29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਨੌਲੀ ਵਿਖੇ ਬਾਬਾ ਮਾਲਕਦੀਨ ਨੌਗੱਜਾ ਪੀਰ ਦੀ ਯਾਦ 'ਚ ਕਰਵਾਇਆ ਸਾਲਾਨਾ ਜੋੜ ਮੇਲਾ ਹਸਨ ਮਾਣਕ ਸਮੇਤ ਪਹੁੰਚੇ ਕਈ ਕਲਾਕਾਰ <br/>

ਅਜੀਤ ਡੈਸਕ 09-06-2026
ਚੁਗਿੱਟੀ/ਜੰਡੂ ਸਿੰਘਾ, 8 ਜੂਨ (ਨਰਿੰਦਰ ਲਾਗੂ)-ਦਰਬਾਰ ਬਾਬਾ ਮਾਲਕਦੀਨ ਨੌਗੱਜਾ ਪੀਰ ਪਿੰਡ ਨੌਲੀ ਵਿਖੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ 2 ਦਿਨਾਂ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਦਰਬਾਰ ਵਿੱਚ ਚਿਰਾਗ ਰੌਸ਼ਨ ਕਰਨ ਤੋਂ ਇਲਾਵਾ ਝੰਡਾ ਚੜ੍ਹਾਉਣ ਸਮੇਤ ਵੱਖ -ਵੱਖ ਹੋਰ ਰਸਮਾਂ ਨਿਭਾਉਂਦੇ ਹੋਏ ਹਾਜ਼ਰੀਨ ਵੱਲੋਂ ਸਰਬੱਤ ਦੇ ਭਲੇ ਲਈ ਪੀਰਾਂ ਫ਼ਕੀਰਾਂ ਅੱਗੇ ਅਰਦਾਸ ਕੀਤੀ ਗਈ | ਦਰਬਾਰ ਦੇ ਗੱਦੀਨਸ਼ੀਨ ਸਾਂਈ ਪ੍ਰਸ਼ੋਤਮ ਲਾਲ ਦੀ ਦੇਖ ਰੇਖ ਹੇਠ ਕਰਵਾਏ ਗਏ ਇਸ ਜੋੜ ਮੇਲੇ ਵਿੱਚ ਵੱਖ-ਵੱਖ ਗਾਇਕ ਕਲਾਕਾਰਾਂ ਤੇ ਨੱਕਾਲ ਪਾਰਟੀਆਂ ਤੋਂ ਇਲਾਵਾ ਪ੍ਰਸਿੱਧ ਗਾਇਕ ਹਸਨ ਮਾਣਕ ਵਲੋਂ ਹਾਜ਼ਰੀ ਲਗਵਾਉਂਦੇ ਹੋਏ ਧਾਰਮਿਕ ਰਚਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਸਾਈਾ ਪ੍ਰਸ਼ੋਤਮ ਲਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮਨੁੱਖੀ ਜੀਵਨ ਦਾ ਲਾਹਾ ਲੈਣ ਲਈ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹੋ | ਮਾੜੇ ਕਰਮਾਂ ਤੋਂ ਬਚੋ | ਲੋੜਵੰਦਾਂ ਦੀ ਸਹਾਇਤਾ ਕਰਨ ਲਈ ਆਪਣੀ ਮਿਹਨਤ ਦੀ ਕਮਾਈ ਵਿਚੋਂ ਕੁਝ ਹਿੱਸਾ ਜ਼ਰੂਰ ਕੱਢੋ | ਇਸ ਦੌਰਾਨ ਮੰਚ ਸੰਚਾਲਕ ਵਜੋਂ ਸੇਵਾ ਨਿਭਾ ਰਹੇ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਵਲੋਂ ਮੇਲੇ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੀਆਂ ਸੰਗਤਾਂ ਅਤੇ ਐਨ.ਆਰ.ਆਈ. ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਜਿਹੇ ਅਸਥਾਨਾਂ 'ਤੇ ਆਉਣ ਨਾਲ ਪ੍ਰਮਾਤਮਾ ਦੀ ਭਗਤੀ ਕਰਨ ਦੀ ਪ੍ਰੇਰਨਾ ਮਿਲਦੀ ਹੈ ਸੋ ਆਪਾਂ ਸਾਰਿਆਂ ਨੂੰ ਧਾਰਮਿਕ ਮੇਲਿਆਂ ਅਤੇ ਹੋਰ ਸਮਾਗਮਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ | ਇਸ ਦੌਰਾਨ ਪ੍ਰਧਾਨ ਕਰਨੈਲ ਸਿੰਘ, ਸਵਰਨ ਸਿੰਘ ਤੇ ਹੋਰ ਪਤਵੰਤੇ ਵਿਅਕਤੀਆਂ ਵਲੋਂ ਸੰਗਤਾਂ ਨੂੰ ਇਸ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਪ੍ਰਬੰਧਕਾਂ ਵੱਲੋਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਸੇਵਾਦਾਰਾਂ ਵੱਲੋਂ ਹਾਜ਼ਰੀਨ ਨੂੰ ਲੰਗਰ ਵਰਤਾਏ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਰਾਜਾ, ਮਨਦੀਪ ਬਰਾੜ, ਰਣਜੀਤ ਰਲ ਮਿਲਾ, ਸਰਪੰਚ ਸ਼ਲਿੰਦਰ ਕੌਰ , ਪਰਮਜੀਤ ਸਿੰਘ ਰਾਣਾ ਪੰਚ, ਦਲਵੀਰ ਸਿੰਘ ਮਾਣਾ ਪੰਚ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ | ਇਸ ਮੌਕੇ ਮਾਨਵ ਸਹਿਯੋਗ ਸੋਸਾਇਟੀ ਤੇ ਅਮਰੀਕ ਸਿੰਘ ਰੰਧਾਵਾ ਫਾਉਂਡੇਸ਼ਨ ਯੂ.ਐੱਸ.ਏ.ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਤੇ ਵਾਈਸ ਚੇਅਰਮੈਨ ਐਡ. ਅਮਰੀਕ ਸਿੰਘ ਸੈਣੀ ਨੇ ਅਹੁਦਾ ਸੰਭਾਲਿਆ... ਅਗਲੀ ਖ਼ਬਰ ਬੰਦਗੀ 'ਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਪੁਲਿਸ ਕਰੇ ਕਾਰਵਾਈ- ਮਸੀਹੀ ਜਥੇਬੰਦੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।