29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਲਾਠੀਚਾਰਜ ਦੇ ਵਿਰੋਧ ਵਿਚ ਕਰਮਚਾਰੀਆਂ ਵਲੋਂ ਪ੍ਰਦਰਸ਼ਨ <br/>

ਵਿਰੋਧ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਕਰਮਚਾਰੀ | ਤਸਵੀਰ: ਮੁਨੀਸ਼ <br/> 09-06-2026
ਜਲੰਧਰ, 8 ਜੂਨ (ਸ਼ਿਵ)-ਜੁਆਇੰਟ ਫਾਰਮ ਅਤੇ ਸੰਘਰਸ਼ ਸ਼ੀਲ ਮੋਰਚਾ ਪਾਵਰਕਾਮ, ਟਰਾਂਸਕੋ ਦੇ ਸੱਦੇ ਤੇ ਬੇਰੁਜ਼ਗਾਰ ਅਪ੍ਰੈਂਟਸ਼ਿਪ ਲਾਈਨਮੈਨਾਂ ਦੇ ਸ਼ਾਂਤਮਈ ਧਰਨੇ ਦੌਰਾਨ ਕੀਤੇ ਲਾਠੀਚਾਰਜ ਦੇ ਵਿਰੋਧ ਵਿਚ ਵਿਸ਼ਾਲ ਧਰਨਾ ਪੂਰਬ ਮੰਡਲ ਜਲੰਧਰ ਵਿਖੇ ਵੱਖ-ਵੱਖ ਜਥੇਬੰਦੀਆਂ ਜੋ ਕਿ ਜੁਆਇੰਟ ਫਾਰਮ ਅਤੇ ਸੰਘਰਸ਼ ਸ਼ੀਲ ਮੋਰਚਾ ਪਾਵਰਕਾਮ/ਟਰਾਂਸਕੋ ਵਿਚ ਸ਼ਮੂਲੀਅਤ ਕਰਦੀਆਂ ਹਨ, ਵਲੋਂ ਵਿਸ਼ਾਲ ਧਰਨਾ ਪੁਰਬ ਮੰਡਲ ਜਲੰਧਰ ਵਿਖੇ ਦਿੱਤਾ ਗਿਆ | ਜਿਸ ਵਿਚ ਉਚੇਚੇ ਤੌਰ 'ਤੇ ਪੈਨਸ਼ਨਰ ਐਸੋਸੀਏਸ਼ਨ ਪੂਰਬ ਮੰਡਲ ਜਲੰਧਰ ਦੇ ਪ੍ਰਧਾਨ ਸੁਸ਼ੀਲ ਕੁਮਾਰ ਵਲੋਂ ਆਪਣੇ ਸੈਂਕੜੇ ਪੈਨਸ਼ਨਰ ਸਾਥੀਆ ਸਮੇਤ ਸ਼ਮੂਲੀਅਤ ਕੀਤੀ ਗਈ ਅਤੇ ਧਰਨੇ ਵਿਚ ਸ਼ਾਮਿਲ ਸਾਰੇ ਹੀ ਬੁਲਾਰਿਆਂ ਨੇ ਬੇਰੁਜ਼ਗਾਰ ਅਪ੍ਰਾੈਟਸ਼ਿਪ ਲਾਈਨਮੈਨਾਂ ਦੇ ਸ਼ਾਂਤਮਈ ਧਰਨੇ ਦੌਰਾਨ ਕੀਤੇ ਲਾਠੀਚਾਰਜ ਦਾ ਵਿਰੋਧ ਕੀਤਾ | ਇਸ ਭੁਪਿੰਦਰ ਸਿੰਘ, ਮਹਿੰਦਰ ਸਿੰਘ ਬਾਜਵਾ, ਸੁਖਦੇਵ ਸਿੰਘ, ਲਹਿੰਬਰ ਰਾਮ, ਰੂਪਕ, ਸ੍ਰੀਮਤੀ ਨਿਧੀ ਵਰਮਾ, ਰਿੰਕੂ, ਜਗਦੀਸ਼ ਬੰਮੀ ਐੱਸ.ਡੀ.ਓ., ਸ੍ਰੀਮਤੀ ਮੀਨਾ, ਸ੍ਰੀਮਤੀ ਸੰਜੀਤਾ ਸ਼ਾਮਿਲ ਹੋਏ |

ਪਿਛਲੀ ਖ਼ਬਰ ਜਲੰਧਰ ਵਿਚ 'ਏਕ ਸ਼ਾਮ ਸ਼ਿਵ ਕੇ ਨਾਮ' 13 ਜੂਨ ਨੂੰ ਪ੍ਰਸਿੱਧ ਭਜਨ ਗਾਇਕ ਹੰਸਰਾਜ ਰਘੂਵੰਸ਼ੀ ਕਰਨਗੇ ਭਗਵਾਨ ਸ਼ਿਵ ਦਾ ਗੁ... ਅਗਲੀ ਖ਼ਬਰ ਜਲੰਧਰ ਛਾਉਣੀ ਬਾਈਪਾਸ 'ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਨਾਜਾਇਜ਼ ਉਸਾਰੀਆਂ ਲਗਾਤਾਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।