29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਾਬਾ ਮੋਹਨ ਦਾਸ ਨਗਰ ਵਾਲੀ ਦੁਬਾਰਾ ਉੱਖੜੀ 45 ਲੱਖ ਦੀ ਸੜਕ ਵਿਜੀਲੈਂਸ ਨੂੰ ਸ਼ਿਕਾਇਤ ਤੋਂ ਬਾਅਦ ਠੇਕੇਦਾਰ ਨੇ ਪਹਿਲਾਂ ਦੁਬਾਰਾ ਬਣਾਇਆ ਸੀ ਖ਼ਰਾਬ ਹਿੱਸਾ <br/>

ਅਜੀਤ ਡੈਸਕ 09-06-2026
ਜਲੰਧਰ, 8 ਜੂਨ (ਸ਼ਿਵ)-ਵਾਰਡ ਨੰਬਰ 85 ਵਿਚ ਬਾਬਾ ਮੋਹਨ ਦਾਸ ਨਗਰ ਵਿਚ ਕੁੱਝ ਦਿਨ ਪਹਿਲਾਂ 45 ਲੱਖ ਨਾਲ ਬਣੀ ਸੀਮੈਂਟ ਦੀ ਸੜਕ ਦਾ ਇਕ ਹਿੱਸਾ ਫੱਟ ਗਿਆ ਸੀ ਤਾਂ ਇਹ ਮਾਮਲਾ ਇਲਾਕਾ ਵਾਸੀਆਂ, ਅਨਮੋਲ ਕਾਲੀਆ, ਕ੍ਰਿਸ਼ਨ ਦੇਵ ਭੰਡਾਰੀ ਵਲੋਂ ਉਠਾਇਆ ਗਿਆ ਸੀ ਤਾਂ ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਕੀਤੀ ਗਈ ਸੀ ਜਿਸ 'ਤੇ ਠੇਕੇਦਾਰ ਵਲੋਂ ਇਸ ਸੜਕ ਦਾ ਹਿੱਸਾ ਦੁਬਾਰਾ ਬਣਾ ਦਿੱਤਾ ਗਿਆ ਸੀ ਪਰ ਜਿਹੜਾ ਹਿੱਸਾ ਦੁਬਾਰਾ ਬਣਾਇਆ ਗਿਆ ਸੀ | ਉਸ ਦੇ ਸਾਹਮਣੇ ਹੀ ਸੜਕ ਦਾ ਹਿੱਸਾ ਫਿਰ ਫੱਟ ਗਿਆ ਤੇ ਕਾਫੀ ਹਿੱਸਾ ਖ਼ਰਾਬ ਹੋ ਗਿਆ ਹੈ | ਕੁੱਝ ਸਮੇਂ ਬਾਅਦ ਸੜਕਾਂ ਦੇ ਖ਼ਰਾਬ ਹੋਣ ਦਾ ਇਹ ਮਾਮਲਾ ਮਾਮਲਾ ਨਹੀਂ ਆਇਆ ਹੈ ਸਗੋਂ ਇਸ ਤੋਂ ਪਹਿਲਾਂ ਅਕਾਲੀ ਆਗੂ ਹਰਜਾਪ ਸਿੰਘ ਸੰਘਾ ਨੇ ਵੀ ਮਿੱਠਾਪੁਰ ਦੇ ਕੋਲ ਘਟੀਆ ਬਣੀ ਲੁੱਕ, ਬਜਰੀ ਦੀ ਸੜਕ ਦਾ ਮਾਮਲਾ ਉਠਾਇਆ ਸੀ ਜਿਸ ਦੇ ਬਣਨ ਸਾਰ ਹੀ ਲੁੱਕ, ਬਜਰੀ ਅਲੱਗ-ਅਲੱਗ ਹੋ ਗਈ ਸੀ | ਅਜੇ ਤੱਕ ਸਥਾਨਕ ਸਰਕਾਰਾਂ ਵਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਨਹੀਂ ਕੀਤੀ ਗਈ ਹੈ ਜਦਕਿ ਪੰਜਾਬ ਸਰਕਾਰ ਨੇ ਘਟੀਆ ਵਿਕਾਸ ਕੰਮ ਕਰਨ ਦੀ ਸ਼ਿਕਾਇਤ ਆਉਣ 'ਤੇ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਹੈ | ਉਧਰ ਕਾਂਗਰਸ ਦੇ ਨੌਜਵਾਨ ਆਗੂ ਅਨਮੋਲ ਕਾਲੀਆ ਦਾ ਕਹਿਣਾ ਸੀ ਕਿ ਉਹ ਪਹਿਲਾਂ ਹੀ ਕਹਿ ਰਹੇ ਸਨ ਕਿ ਇਹ ਸੜਕ ਸਿਰਫ਼ 5 ਮਹੀਨੇ ਪਹਿਲਾਂ ਹੀ ਬਣੀ ਸੀ ਤਾਂ ਕੁੱਝ ਮਹੀਨੇ ਬਾਅਦ ਹੀ ਉੱਖੜ ਗਈ ਹੈ | ਉਨਾਂ ਕਿਹਾ ਕਿ ਇਸ ਸੜਕ ਨੂੰ ਸਹੀ ਤਰੀਕੇ ਨਾਲ ਨਹੀਂ ਬਣਾਇਆ ਗਿਆ ਹੈ ਤੇ ਹੁਣ ਸੜਕ ਦੇ ਬਾਰ-ਬਾਰ ਫੱਟਣ ਨਾਲ ਸਾਹਮਣੇ ਆ ਗਿਆ ਹੈ ਕਿ ਇਹ ਸੜਕ ਗ਼ਲਤ ਤਰੀਕੇ ਨਾਲ ਬਣਾਈ ਗਈ ਹੈ | ਉਨਾਂ ਮੰਗ ਕੀਤੀ ਹੈ ਕਿ ਵਿਜੀਲੈਂਸ ਬਿਊਰੋ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ |

ਪਿਛਲੀ ਖ਼ਬਰ 6 ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਵਿਖੇ ਕਰਵਾਏ ਵਿਸ਼ੇਸ਼ ਗੁਰਮਤ... ਅਗਲੀ ਖ਼ਬਰ ਹਰਵਿੰਦਰ ਸਿੰਘ ਵਧੀਕ ਨਿਗਰਾਨ ਇੰਜੀ. ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।