10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮੁੱਖ ਮੰਤਰੀ ਕੋਲ ਪੁੱਜੇਗਾ ਟਾਂਡਾ ਰੋਡ ਫਾਟਕ 'ਤੇ ਅੰਡਰ ਪਾਸ ਬਣਾਉਣ ਦਾ ਮਾਮਲਾ <br/>

ਅਜੀਤ ਡੈਸਕ 10-06-2026
ਜਲੰਧਰ, 9 ਜੂਨ (ਸ਼ਿਵ)- ਟਾਂਡਾ ਫਾਟਕ 'ਤੇ ਅੰਡਰ ਪਾਸ ਬਣਾਉਣ ਦਾ ਮਾਮਲਾ ਤੂਲ ਫੜ ਗਿਆ ਹੈ ਤੇ ਇਸ ਮਾਮਲੇ ਦੇ ਹੁਣ ਮੁੱਖ ਮੰਤਰੀ ਕੋਲ ਵੀ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਚੇਤੇ ਰਹੇ ਕਿ ਮੁੱਖ ਮੰਤਰੀ ਦੀ ਜਲੰਧਰ ਆਮਦ 'ਤੇ ਟਾਂਡਾ ਰੋਡ ਦੇ ਦੁਕਾਨਦਾਰਾਂ ਵਲੋਂ ਉਨਾਂ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ | ਉੱਤਰੀ ਹਲਕੇ ਦੇ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਵਲੋਂ ਕੁੱਝ ਦਿਨ ਪਹਿਲਾਂ ਉੱਤਰੀ ਰੇਲਵੇ ਦੇ ਡੀ.ਆਰ.ਐਮ. ਕੋਲ ਇਸ ਅੰਡਰ ਪਾਸ ਬਣਾਉਣ ਦਾ ਕੰਮ ਤੇਜ਼ ਕਰਨ ਦਾ ਮਾਮਲਾ ਉਠਾਉਣ ਤੋਂ ਬਾਅਦ ਹੁਣ ਇਹ ਮਾਮਲਾ ਹੋਰ ਵੀ ਗਰਮਾ ਗਿਆ ਹੈ | ਐੱਸ.ਡੀ.ਐੱਮ. ਦਫਤਰ ਵਿਚ ਟਾਂਡਾ ਰੋਡ ਦੇ ਦੁਕਾਨਦਾਰਾਂ ਤੋਂ ਇਲਾਵਾ ਮਾਈ ਹੀਰਾ ਗੇਟ ਦੇ ਦੁਕਾਨਦਾਰਾਂ ਦੀ ਮੀਟਿੰਗ ਹੋਈ ਸੀ ਪਰ ਇਸ ਮੀਟਿੰਗ ਵਿਚ ਦੋਵੇਂ ਧਿਰਾਂ ਵਲੋਂ ਅੰਡਰ ਪਾਸ ਨੂੰ ਲੈ ਕੇ ਆਪਣੇ-ਆਪਣੇ ਪੱਖ ਦਿ੍ੜ੍ਹਤਾ ਨਾਲ ਰੱਖੇ ਗਏ ਪਰ ਦੋਵਾਂ ਧਿਰਾਂ ਵਿਚਕਾਰ ਖਿੱਚੋਤਾਣ ਵੀ ਪੈਦਾ ਹੋ ਗਈ ਸੀ ਤਾਂ ਹੁਣ ਇਸ ਬਾਰੇ ਬਾਅਦ ਵਿਚ ਆਪ ਆਗੂਆਂ ਨੇ ਇਸ ਮਾਮਲੇ ਨੂੰ ਮੁੱਖ ਮੰਤਰੀ ਕੋਲ ਉਠਾ ਕੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ | ਟਾਂਡਾ ਰੋਡ ਦੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਸ ਫਾਟਕ 'ਤੇ ਅੰਡਰ ਪਾਸ ਬਣਾਉਣ ਦਾ ਕੋਈ ਲੋਡ ਨਹੀਂ ਹੈ ਕਿਉਂਕਿ ਸਾਲਾਂ ਤੋਂ ਇਸ ਜਗਾ 'ਤੇ ਲੋਕ ਕਾਰੋਬਾਰ ਕਰ ਰਹੇ ਹਨ | ਇਹ ਸੜਕ ਪਹਿਲਾਂ ਹੀ 13 ਫੁਟ ਦੀ ਹੈ ਤਾਂ ਉੱਥੇ ਕਾਰੋਬਾਰ ਬੰਦ ਹੋ ਜਾਵੇਗਾ | ਉਨਾਂ ਨੂੰ ਜੇਕਰ ਦੋਵੇਂ ਪਾਸੇ 6-6 ਮੀਟਰ ਸੜਕ ਬਣਾ ਕੇ ਦਿੱਤੀ ਜਾਵੇ ਤਾਂ ਅੰਡਰ ਪਾਸ ਬਣਾਇਆ ਜਾ ਸਕਦਾ ਹੈ | ਟਾਂਡਾ ਰੋਡ ਦੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਸ ਦੀ ਥੋੜ੍ਹੀ ਦੂਰ ਦਮੋਰੀਆ ਪੁਲ, ਇਕਹਿਰੀ ਪੁਲੀ ਅਤੇ ਚੰਦਨ ਨਗਰ ਅੰਡਰ ਬਿ੍ਜ ਹੈ ਤਾਂ ਫਿਰ ਟਾਂਡਾ ਰੋਡ ਫਾਟਕ 'ਤੇ ਅੰਡਰ ਪਾਸ ਬਣਾਉਣ ਦੀ ਲੋੜ ਨਹੀਂ ਹੈ | ਇਨ੍ਹਾਂ ਪੁਲਾਂ ਹੇਠ ਪਾਣੀ ਭਰ ਜਾਂਦਾ ਹੈ ਤਾਂ ਫਿਰ ਹੋਰ ਅੰਡਰ ਪਾਸ ਬਣਾਉਣ ਦੀ ਕਿ ਲੋੜ ਹੈ | ਇਸ ਮੀਟਿੰਗ ਵਿਚ ਉਸ ਵੇਲੇ ਸਥਿਤੀ ਕਾਫੀ ਗਰਮਾ ਗਈ ਜਦੋਂ ਮਾਈ ਹੀਰਾਂ ਗੇਟ ਦੇ ਕੁੱਝ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਸ ਦੇ ਨਾਲ ਹੀ ਜਾਮ ਲੱਗ ਜਾਂਦਾ ਹੈ ਤਾਂ ਇਸ ਕਰਕੇ ਅੰਡਰ ਪਾਸ ਬਣਾਉਣ ਦੀ ਲੋੜ ਹੈ ਪਰ ਦੂਜੇ ਪਾਸੇ ਇਹ ਸੁਣ ਕੇ ਟਾਂਡਾ ਰੋਡ ਦੇ ਇਕ ਨਿਵਾਸੀ ਦਾ ਕਹਿਣਾ ਸੀ ਕਿ ਟਾਂਡਾ ਚੌਕ ਜਾਂ ਹੋਰ ਕਿਸੇ ਜਾਮ ਮਾਈ ਹੀਰਾਂ ਗੇਟ ਰੋਡ 'ਤੇ ਕਬਜ਼ਿਆਂ ਕਰਕੇ ਲੱਗਦੇ ਹਨ | ਉਨਾਂ ਮੰਗ ਕੀਤੀ ਕਿ ਸਰਕਾਰ ਨੂੰ ਇਨ੍ਹਾਂ ਕਬਜ਼ਿਆਂ ਨੂੰ ਵੀ ਹਟਾਉਣਾ ਚਾਹੀਦਾ ਹੈ | ਦੱਸਿਆ ਜਾਂਦਾ ਹੈ ਕਿ ਇਸ ਮਾਮਲੇ 'ਤੇ ਦੋਵਾਂ ਧਿਰਾਂ ਵਿਚਕਾਰ ਕਾਫੀ ਖਿੱਚੋਤਾਣ ਪੈ ਗਈ ਸੀ ਤਾਂ ਮੀਟਿੰਗ ਰੱਦ ਕਰ ਦਿੱਤੀ ਗਈ ਸੀ | ਬਾਅਦ ਵਿਚ ਟਾਂਡਾ ਰੋਡ ਦੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਜੇਕਰ ਇਸ ਜਗਾ 'ਤੇ ਦੁਕਾਨਦਾਰਾਂ ਦੀ ਸਲਾਹ ਲਏ ਬਿਨਾਂ ਅੰਡਰ ਪਾਸ ਬਣਾਇਆ ਗਿਆ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣਗੇ | ਚੇਤੇ ਰਹੇ ਕਿ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਇਸ ਅੰਡਰ ਪਾਸ ਨੂੰ ਬਣਾਉਣ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਜਦਕਿ ਟਾਂਡਾ ਰੋਡ ਦੇ ਦੁਕਾਨਦਾਰਾਂ ਵਲੋਂ ਇਸ ਫਾਟਕ 'ਤੇ ਅੰਡਰ ਪਾਸ ਨਾ ਬਣਾਉਣ ਲਈ ਆਪ ਦੇ ਹਲਕਾ ਇੰਚਾਰਜ ਦਿਨੇਸ਼ ਢਲ ਨੂੰ ਮੰਗ ਪੱਤਰ ਦਿੱਤਾ ਗਿਆ ਸੀ |

ਪਿਛਲੀ ਖ਼ਬਰ ਉਦਯੋਗਾਂ ਦੀ ਆਨਲਾਈਨ ਸੁਰੱਖਿਆ ਪ੍ਰਣਾਲੀ ਦਾ ਕੈਬਨਿਟ ਮੰਤਰੀ ਅਰੋੜਾ ਵਲੋਂ ਉਦਘਾਟਨ <br/> ਅਗਲੀ ਖ਼ਬਰ ਕ੍ਰਿਸਚਨ ਅਤੇ ਸਿੱਖ ਭਾਈਚਾਰੇ 'ਚ ਬਣਿਆ ਵਿਵਾਦ ਹੋਇਆ ਹੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।