29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬੰਦਗੀ 'ਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਪੁਲਿਸ ਕਰੇ ਕਾਰਵਾਈ- ਮਸੀਹੀ ਜਥੇਬੰਦੀਆਂ <br/>

ਮਸੀਹੀ ਜਥੇਬੰਦੀਆਂ ਦੇ ਆਗੂ ਪੱਤਰਾਕਰਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ : ਮੁਨੀਸ਼ <br/> 09-06-2026
ਜਲੰਧਰ, 8 ਜੂਨ (ਐੱਮ. ਐੱਸ. ਲੋਹੀਆ)-ਮਸੀਹੀ ਜਥੇਬੰਦੀਆਂ ਦੇ ਆਗੂਆਂ ਨੇ ਪੱਤਰਕਾਰ ਸੰਮੇਲਨ ਕਰਕੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਬੰਦਗੀ ਕਰ ਰਹੇ ਪਰਿਵਾਰ ਦੀ ਬੰਦਗੀ 'ਚ ਵਿਘਨ ਪਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਵਰਲਬ ਕ੍ਰਿਸਚਨ ਫੋਕਸ ਕਮੇਟੀ ਦੇ ਪ੍ਰਧਾਨ ਜੌਨ ਕੋਟਰੀ, ਕ੍ਰਿਸਚਨ ਯੁਨਾਈਟਿਡ ਫੈਡਰੋਸ਼ਨ ਦੇ ਪ੍ਰਧਾਨ ਅਲਵਰਡ ਦੂਆ, ਕ੍ਰਿਸਚਨ ਪ੍ਰੀਸਟ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਬਿਸ਼ਪ ਬਲਵਿੰਦਰ ਮਸੀਹ ਅਤੇ ਆਲ ਇੰਡੀਆ ਕਿ੍ਸਚਨ ਸਮਾਜ ਮੋਰਚਾ ਦੇ ਪ੍ਰਧਾਨ ਸੁਰਜੀਤ ਸਿੰਘ ਥਾਪਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਬਸਤੀ ਮਿੱਠੂ 'ਚ ਗੁਰਦਿਆਲ ਸਿੰਘ ਦੇ ਘਰ 'ਚ ਚੱਲ ਰਹੀ ਬੰਦਗੀ ਮੌਕੇ ਹਾਜ਼ਰ ਵਿਅਕਤੀਆਂ ਨਾਲ ਮਾੜਾ ਵਿਹਾਰ ਕਰਨ ਵਾਲੇ ਅਤੇ ਬੰਦਗੀ 'ਚ ਵਿਘਨ ਪਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਜੇਕਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਦੇ ਹੋਏ 10 ਜੂਨ ਨੂੰ ਜਲੰਧਰ ਦੇ ਅਧਿਕਾਰੀਆਂ ਦੇ ਦਫ਼ਤਰਾਂ ਦਾ ਸ਼ਾਂਤ ਮਈ ਢੰਗ ਨਾਲ ਘਿਰਾਓ ਕਰਨਗੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਕਾਰਵਾਈ ਨਾ ਹੋਈ ਤਾਂ ਉਹ ਆਪਣਾ ਸੰਘਰਸ਼ ਸੂਬਾ ਪੱਧਰ 'ਤੇ ਲੈ ਕੇ ਜਾਣਗੇ |

ਪਿਛਲੀ ਖ਼ਬਰ ਨੌਲੀ ਵਿਖੇ ਬਾਬਾ ਮਾਲਕਦੀਨ ਨੌਗੱਜਾ ਪੀਰ ਦੀ ਯਾਦ 'ਚ ਕਰਵਾਇਆ ਸਾਲਾਨਾ ਜੋੜ ਮੇਲਾ ਹਸਨ ਮਾਣਕ ਸਮੇਤ ਪਹੁੰਚੇ ਕਈ ਕਲਾਕਾਰ... ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਪੁਲਿਸ ਡੀ.ਏ.ਵੀ. ਦਿਵਸ ਮਨਾਇਆ, 130 ਸਾਬਕਾ ਵਿਦਿਆਰਥੀਆਂ ਨੇ ਹਿੱਸਾ ਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।