24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕ੍ਰਿਸਚਨ ਅਤੇ ਸਿੱਖ ਭਾਈਚਾਰੇ 'ਚ ਬਣਿਆ ਵਿਵਾਦ ਹੋਇਆ ਹੱਲ

ਅਜੀਤ ਡੈਸਕ 10-06-2026
ਜਲੰਧਰ, 9 ਜੂਨ (ਐੱਮ. ਐੱਸ. ਲੋਹੀਆ)-ਸ਼ਹਿਰ ਦੇ ਬਸਤੀ ਮਿੱਠੂ ਇਲਾਕੇ 'ਚ ਬੀਤੇ ਦਿਨੀਂ ਦੋ ਭਾਈਚਾਰਿਆਂ 'ਚ ਪੈਦਾ ਹੋਇਆ ਵਿਵਾਦ ਭਾਈਚਾਰੇ ਦੇ ਆਗੂਆਂ ਦੀ ਫ਼ਰਾਖਦਿਲੀ ਅਤੇ ਪੁਲਿਸ ਅਧਿਕਾਰੀਆਂ ਦੀ ਸ਼ਲਾਘਾਯੋਗ ਭੂਮਿਕਾ ਨਾਲ ਹੱਲ ਹੋ ਗਿਆ ਹੈ | ਅੱਜ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੋਵੇਂ ਭਾਈਚਾਰਿਆਂ ਦੇ ਆਗੂਆਂ ਨੇ ਆਪੋ-ਆਪਣੀ ਨਰਾਜ਼ਗੀ ਖ਼ਤਮ ਕਰਕੇ, ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਸਦਭਾਵਨਾ ਵਾਲਾ ਮਾਹੌਲ ਸਿਰਜਨ ਬਾਰੇ ਸਹਿਮਤੀ ਪ੍ਰਗਟਾਈ ਹੈ | ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਰੰਧਾਵਾ ਦੀਆਂ ਹਦਾਇਤਾਂ 'ਤੇ ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ ਅਤੇ ਡੀ.ਸੀ.ਪੀ ਪਰਮਿੰਦਰ ਸਿੰਘ ਹੀਰ ਕੋਲ ਪਹੁੰਚੇ ਪੰਜਾਬ ਪ੍ਰਧਾਨ ਐਨਥਨੀ ਮਸੀਹ, ਪੰਜਾਬ ਕ੍ਰਿਸ਼ਚਿਅਨ ਮੂਵਮੇਂਟ ਦੇ ਪ੍ਰਧਾਨ ਹਮੀਦ ਮਸੀਹ, ਹੋਸਨਾ ਪੰਜਾਬੀ ਮਨਿਸਟਰੀ ਦੇ ਪ੍ਰਧਾਨ ਪਾਸਟਰ ਤਰਸੇਮ ਸਹੋਤਾ, ਯੂਨਾਈਟਿਡ ਪਾਸਟਰ ਐਸੋਸੀਏਸ਼ਨ ਦੀ ਸੀਨੀਅਰ ਲੋਬੀ ਦੇ ਪਾਸਟਰ ਸੰਤ ਵਿਜੈ, ਕ੍ਰਿਸ਼ਚਿਅਨ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜਸਪਾਲ ਮਸੀਹ, ਮਸੀਹੀ ਸ਼ਕਤੀ ਸੰਗਠਨ ਦੇ ਪ੍ਰਧਾਨ ਪਾਸਟਰ ਗੌਰਵ ਮਸੀਹ ਗਿੱਲ, ਰਾਸ਼ਟਰੀ ਮਸੀਹ ਸੰਘ ਦੇ ਪ੍ਰਧਾਨ ਸੌਰਵ ਮਸੀਹ, ਕ੍ਰਿਸ਼ਚਿਅਨ ਅਵੇਅਰਨੈੱਸ ਲੀਡਰਸ਼ਿਪ ਦੇ ਪ੍ਰਧਾਨ ਪੀਟਰ ਮਸੀਹ ਬੁਲੰਦਪੁਰ, ਪਾਸਟਰ ਰਜਿੰਦਰ ਕੁਮਾਰ, ਪਾਸਟਰ ਅਸ਼ਵਨੀ ਕੁਮਾਰ, ਪਾਸਟਰ ਅਸ਼ੋਕ ਮਸੀਹ, ਪਾਸਟਰ ਰੌਸ਼ਨ ਲਾਲ, ਸੇਮ ਭੱਟੀ, ਪਾਸਟਰ ਪ੍ਰੇਮ ਪਟੇਲ, ਸ਼ੇਖਰ ਅਤੇ ਹੋਰਾਂ ਨੇ ਆਪਣਾ ਪੱਖ ਰਖਿਆ, ਜਦਕਿ ਸਿੱਖ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਨਰਿੰਦਰ ਸਿੰਘ 'ਲੱਕੀ ਖ਼ਾਲਸਾ' (ਸਿੱਖ ਐਕਸ਼ਨ ਕਮੇਟੀ), ਆਈ. ਐੱਸ. ਬੱਗਾ, ਸੁਖਮਿੰਦਰ ਸਿੰਘ ਰਾਜਪਾਲ (ਯੂਥ ਅਕਾਲੀ ਦਲ), ਬਘੇਲ ਸਿੰਘ (ਮਿਸਲ ਸ਼ਹੀਦਾਂ, ਤਰਨਾ ਦਲ), ਹਰਭਜਨ ਸਿੰਘ (ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਨਗਰ), ਵਰਿਆਮ ਸਿੰਘ (ਸ਼੍ਰੋਮਣੀ ਅਕਾਲੀ ਦਲ), ਬਲਵਿੰਦਰ ਸਿੰਘ, ਪ੍ਰੀਤਮ ਸਿੰਘ ਬਾਵਾ, ਸੋਨੂੰ ਸਿੰਘ (ਫਿਰੋਜ਼ਪੁਰੀਆ), ਹਰਲੀਨ ਸਿੰਘ ਅਤੇ ਹੋਰਾਂ ਨੇ ਵੀ ਆਪਣੀ ਗੱਲ ਪ੍ਰਸ਼ਾਸਨ ਅੱਗੇ ਰੱਖੀ | ਦੋਵਾਂ ਧਿਰਾਂ ਵਲੋਂ ਆਪਸੀ ਵਖ਼ਰੇਵਿਆਂ ਅਤੇ ਨਰਾਜ਼ਗੀ ਨੂੰ ਖ਼ਤਮ ਕਰਕੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਗਿਆ, ਤਾਂ ਜੋ ਸ਼ਹਿਰ ਦਾ ਮਾਹੌਲ ਸ਼ਾਂਤਮਈ ਬਣਿਆ ਰਹੇ | ਅਧਿਕਾਰੀਆਂ ਨੇ ਕਿਹਾ ਕਿ ਮੀਟਿੰਗ ਸਕਾਰਾਤਮਕ ਮਾਹੌਲ 'ਚ ਸੰਪੰਨ ਹੋਈ, ਜਿਸ ਨਾਲ ਆਪਸੀ ਵਿਸ਼ਵਾਸ਼ ਹੋਰ ਮਜ਼ਬੂਤ ਹੋਇਆ ਅਤੇ ਪੰਜਾਬ ਦੀ ਏਕਤਾ, ਭਾਈਚਾਰਕ ਸਾਂਝ ਅਤੇ ਧਾਰਮਿਕ ਸਦਭਾਵਨਾ ਦੀ ਪਰੰਪਰਾ ਨੂੰ ਹੋਰ ਬੱਲ ਮਿਲਿਆ ਹੈ |
ਪਿਛਲੀ ਖ਼ਬਰ ਮੁੱਖ ਮੰਤਰੀ ਕੋਲ ਪੁੱਜੇਗਾ ਟਾਂਡਾ ਰੋਡ ਫਾਟਕ 'ਤੇ ਅੰਡਰ ਪਾਸ ਬਣਾਉਣ ਦਾ ਮਾਮਲਾ <br/> ਅਗਲੀ ਖ਼ਬਰ ਐੱਸ.ਡੀ. ਕਾਲਜ ਵਿਖੇ 'ਫੈਸ਼ਨ ਦਾ ਦਾਇਰਾ-ਇਕ ਗਲੋਬਲ ਪਰਿਪੇਖ' 'ਤੇ ਵੈਬੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।