24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਉਦਯੋਗਾਂ ਦੀ ਆਨਲਾਈਨ ਸੁਰੱਖਿਆ ਪ੍ਰਣਾਲੀ ਦਾ ਕੈਬਨਿਟ ਮੰਤਰੀ ਅਰੋੜਾ ਵਲੋਂ ਉਦਘਾਟਨ <br/>

ਅਜੀਤ ਡੈਸਕ 10-06-2026
ਜਲੰਧਰ, 9 ਜੂਨ (ਜਤਿੰਦਰ ਪੰਮੀ)-ਫੋਕਲ ਪੁਆਇੰਟ ਸਥਿਤ ਉਦਯੋਗਾਂ ਦੀ ਆਨਲਾਈਨ ਸੁਰੱਖਿਆ ਪ੍ਰਣਾਲੀ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਲ ਕੈਬਨਿਟ ਮੰਤਰੀ ਮਹਿੰਦਰ ਭਗਤ, ਦੀਪਕ ਬਾਲੀ, ਨਿਤਿਨ ਕੋਹਲੀ, ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ, ਤਜਿੰਦਰ ਸਿੰਘ ਭਸੀਨ ਪ੍ਰਧਾਨ ਉਦਯੋਗ ਨਗਰ ਮੈਨੂਫੈਕਚਰਰਜ਼ ਐਸੋਸੀਏਸ਼ਨ, ਨਿਤਿਨ ਕਪੂਰ ਵੀ ਮੌਜੂਦ ਸਨ | ਇਸ ਅਤਿ-ਆਧੁਨਿਕ ਆਨਲਾਈਨ ਸੁਰੱਖਿਆ ਪ੍ਰਣਾਲੀ ਰਾਹੀਂ ਫੈਕਟਰੀਆਂ ਤੇ ਵਪਾਰਕ ਅਦਾਰਿਆਂ ਦੀ 24 ਘੰਟੇ ਨਿਗਰਾਨੀ ਕੀਤੀ ਜਾਂਦੀ ਹੈ | ਆਨਲਾਈਨ ਮਾਨੀਟਰਿੰਗ, ਤੁਰੰਤ ਕਾਰਵਾਈ (ਕੁਇਕ ਰਿਸਪਾਂਸ) ਅਤੇ ਨਿਯਮਿਤ ਪੈਟਰੋਲਿੰਗ ਰਾਹੀਂ ਕਿਸੇ ਵੀ ਸ਼ੱਕੀ ਗਤੀਵਿਧੀ ਉੱਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ | ਇਸ ਨਾਲ ਸੰਭਾਵਿਤ ਘਟਨਾਵਾਂ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਕਿਸੇ ਵੀ ਅਣਚਾਹੀ ਘਟਨਾ ਦੀ ਸਥਿਤੀ ਵਿੱਚ ਦੋਸ਼ੀਆਂ ਤੱਕ ਜਲਦੀ ਪਹੁੰਚ ਕੇ ਉਨ੍ਹਾਂ ਨੂੰ ਕਾਬੂ ਕਰਨ ਵਿੱਚ ਮਦਦ ਮਿਲਦੀ ਹੈ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੇ ਦੱਸਿਆ ਕਿ
ਇਹ ਪ੍ਰਣਾਲੀ ਉਦਯੋਗਪਤੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦੇ ਨਾਲ-ਨਾਲ ਚੋਰੀ, ਸੰਨ੍ਹਮਾਰੀ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਰੋਕਣ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਪਹਿਲ ਨਾ ਸਿਰਫ ਉਦਯੋਗਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਸਹਾਇਕ ਸਾਬਤ ਹੋਵੇਗੀ, ਸਗੋਂ ਉਦਯੋਗਿਕ ਖੇਤਰਾਂ ਵਿੱਚ ਭਰੋਸੇ, ਸੁਰੱਖਿਆ ਅਤੇ ਬਿਹਤਰ ਕਾਰੋਬਾਰੀ ਮਾਹੌਲ ਦੀ ਸਥਾਪਨਾ ਵੱਲ ਵੀ ਇੱਕ ਮਹੱਤਵਪੂਰਨ ਕਦਮ ਹੈ | ਇਸ ਮੌਕੇ ਨਰੇਸ਼ ਸ਼ਰਮਾ ਐੱਚ.ਆਰ. ਇੰਟਰਨੈਸ਼ਨਲ, ਤੁਸ਼ਾਰ ਜੈਨ (ਸੀ. ਆਈ. ਆਈ.), ਸੰਜੀਵ ਜੁਨੇਜਾ (ਪ੍ਰਧਾਨ ਜੇ. ਏ. ਐੱਮ. ਏ.), ਪ੍ਰੀਤਪਾਲ ਸਿੰਘ ਚਾਵਲਾ, ਵਨੀਤ ਮਹਾਜਨ, ਅਸ਼ੋਕ ਸ਼ਰਮਾ, ਪਵਨ ਸੇਤੀਆ, ਤਰੁਸ਼ ਮਿੱਤਲ, ਅਸ਼ਵਨੀ ਸ਼ਰਮਾ, ਧਰਮਿੰਦਰ ਮਹਿਤਾ, ਅਮਨਦੀਪ ਸਿੰਘ ਸੱਗੂ, ਜਤਿੰਦਰ ਸਿੰਘ ਸੱਗੂ, ਵਿਕਾਸ ਕਟਿਆਲ, ਕਪਿਲ ਅਰੋੜਾ, ਵੀਰੇਨ ਕਪੂਰ, ਅਰਵਿੰਦ ਗੁਪਤਾ, ਸੰਜੀਵ ਗੁਪਤਾ, ਅਮਿਤ ਕੁਮਾਰ ਮਲਹੋਤਰਾ, ਰਾਜ ਕੁਮਾਰ ਲੂੰਬਾ, ਅਜੀਤ ਸਿੰਘ ਵਿਰਦੀ, ਹਰਵਿੰਦਰ ਸਿੰਘ ਸਚਦੇਵਾ, ਵਰੁਣ ਗੁਪਤਾ, ਬਲਜੀਤ ਸਿੰਘ ਸਾਹੰਬੀ, ਸੰਦੀਪ ਸਾਹੰਬੀ, ਦੀਪਕ ਸ਼ਰਮਾ, ਜਸਪ੍ਰੀਤ ਸਿੰਘ, ਸੁਗਮ ਜੈਨ, ਦਲੀਪ ਮਹਿਤਾ, ਗੌਰਵ ਸਨਾਨ, ਹਿਤੇਸ਼ ਜਾਂਗੜਾ, ਕੁਲਜੀਤ ਸਿੰਘ, ਮਧੂਸੂਦਨ ਅਰੋੜਾ, ਮਨੀਸ਼ ਗੁਪਤਾ, ਮਨੀਸ਼ ਗੋਇਲ, ਮਨਜੋਤ ਸਿੰਘ, ਮਨਮੋਹਨ ਸਿੰਘ, ਨਵਦੀਪ ਸਿੰਘ, ਨਿਸ਼ੂ ਸੋਨੀ, ਪੰਕਜ ਰਾਏ, ਰਾਜੀਵ ਗੁਪਤਾ, ਰਿਸ਼ੀ ਮੋਂਗਾ, ਸੰਦੀਪ ਗੁਪਤਾ, ਸਚਿਨ ਕਪੂਰ, ਸੰਦੀਪ ਕਪੂਰ, ਸੰਜੇ ਮਹਿਤਾ, ਸੰਜੀਵ ਅਗਰਵਾਲ, ਸੰਜੀਵ ਗੁਪਤਾ ਅਤੇ ਸੰਜੀਵ ਖੁੱਲਰ ਸਮੇਤ ਵੱਡੀ ਗਿਣਤੀ ਵਿੱਚ ਉਦਯੋਗਪਤੀ ਅਤੇ ਸਮਾਜ ਸੇਵੀ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਕੁਰਾਲੀ ਵਿਖੇ ਬਿਜਲੀ ਦੇ ਮੀਟਰਾਂ ਨੂੰ ਲੱਗੀ ਭਿਆਨਕ ਅੱਗ <br/> ਅਗਲੀ ਖ਼ਬਰ ਮੁੱਖ ਮੰਤਰੀ ਕੋਲ ਪੁੱਜੇਗਾ ਟਾਂਡਾ ਰੋਡ ਫਾਟਕ 'ਤੇ ਅੰਡਰ ਪਾਸ ਬਣਾਉਣ ਦਾ ਮਾਮਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।