ਜਲੰਧਰ, 9 ਜੂਨ (ਜਤਿੰਦਰ ਪੰਮੀ)-ਅਟਾਰੀ ਬਾਜ਼ਾਰ ਤੇ ਇਸਦੇ ਨਾਲ ਲੱਗਦੇ ਹੋਰ ਬਾਜ਼ਾਰਾਂ 'ਚ ਗਰਮੀਆਂ ਦੀਆਂ ਛੁੱਟੀਆਂ ਕਾਰਨ ਇਨ੍ਹਾਂ ਅਧੀਨ ਆਉਂਦੀਆਂ ਦੁਕਾਨਾਂ 22 ਤੋਂ 26 ਜੂਨ ਤਕ ਬੰਦ ਰਹਿਣਗੀਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੀ ਹੋਲਸੇਲ ਜਨਰਲ ਮਰਚੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਅਟਾਰੀ ਬਾਜ਼ਾਰ, ਪੀਰ ਬੋਦਲਾ ਬਾਜ਼ਾਰ, ਬਰਤਨ ਬਾਜ਼ਾਰ, ਕਾਦੇਸ਼ਾਹ ਚੌਕ, ਗੁਰਦੁਆਰਾ ਸਾਹਿਬ ਵਾਲੀ ਗਲੀ, ਭੱਟ ਮਾਰਕੀਟ, ਪੰਜਪੀਰ ਬਾਜ਼ਾਰ 'ਚ ਸਥਿਤ ਰੈਡੀਮੇਡ ਗਾਰਮੈਂਟਸ, ਹੌਜ਼ਰੀ, ਮਨਿਆਰੀ, ਜਨਰਲ ਗੁੱਡਸ, ਪਲਾਸਟਿਕ ਦਾ ਸਾਮਾਨ ਅਤੇ ਆਰਟੀਫੀਸ਼ੀਅਲ ਜਿਊਲਰੀ ਦੀਆਂ ਦੁਕਾਨਾਂ ਪੰਜ ਦਿਨ ਲਈ ਬੰਦ ਰੱਖਣ ਦਾ ਫੈਸਲਾ ਮੀਟਿੰਗ ਕਰਕੇ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਫੈਸਲਾ ਉਕਤ ਬਾਜ਼ਾਰਾਂ ਦੇ ਸਮੂਹ ਕਾਰੋਬਾਰੀਆਂ ਨੇ ਆਪਸੀ ਵਿਚਾਰ-ਚਰਚਾ ਉਪਰੰਤ ਸਹਿਮਤੀ ਨਾਲ ਕੀਤਾ ਹੈ | ਇਸ ਮੀਟਿੰਗ 'ਚ ਅਮਿਤ ਜੱਗੀ, ਅਸ਼ੋਕ ਮਜੀਠਾ, ਰਵਿੰਦਰ ਸਿੰਘ ਨੀਨੂ (ਤਿੰਨੇ ਉਪ ਪ੍ਰਧਾਨ), ਹਰਸ਼ ਪੁਰੀ, ਸਤਪਾਲ ਗੁੰਬਰ, ਬਬਲੂ ਸੂਰੀ, ਭੁਪਿੰਦਰ ਖੁਰਾਣਾ, ਵਿਮਲ ਗੌੜ, ਸੁਨੀਲ ਸਹਿਗਲ, ਪਲਵਿੰਦਰ ਕਾਲੜਾ, ਸੁਰਜੀਤ ਸਿੰਘ, ਧੀਰਜ ਜੱਗੀ, ਸੁਖਵਿੰਦਰ ਸਿੰਘ ਸੋਨੂੰ, ਅਰਵਿੰਦਰਪਾਲ ਸਿੰਘ ਮੋਂਟੀ, ਸੰਦੀਪ ਅਤੇ ਹੋਰ ਹਾਜ਼ਰ ਸਨ |