26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਨਅਤੀ ਇਕਾਈਆਂ ਲਈ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾਵੇ-ਗੁਰਸ਼ਰਨ ਸਿੰਘ

ਅਜੀਤ ਡੈਸਕ 11-06-2026
ਜਲੰਧਰ, 10 ਜੂਨ (ਸ਼ਿਵ)- ਗਰਮੀ ਦੇ ਪ੍ਰਕੋਪ ਕਾਰਨ ਬਿਜਲੀ ਦੀ ਮੰਗ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਸ ਕਰਕੇ ਬਿਜਲੀ ਕਮੀ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਸਨਅਤੀ ਇਕਾਈਆਂ ਦਾ ਉਤਪਾਦਨ ਵੀ ਇਸ ਕਰਕੇ ਪ੍ਰਭਾਵਿਤ ਹੋ ਰਿਹਾ ਹੈ | ਜਲੰਧਰ ਟਰੇਡਰ ਐਂਡ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਸਨਅਤੀ ਖੇਤਰ ਦੀ ਬਿਜਲੀ ਬੰਦ ਹੁੰਦੀ ਹੈ ਤਾਂ ਮੁਰੰਮਤ ਦੇ ਨਾਂਅ 'ਤੇ ਹੋਰ ਵੀ ਫੀਡਰ ਬੰਦ ਹੋ ਜਾਂਦੇ ਹਨ ਤਾਂ ਇਸ ਦਾ ਅਸਰ ਸਨਅਤੀ ਇਕਾਈਆਂ 'ਤੇ ਵੀ ਪੈ ਰਿਹਾ ਹੈ | ਉਨਾਂ ਦੱਸਿਆ ਕਿ ਅਫ਼ਸਰਾਂ ਤੇ ਸਟਾਫ਼ ਦੀ ਘਾਟ ਕਾਰਨ ਵੀ ਨਿਰਵਿਘਨ ਬਿਜਲੀ ਸਪਲਾਈ 'ਤੇ ਅਸਰ ਪੈ ਰਿਹਾ ਹੈ ਕਿਉਂਕਿ ਇੰਡਸਟਰੀਅਲ ਏਰੀਆ ਸਬ ਡਵੀਜ਼ਨ ਵਿਚ ਅਜੇ ਤੱਕ ਨਵੇਂ ਐੱਸ. ਡੀ. ਓ. ਦੀ ਨਿਯੁਕਤੀ ਨਹੀਂ ਕੀਤੀ ਗਈ ਹੈ ਤੇ ਇਸੇ ਤਰਾਂ ਨਾਲ ਨਹਿਰ ਗਾਰਡਨ -1 ਵਿਚ ਵੀ ਕਾਫੀ ਸਮੇਂ ਤੋਂ ਐੱਸ. ਡੀ. ਓ. ਸੇਵਾਮੁਕਤ ਹੋ ਚੁੱਕੇ ਹਨ ਤਾਂ ਦੂਜੇ ਅਫ਼ਸਰ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ ਪਰ ਵਾਧੂ ਚਾਰਜ ਵਾਲੇ ਅਫ਼ਸਰਾਂ ਕੋਲ ਪਹਿਲਾਂ ਹੀ ਕਾਫੀ ਕੰਮ ਹੁੰਦਾ ਹੈ ਜਿਸ ਕਰਕੇ ਲੋਕਾਂ ਦੀਆਂ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਵੀ ਸਮੇਂ ਸਿਰ ਹੱਲ ਨਹੀਂ ਹੁੰਦੀਆਂ | ਉਨ੍ਹਾਂ ਕਿਹਾ ਕਿ ਚਾਹੇ ਪਾਵਰਕਾਮ ਵਲੋਂ ਐਤਵਾਰ ਨੂੰ ਬਿਜਲੀ ਦੀ ਮੁਰੰਮਤ ਦਾ ਦਿਨ ਤੈਅ ਕੀਤਾ ਗਿਆ ਹੈ ਪਰ ਚਾਰ ਹਫ਼ਤੇ ਤੋਂ ਹੁਣ ਐਤਵਾਰ ਨੂੰ ਮੁਰੰਮਤ ਦਾ ਕੰਮ ਨਹੀਂ ਹੰੁਦਾ ਤੇ ਬਿਜਲੀ ਸਪਲਾਈ ਵੀ ਬੰਦ ਨਹੀਂ ਹੋ ਰਹੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕਦਮ ਉਠਾਉਣ ਕਿਉਂਕਿ ਇਕ ਤਾਂ ਲੇਬਰ ਦੀ ਕਮੀ ਹੈ ਤੇ ਇਸ ਨਾਲ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ |
ਪਿਛਲੀ ਖ਼ਬਰ ਸੈਕਰਡ ਹਾਰਟ ਹਸਪਤਾਲ ਨੇ ਮੁਫ਼ਤ ਮਲਟੀ-ਸਪੈਸ਼ਲਿਟੀ ਸਿਹਤ ਜਾਂਚ ਤੇ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਕੰਕਰੀਟ ਸੜਕਾਂ ਦੀ ਮਾੜੀ ਹਾਲਤ ਰਾਹਗੀਰਾਂ ਲਈ ਬਣ ਰਹੀ ਸਿਰਦਰਦੀ ਸੜਕ ਨਿਰਮਾਣ 'ਚ ਘਟੀਆ ਸਮੱਗਰੀ ਵਰਤੇ ਜਾਣ ਦੀ ਲੋਕਾਂ '...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।