29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਹਿਰਾਮ ਸਰਿਸ਼ਤਾ ਵਿਖੇ ਮੁਫ਼ਤ ਮੈਡੀਕਲ ਕੈਂਪ 'ਚ ਵੱਡੀ ਗਿਣਤੀ ਮਰੀਜ਼ਾਂ ਦੀ ਜਾਂਚ <br/>

ਬਹਿਰਮਾ ਸਰਿਸ਼ਤਾ ਵਿਖੇ ਲੱਗੇ ਮੁਫਤ ਮੈਡੀਕਲ ਕੈਂਪ ਨੂੰ ਸਫਲ ਬਣਾਉਣ 'ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਅਸ਼ਵਨ ਭੱਲਾ ਤੇ ਸ੍ਰੀ ਸੰਤ ਪ੍ਰਕਾਸ਼ ਆਦਿ | ਅਜੀਤ ਤਸਵੀਰ <br/> 12-06-2026
ਜਲੰਧਰ, 11 ਜੂਨ (ਜਸਪਾਲ ਸਿੰਘ)-ਭੋਗਪੁਰ ਨੇੜੇ ਸਥਿਤ ਪਿੰਡ ਬਹਿਰਾਮ ਸਰਿਸ਼ਤਾ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਇਕ ਮੁਫਤ ਮੈਡੀਕਲ ਕੈਂਪ ਐੱਨ.ਐੱਚ.ਐੱਸ. ਹਸਪਤਾਲ ਅਤੇ ਟਿ੍ਨਿਟੀ ਗਰੁੱਪ ਆਫ ਇੰਸਟੀਚਿਊਟਸ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਕੈਂਪ ਨੂੰ ਸਫਲ ਬਣਾਉਣ ਲਈ ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਤੇ ਸ੍ਰੀ ਸੰਤ ਪ੍ਰਕਾਸ਼ ਤੋਂ ਇਲਾਵਾ ਡਾ. ਸਾਨਿਆ ਸ਼ਰਮਾ ਕੈਂਪ ਕੋਆਰਡੀਨੇਟਰ ਤੇ ਟਿ੍ਨਿਟੀ ਕਾਲਜ ਦੇ ਫੈਕਲਟੀ ਮੈਂਬਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਕੈਂਪ 'ਚ ਭੋਗਪੁਰ ਅਤੇ ਬਹਿਰਾਮ ਸਰਿਸ਼ਤਾ ਸਮੇਤ ਹੋਰਨਾਂ ਨਾਲ ਲੱਗਦੇ ਖੇਤਰਾਂ ਦੇ ਵੱਡੀ ਗਿਣਤੀ ਲੋਕਾਂ ਨੇ ਪਹੁੰਚ ਕੇ ਆਪਣੀ ਜਾਂਚ ਕਰਵਾਈ ਅਤੇ ਮੁਫਤ ਡਾਕਟਰੀ ਸਲਾਹ ਤੇ ਦਵਾਈਆਂ ਲਈਆਂ | ਇਸ ਮੌਕੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਲੋੜੀਂਦੇ ਟੈਸਟ ਕਰਵਾ ਕੇ ਮੁਫਤ ਦਵਾਈਆਂ ਦਿੱਤੀਆਂ | ਕੈਂਪ ਦੌਰਾਨ ਮਰੀਜ਼ਾਂ ਦੇ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਦੀ ਜਾਂਚ ਤੋਂ ਇਲਾਵਾ ਈ. ਸੀ. ਜੀ. ਤੇ ਹੋਰ ਟੈਸਟ ਵੀ ਬਿਲਕੁੱਲ ਮੁਫਤ ਕੀਤੇ ਗਏ | ਇਸ ਮੌਕੇ ਕੈਂਪ 'ਚ ਟਿ੍ਨਿਟੀ ਗਰੁੱਪ ਆਫ ਇੰਸਟੀਚਿਊਟਸ ਤੋਂ ਡਾ. ਸਾਨਿਆ ਸ਼ਰਮਾ, ਸਹਾਇਕ ਪ੍ਰੋਫੈਸਰ ਹਰਮਨ ਕੌਰ, ਐਨ. ਐਸ. ਐਸ. ਹਸਪਤਾਲ ਦੇ ਡਾਕਟਰ ਅੰਕਿਤ, ਨਰਸਿੰਗ ਸਟਾਫ ਮੈਂਬਰ ਨੀਲਮ ਤੇ ਆਯੂਸ਼ੀ ਤੋਂ ਇਲਾਵਾ ਆਕਾਸ਼, ਸ਼ੁਭਮ, ਕਰਨ, ਪੂਜਾ, ਪੰਕਜ ਤੇ ਵਿਕਾਸ ਦਾ ਵੱਡਾ ਯੋਗਦਾਨ ਰਿਹਾ | ਇਸ ਮੌਕੇ ਪ੍ਰਬੰਧਕਾਂ ਨੇ ਕੈਂਪ ਨੂੰ ਸਫਲ ਬਣਾਉਣ ਲਈ ਸ੍ਰੀ ਅਸ਼ਵਨ ਭੱਲਾ ਤੇ ਸ੍ਰੀ ਸੰਤ ਪ੍ਰਕਾਸ਼ ਤੋਂ ਇਲਾਵਾ ਡਾ. ਸਾਨਿਆ ਸ਼ਰਮਾ ਵਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਟਿ੍ਨਿਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਫਾਦਰ ਪੀਟਰ ਕਾਵੁਮਪੁਰਮ, ਡਾ. ਅਜੈ ਪਰਾਸ਼ਰ (ਪਿ੍ੰਸੀਪਲ) ਤੇ ਹੋਰਨਾਂ ਸ਼ਖ਼ਸੀਅਤਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ 'ਚ ਆਪਣਾ ਯੋਗਦਾਨ ਪਾਉਂਦੀ ਆ ਰਹੀ ਹੈ |

ਪਿਛਲੀ ਖ਼ਬਰ ਭਾਜਪਾ ਕੌਂਸਲਰ ਕੰਵਰ ਸਰਤਾਜ ਸਿੰਘ ਗੜ੍ਹਾ ਮੰਡਲ ਦੇ ਪ੍ਰਧਾਨ ਨਿਯੁਕਤ ਕਿਹਾ, ਚੋਣਾਂ ਨੂੰ ਦੇਖਦਿਆਂ ਪਾਰਟੀ ਨੂੰ ਬੂਥ ਪ... ਅਗਲੀ ਖ਼ਬਰ ਸੁੰਦਰ ਨਗਰ ਵਿਚ ਸਰਕਾਰੀ ਟੂਟੀਆਂ ਤੋਂ ਪਾਣੀ ਦੀ ਹੋ ਰਹੀ ਦੁਰਵਰਤੋਂ ਕਈ ਕੁਆਰਟਰਾਂ 'ਚ ਚੱਲਦੀਆਂ ਰਹਿੰਦੀਆਂ ਟੂਟੀਆਂ-ਕੁਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।