਼ਠਾ ਤੇ ਮਿਹਨਤ ਸਦਕਾ ਜਨਗਣਨਾ 2027 ਦਾ ਕੰਮ ਸਫਲਤਾਪੂਰਵਕ ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ | ਕਮਿਸ਼ਨਰ ਵੱਲੋਂ ਸ਼੍ਰੀ ਵਿਨੋਦ ਕੁਮਾਰ, ਪੀ.ਏ. ਟੂ ਕਮਿਸ਼ਨਰ ਤੇ ਸੁਪਰਵਾਈਜ਼ਰ, ਪੱਛਮੀ ਹਲਕਾ ਤੇ ਕੈਂਟ ਹਲਕੇ ਦੇ ਚਾਰਜ ਅਫ਼ਸਰ ਸ਼੍ਰੀ ਵਿਕਰਾਂਤ ਵਰਮਾ ਦੀ ਪ੍ਰਸ਼ੰਸਾ ਕੀਤੀ ਗਈ ਜਿਨ੍ਹਾਂ ਦੀ ਨਿਗਰਾਨੀ ਹੇਠ ਜਨਗਣਨਾ 2027 ਦਾ ਲਗਭਗ 80 ਫ਼ੀਸਦੀ ਕੰਮ ਸਫਲਤਾਪੂਰਵਕ ਪੂਰਾ ਕੀਤਾ ਜਾ ਚੁੱਕਾ ਹੈ | ਉਨ੍ਹਾਂ ਵੱਲੋਂ ਟੀਮ ਦੀ ਪ੍ਰਭਾਵਸ਼ਾਲੀ ਅਗਵਾਈ ਤੇ ਲਗਾਤਾਰ ਨਿਗਰਾਨੀ ਕਰਕੇ ਜਨਗਣਨਾ ਕਾਰਜ ਵਿਚ ਮਹੱਤਵਪੂਰਨ ਪ੍ਰਗਤੀ ਦਰਜ ਕੀਤੀ ਗਈ ਹੈ | ਅੱਜ ਸ਼੍ਰੀ ਆਰ.ਪੀ. ਸਿੰਘ, ਜੁਆਇੰਟ ਡਾਇਰੈਕਟਰ, ਜਨਗਣਨਾ ਵਿਭਾਗ ਨੇ ਸ਼੍ਰੀ ਵਿਕਰਾਂਤ ਵਰਮਾ, ਪ੍ਰਸ਼ਾਂਤ ਗੌਤਮ, ਜੈਸਮੀਨ ਗੌਤਮ ਤੇ ਅਰਵਿੰਦ ਕੰਬੋਜ ਦੇ ਨਾਲ ਫ਼ੀਲਡ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਦਾ ਨਿਰੀਖਣ ਕੀਤਾ, ਸਾਰੇ ਇਨਯੂਮਰੇਟਰਾਂ ਤੇ ਸੁਪਰਵਾਈਜ਼ਰਾਂ ਨਾਲ ਮਿਲ ਕੇ ਚੱਲ ਰਹੇ ਜਨਗਣਨਾ ਕਾਰਜ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਤੇ ਮੌਕੇ 'ਤੇ ਕੰਮ ਦੀ ਜਾਂਚ ਕੀਤੀ |
ਪਿਛਲੀ ਖ਼ਬਰ ਨੀਟ ਪੇਪਰ ਲੀਕ ਮਾਮਲਾ : ਕਾਂਗਰਸ ਨੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਲਗਾਇਆ ਦੋਸ਼ ਅਗਲੀ ਖ਼ਬਰ ਐਲ. ਕੇ. ਸੀ. ਟੀ. ਸੀ. ਵਿਖੇ ਸ਼ਾਨਦਾਰ ਵਿਦਾਇਗੀ ਸਮਾਰੋਹ 'ਪਰਵਾਜ਼' ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।