29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ਼ਹਿਰ ਦੀਆਂ ਕਈ ਪਾਰਕਾਂ ਦੇ ਹਾਲਾਤ ਹੋਏ ਬਦ ਤੋਂ ਬਦਤਰ, ਛੁੱਟੀਆਂ ਦੇ ਦਿਨਾਂ 'ਚ ਬੱਚਿਆਂ ਨੂੰ ਖੇਡਣ ਲਈ ਮਿਲ ਰਹੇ ਟੁੱਟੇ ਝੂਲੇ <br/>

ਅਜੀਤ ਡੈਸਕ 12-06-2026
ਜਲੰਧਰ, 11 ਜੂਨ (ਪਵਨ ਖਰਬੰਦਾ)-ਸ਼ਹਿਰ 'ਚ ਸਫ਼ਾਈ ਵਿਵਸਥਾ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ ਦੇ ਕਈ ਪਾਰਕਾਂ ਦੇ ਹਾਲਾਤ ਦਿਨੋਂ ਦਿਨ ਬਦ ਤੋਂ ਬਦਤਰ ਹੋ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਸਵੇਰ ਅਤੇ ਸ਼ਾਮ ਸਮੇਂ ਸੈਰ ਕਰਨ 'ਚ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਜੀਤ ਦੇ ਪਾਠਕਾਂ ਦਿੱਤੀ ਗਈ ਜਾਣਕਾਰੀ ਉਪਰੰਤ ਜਦੋਂ ਸ਼ਹਿਰ ਦੇ ਅਧੀਨ ਆਉਂਦੇ ਸੈਂਟਰਲ ਟਾਊਨ, ਮਾਸਟਰ ਤਾਰਾ ਸਿੰਘ ਨਗਰ ਤੇ ਕੰਪਨੀ ਬਾਗ਼ ਸਮੇਤ ਕਈ ਪਾਰਕਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਣ 'ਚ ਆਇਆ ਕਿ ਉਕਤ ਪਾਰਕਾਂ 'ਚ ਸੈਰ ਕਰਨ ਲਈ ਬਣਾਏ ਗਏ ਫੁੱਟਪਾਥ 'ਤੇ ਗੰਦਗੀ ਅਤੇ ਪੱਤੇ ਆਦਿ ਪੂਰੀ ਤਰ੍ਹਾਂ ਫੈਲੇ ਹੋਏ ਸਨ ਤੇ ਇਸ ਦੇ ਨਾਲ ਹੀ ਕਈ ਪਾਰਕਾਂ 'ਚ ਲੱਗੇ ਹੋਏ ਝੂਲੇ ਵੀ ਟੁੱਟੇ ਪਏ ਸਨ, ਜਿਸ ਕਾਰਨ ਬੱਚਿਆਂ ਨੂੰ ਸੱਟ ਆਦਿ ਲੱਗਣ ਦਾ ਖ਼ਤਰਾ ਬਣਦਾ ਹੋਇਆ ਨਜ਼ਰ ਆ ਰਿਹਾ ਸੀ | ਉਕਤ ਪਾਰਕਾਂ 'ਚ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਨੇ ਕਿਹਾ ਕਿ ਗਰਮੀਆਂ ਕਾਰਨ ਸਕੂਲਾਂ 'ਚ ਛੁੱਟੀਆਂ ਹਨ ਤੇ ਜ਼ਿਆਦਾਤਰ ਬੱਚੇ ਸਵੇਰ ਅਤੇ ਸ਼ਾਮ ਸਮੇਂ ਪਾਰਕਾਂ 'ਚ ਹੀ ਖੇਡ ਕੇ ਸਮਾਂ ਵਤੀਤ ਕਰਦੇ ਹਨ ਪ੍ਰੰਤੂ ਜਿਸ ਤਰ੍ਹਾਂ ਦੇ ਹਾਲਾਤ ਇਸ ਸਮੇਂ ਪਾਰਕਾਂ ਦੇ ਬਣੇ ਹੋਏ ਉਸ ਨੂੰ ਦੇਖ ਕੇ ਸਾਫ਼ ਡਰ ਲਗਦਾ ਹੈ ਕਿ ਕਿਥੇ ਇਨ੍ਹਾਂ ਟੁੱਟੇ ਹੋਏ ਝੂਲਿਆਂ ਕਾਰਨ ਬੱਚਿਆਂ ਦੇ ਸੱਟ ਆਦਿ ਨਾਂ ਲੱਗ ਜਾਵੇ | ਇੱਥੇ ਇਹ ਵੀ ਦੱਸਣਯੋਗ ਹੈ ਕਿ ਗਰਮੀ ਦੇ ਦਿਨਾਂ 'ਚ ਮੱਛਰ ਆਦਿ ਵਧਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਤੇ ਕੰਪਨੀ ਬਾਗ਼ 'ਚ ਲਾਏ ਗਏ ਫੁਆਰਾ ਕਾਫ਼ੀ ਸਮੇਂ ਤੋਂ ਬੰਦ ਪਿਆ ਹੋਣ ਕਾਰਨ ਉਕਤ ਫੁਆਰੇ ਅੰਦਰ ਪਿਆ ਹੋਇਆ ਪਾਣੀ ਕਾਫ਼ੀ ਗੰਦਾ ਹੋ ਗਿਆ ਹੈ, ਜਿਸ ਨੂੰ ਸਾਫ਼ ਤੱਕ ਨਹੀਂ ਕੀਤਾ ਜਾ ਰਿਹਾ ਹੈ ਤੇ ਇਸ 'ਚੋਂ ਬਦਬੂ ਆਉਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਰਕਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ ਤੇ ਨਿਗਮ ਕਮਿਸ਼ਨਰ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਉਕਤ ਪਾਰਕਾਂ ਦੀ ਹਾਲਤ 'ਚ ਪਹਿਲ ਦੇ ਆਧਾਰ 'ਤੇ ਸੁਧਾਰ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ |

ਪਿਛਲੀ ਖ਼ਬਰ ਬਾਬਾ ਚਸ਼ਮਾ ਸ਼ਾਹ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ 18 ਨੂੰ ਅਗਲੀ ਖ਼ਬਰ ਭਾਜਪਾ ਕੌਂਸਲਰ ਕੰਵਰ ਸਰਤਾਜ ਸਿੰਘ ਗੜ੍ਹਾ ਮੰਡਲ ਦੇ ਪ੍ਰਧਾਨ ਨਿਯੁਕਤ ਕਿਹਾ, ਚੋਣਾਂ ਨੂੰ ਦੇਖਦਿਆਂ ਪਾਰਟੀ ਨੂੰ ਬੂਥ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।